ਖ਼ਬਰਾਂ |

ਤਾਜ਼ਾ |

ਤ੍ਰਿਪੁਰਾ ਦੇ ਡੀਜੀਪੀ ਅਨੁਰਾਗ ਧਨਖੜ ਪੁਲਿਸ ਹੈੱਡਕੁਆਰਟਰ 'ਚ ਮ੍ਰਿਤਕ ਮਿਲੇ
Published : Jul 20, 2026, 7:42 pm IST
Updated : Jul 20, 2026, 7:42 pm IST
SHARE ARTICLE
Tripura DGP Anurag Dhankhar found dead at police headquarters.
Tripura DGP Anurag Dhankhar found dead at police headquarters.

ਖੁਦਕੁਸ਼ੀ ਦਾ ਸ਼ੱਕ, ਏਜੰਸੀਆਂ ਜਾਂਚ ਵਿਚ ਜੁਟੀਆਂ

ਨਵੀਂ ਦਿੱਲੀ: ਤ੍ਰਿਪੁਰਾ ਦੇ ਡੀ.ਜੀ.ਪੀ. ਅਨੁਰਾਗ ਧਨਖੜ ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੈ । ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਪੁਲਿਸ ਮਹਿਕਮੇ ਵਿੱਚ ਹੜਕੰਪ ਮਚ ਗਿਆ ਹੈ । ਪੁਲਿਸ ਦੇ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਵਿੱਚ ਜੁੱਟ ਗਏ ਹਨ। ਹਾਲਾਂਕਿ ਅਨੁਰਾਗ ਧਨਖੜ ਨੇ ਇਹ ਖ਼ੁਦਕੁਸ਼ੀ ਦਾ ਕਦਮ ਕਿਉਂ ਚੁੱਕਿਆ, ਇਸ 'ਤੇ ਅਜੇ ਠੋਸ ਜਾਣਕਾਰੀ ਦੀ ਉਡੀਕ ਹੈ। ਅਨੁਰਾਗ ਧਨਖੜ ਯੂ.ਪੀ. ਦੇ ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਸਨ।

ਧਨਖੜ 1994 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸਨ । ਧਨਖੜ ਦੀ ਮੌਤ ਤੋਂ ਬਾਅਦ ਏਜੰਸੀਆਂ ਜਾਂਚ ਵਿੱਚ ਜੁੱਟ ਗਈਆਂ ਹਨ । ਮੰਨਿਆ ਜਾ ਰਿਹਾ ਹੈ ਕਿ ਧਨਖੜ ਨੇ ਆਪਣੀ ਸਰਵਿਸ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ । ਇਸ ਘਟਨਾ ਤੋਂ ਬਾਅਦ ਧਨਖੜ ਨੂੰ ਤੁਰੰਤ ਗੋਬਿੰਦ ਬੱਲਭ ਪੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਆਖ਼ਰ ਕਿਸ ਵਜ੍ਹਾ ਕਰਕੇ ਡੀ.ਜੀ.ਪੀ. ਧਨਖੜ ਨੇ ਖ਼ੁਦਕੁਸ਼ੀ ਕੀਤੀ ਹੈ, ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ । 
ਅਨੁਰਾਗ ਧਨਖੜ ਨੇ 2025 ਵਿੱਚ ਤ੍ਰਿਪੁਰਾ ਦੇ ਡੀ.ਜੀ.ਪੀ. ਅਹੁਦੇ ਦਾ ਚਾਰਜ ਲਿਆ ਸੀ । ਹੁਣ ਉਨ੍ਹਾਂ ਨੇ ਖ਼ੁਦਕੁਸ਼ੀ ਕਿਉਂ ਕੀਤੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ । ਡੀ.ਜੀ.ਪੀ. ਦੇ ਖ਼ੁਦ ਨੂੰ ਗੋਲੀ ਮਾਰਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਅਗਰਤਲਾ ਦੇ ਗੋਬਿੰਦ ਬੱਲਭ ਪੰਤ (GB) ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
 

Location: India, Tripura

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement