ਖ਼ਬਰਾਂ |

ਤਾਜ਼ਾ |

ਤੇਲਗੂ ਸੁਪਰਸਟਾਰ ਅੱਲੂ ਅਰਜੁਨ ਨੂੰ 'ਪੁਸ਼ਪਾ 2' ਦੇ ਪ੍ਰੀਮੀਅਰ ਦੌਰਾਨ ਹੋਈ ਭਾਜੜ ਦੇ ਮਾਮਲੇ ਵਿੱਚ ਲੱਗਾ ਵੱਡਾ ਝਟਕਾ
Published : Jun 19, 2026, 5:48 pm IST
Updated : Jun 19, 2026, 5:48 pm IST
SHARE ARTICLE
Telugu superstar Allu Arjun suffers major setback in stampede at 'Pushpa 2' premiere
Telugu superstar Allu Arjun suffers major setback in stampede at 'Pushpa 2' premiere

ਹੈਦਰਾਬਾਦ ਦੀ ਨਾਮਪੱਲੀ ਕੋਰਟ ਨੇ ਸੰਮਨ ਜਾਰੀ ਕਰਦਿਆਂ 22 ਜੂਨ ਨੂੰ ਅਦਾਲਤ ਵਿੱਚ ਖ਼ੁਦ ਪੇਸ਼ ਹੋਣ ਦਾ ਦਿੱਤਾ ਆਦੇਸ਼

ਹੈਦਰਾਬਾਦ: 4 ਦਸੰਬਰ 2024 ਨੂੰ 'ਪੁਸ਼ਪਾ 2' ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਭਾਰੀ ਭੀੜ ਇਕੱਠੀ ਹੋਣ ਕਾਰਨ ਭਗਦੜ ਮਚ ਗਈ ਸੀ। ਹੁਣ ਇਸ ਮਾਮਲੇ ਵਿੱਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਹੈਦਰਾਬਾਦ ਦੀ ਨਾਮਪੱਲੀ ਕੋਰਟ ਨੇ ਉਨ੍ਹਾਂ ਨੂੰ ਸੰਮਨ ਜਾਰੀ ਕਰਦਿਆਂ 22 ਜੂਨ ਨੂੰ ਅਦਾਲਤ ਵਿੱਚ ਖ਼ੁਦ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ?

ਇਹ ਮਾਮਲਾ 4 ਦਸੰਬਰ 2024 ਦਾ ਹੈ, ਜਦੋਂ ਸੰਧਿਆ ਥੀਏਟਰ ਦੇ ਬਾਹਰ 'ਪੁਸ਼ਪਾ 2' ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਭਾਰੀ ਭੀੜ ਜਮ੍ਹਾ ਹੋ ਗਈ ਸੀ। ਆਪਣੇ ਪਸੰਦੀਦਾ ਸਟਾਰ ਦੀ ਇੱਕ ਝਲਕ ਪਾਉਣ ਲਈ ਹਜ਼ਾਰਾਂ ਪ੍ਰਸ਼ੰਸਕ (ਫੈਨਜ਼) ਥੀਏਟਰ ਦੇ ਬਾਹਰ ਇਕੱਠੇ ਹੋ ਗਏ ਸਨ।

ਰਿਪੋਰਟਾਂ ਮੁਤਾਬਕ, ਜਦੋਂ ਅੱਲੂ ਅਰਜੁਨ ਆਪਣੀ ਕਾਰ ਦੀ ਸਨਰੂਫ਼ ਵਿੱਚੋਂ ਬਾਹਰ ਆ ਕੇ ਫੈਨਜ਼ ਵੱਲ ਹੱਥ ਹਿਲਾ ਰਹੇ ਸਨ, ਉਦੋਂ ਹੀ ਅਚਾਨਕ ਭਗਦੜ ਮਚ ਗਈ। ਇਸ ਹਾਦਸੇ ਵਿੱਚ ਰੇਵਤੀ ਨਾਮ ਦੀ ਇੱਕ ਮਹਿਲਾ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਬੇਟਾ ਸ਼੍ਰੀ ਤੇਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਪੁਲਿਸ ਦਾ ਮਾਮਲੇ 'ਤੇ ਐਕਸ਼ਨ

ਪੁਲਿਸ ਨੇ ਇਸ ਮਾਮਲੇ ਵਿੱਚ ਅੱਲੂ ਅਰਜੁਨ ਨੂੰ ਮੁਲਜ਼ਮ ਨੰਬਰ 11 (A11) ਬਣਾਇਆ ਹੈ। ਉੱਥੇ ਹੀ, ਥੀਏਟਰ ਮੈਨੇਜਮੈਂਟ ਨੂੰ ਮੁਲਜ਼ਮ ਨੰਬਰ 1 ਤੋਂ 10 ਤੱਕ ਰੱਖਿਆ ਗਿਆ ਹੈ। ਕੁੱਲ 19 ਲੋਕਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਅਤੇ 23 ਲੋਕਾਂ ਖ਼ਿਲਾਫ਼ ਚਾਰਜਸ਼ੀਟ ਵੀ ਦਾਇਰ ਕੀਤੀ ਜਾ ਚੁੱਕੀ ਹੈ।

22 ਜੂਨ ਨੂੰ ਹੋਵੇਗੀ ਸੁਣਵਾਈ

ਇਸ ਦੁਖਦ ਘਟਨਾ ਤੋਂ ਬਾਅਦ ਅੱਲੂ ਅਰਜੁਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਕਦਮ ਵਧਾਇਆ। ਉਨ੍ਹਾਂ ਦੇ ਪਿਤਾ ਅਤੇ ਫ਼ਿਲਮ ਪ੍ਰੋਡਿਊਸਰ ਅੱਲੂ ਅਰਵਿੰਦ ਨੇ ਰੇਵਤੀ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਹੁਣ ਸਭ ਦੀਆਂ ਨਜ਼ਰਾਂ 22 ਜੂਨ ਦੀ ਸੁਣਵਾਈ 'ਤੇ ਟਿਕੀਆਂ ਹੋਈਆਂ ਹਨ, ਜਿੱਥੇ ਇਸ ਮਾਮਲੇ ਵਿੱਚ ਅੱਗੇ ਕੀ ਹੁੰਦਾ ਹੈ, ਇਹ ਸਾਫ਼ ਹੋ ਸਕੇਗਾ।
 

Location: India, Telangana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement