ਖ਼ਬਰਾਂ |

ਤਾਜ਼ਾ |

ਠੰਢੀ ਵਾਦੀ ਵਿਚ ਲੱਗੇ ਜਾਮ ਨੇ ਲਿਆਂਦਾ ਪਸੀਨਾ

By : GAGANDEEP

Published : Jun 18, 2026, 6:49 am IST
Updated : Jun 18, 2026, 7:26 am IST
SHARE ARTICLE
photo
photo

ਸ਼ਿਮਲਾ ਵਿਚ ਡੇਢ ਮਹੀਨੇ ਵਿਚ 15 ਲੱਖ ਵਾਹਨਾਂ ਦੀ ਆਮਦ ਹੋਈ

ਸ਼ਿਮਲਾ : ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਨਾਲ ਹੀ ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਸੈਲਾਨੀਆਂ ਦੀ ਭਾਰੀ ਆਮਦ ਦੇਖਣ ਨੂੰ ਮਿਲ ਰਹੀ ਹੈ। ਪਹਿਲੀ ਮਈ ਤੋਂ 15 ਜੂਨ ਤੱਕ ਦੇ ਕਰੀਬ 45 ਦਿਨਾਂ ਦੌਰਾਨ 15 ਲੱਖ ਤੋਂ ਵੱਧ ਵਾਹਨ ਸ਼ਹਿਰ ਵਿਚ ਦਾਖ਼ਲ ਹੋ ਚੁਕੇ ਹਨ। ਇਸ ਕਾਰਨ ਹਾਈਵੇ ਅਤੇ ਸ਼ਹਿਰ ਦੀਆਂ ਸੰਪਰਕ ਸੜਕਾਂ ’ਤੇ ਅਕਸਰ ਲੰਬੇ ਟਰੈਫ਼ਿਕ ਜਾਮ ਲੱਗ ਰਹੇ ਹਨ। ਹੋਟਲ ਮਾਲਕਾਂ ਅਨੁਸਾਰ ਵੀਕਐਂਡ ਦੌਰਾਨ ਹੋਟਲਾਂ ਦੀ ਭਰਤੀ 90 ਫੀਸਦੀ ਤਕ ਪਹੁੰਚ ਰਹੀ ਹੈ।

ਵਧਦੀ ਭੀੜ ਅਤੇ ਟਰੈਫ਼ਿਕ ਦੇ ਦਬਾਅ ਨੂੰ ਦੇਖਦੇ ਹੋਏ ਸ਼ਿਮਲਾ ਪੁਲਿਸ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਪੰਜ ਨੁਕਾਤੀ ਰਣਨੀਤੀ ਤਿਆਰ ਕੀਤੀ ਹੈ। ਸ਼ਿਮਲਾ ਦੇ ਪੁਲਿਸ ਸੁਪਰਡੈਂਟ ਗੌਰਵ ਸਿੰਘ ਨੇ ਕਿਹਾ ਕਿ ਜੇ ਅੰਦਰੂਨੀ ਰੁਕਾਵਟਾਂ ਨੂੰ ਸਮੇਂ ਸਿਰ ਦੂਰ ਕੀਤਾ ਜਾਵੇ ਤਾਂ ਇੰਨੀ ਵੱਡੀ ਗਿਣਤੀ ਵਿਚ ਆਉਣ ਵਾਲੇ ਵਾਹਨਾਂ ਦਾ ਪ੍ਰਬੰਧਨ ਕਰਨਾ ਸੰਭਵ ਹੈ। ਪੁਲਿਸ ਦੀ ਯੋਜਨਾ ਤਹਿਤ ਵਾਧੂ ਪੁਲਿਸ ਫੋਰਸ ਅਤੇ ਸਾਈਕਲ-ਮਾਊਂਟਡ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਟਰੈਫ਼ਿਕ ਨਿਯਮਾਂ ਦੀ ਉਲੰਘਣਾ ’ਤੇ ਨਜ਼ਰ ਰੱਖਣ ਲਈ ਇੰਟਰਸੈਪਟਰ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੂਰੇ ਸ਼ਹਿਰ ਨੂੰ ਪੰਜ ਸੈਕਟਰਾਂ ਵਿਚ ਵੰਡ ਕੇ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਇਸ ਦੇ ਨਾਲ ਹੀ ਸੈਲਾਨੀਆਂ ਨੂੰ ਬਦਲਵੇਂ ਰੂਟਾਂ ਬਾਰੇ ਜਾਣਕਾਰੀ ਦਿਤੀ ਜਾ ਰਹੀ ਹੈ ਅਤੇ ਜਨਤਕ ਆਵਾਜਾਈ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਕਾਰਟ ਰੋਡ ’ਤੇ ਭਾਰੀ ਵਾਹਨਾਂ ਦੇ ਖਰਾਬ ਹੋਣ ਕਾਰਨ ਸਭ ਤੋਂ ਵੱਧ ਸਮੱਸਿਆ ਪੈਦਾ ਹੁੰਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਤਿੰਨ ਕਰੇਨਾਂ ਤਾਇਨਾਤ ਕੀਤੀਆਂ ਗਈਆਂ ਹਨ।

ਗੈਰ-ਕਾਨੂੰਨੀ ਪਾਰਕਿੰਗ ਅਤੇ ਬੇਤਰਤੀਬ ਢੰਗ ਨਾਲ ਖੜ੍ਹੀਆਂ ਪ੍ਰਾਈਵੇਟ ਬੱਸਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਟਰੈਫ਼ਿਕ ਨੂੰ ਸੁਚਾਰੂ ਬਣਾਉਣ ਲਈ 210 ਵਾਧੂ ਪੁਲਿਸ ਕਰਮਚਾਰੀ ਅਤੇ ਹੋਮ ਗਾਰਡ ਤਾਇਨਾਤ ਕੀਤੇ ਗਏ ਹਨ, ਜਦਕਿ 42 ਬਾਈਕ-ਮਾਊਂਟਡ ਕਰਮਚਾਰੀਆਂ ਦੀ ਵਿਸ਼ੇਸ਼ ਟੀਮ ਵੀ ਬਣਾਈ ਗਈ ਹੈ। ਪੁਲਿਸ ਵਲੋਂ ਸੈਲਾਨੀਆਂ ਨੂੰ ਕੁਫਰੀ, ਨਾਰਕੰਡਾ ਅਤੇ ਕਿੰਨੌਰ ਵੱਲ ਜਾਣ ਸਮੇਂ ਸ਼ੋਘੀ-ਮੇਹਲੀ ਬਾਈਪਾਸ ਦੀ ਵਰਤੋਂ ਕਰਨ ਦੀ ਸਲਾਹ ਦਿਤੀ ਜਾ ਰਹੀ ਹੈ, ਜਿਸ ਨਾਲ ਹਰ ਰੋਜ਼ ਕਰੀਬ 800 ਵਾਹਨ ਸ਼ਹਿਰ ਤੋਂ ਬਾਹਰ ਮੋੜੇ ਜਾਂਦੇ ਹਨ ਅਤੇ ਟਰੈਫ਼ਿਕ ਦਾ ਦਬਾਅ ਘਟਦਾ ਹੈ। ਇਸ ਤੋਂ ਇਲਾਵਾ, ਸ਼ਿਮਲਾ ਪੁਲਿਸ ਸੋਸ਼ਲ ਮੀਡੀਆ ਰਾਹੀਂ ਨਿਯਮਿਤ ਟਰੈਫ਼ਿਕ ਅਪਡੇਟ ਵੀ ਜਾਰੀ ਕਰ ਰਹੀ ਹੈ। (ਏਜੰਸੀ)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement