ਖ਼ਬਰਾਂ |

ਤਾਜ਼ਾ |

ਧਰਨੇ ’ਤੇ ਬੈਠੇ ਰਾਹੁਲ ਗਾਂਧੀ ਨੂੰ ਪੁਲਿਸ ਨੇ ਜਬਰੀ ਚੁੱਕਿਆ, ਕਈ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ
Published : Jul 21, 2026, 8:56 pm IST
Updated : Jul 21, 2026, 8:56 pm IST
SHARE ARTICLE
Police forcibly picked up Rahul Gandhi from the protest, detained several leaders
Police forcibly picked up Rahul Gandhi from the protest, detained several leaders

ਕਾਂਗਰਸੀਆਂ ਅਤੇ ਪੁਲਿਸ ਵਿਚਕਾਰ ਹੋਈ ਧੱਕਾ-ਮੁੱਕੀ

ਨਵੀਂ ਦਿੱਲੀ: ਪੀਐੱਮ ਰਿਹਾਇਸ਼ ਦੇ ਨੇੜੇ ਮੰਗਲਵਾਰ ਦੁਪਹਿਰ ਸਾਢੇ ਤਿੰਨ ਵਜੇ ਧਰਨੇ 'ਤੇ ਬੈਠੇ ਕਾਂਗਰਸੀਆਂ ਨੂੰ ਪੁਲਿਸ ਸ਼ਾਮ ਸਾਢੇ 6 ਵਜੇ ਚੁੱਕ ਕੇ ਲੈ ਗਈ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮੱਲਿਕਾਰਜੁਨ ਖੜਗੇ, ਅਖਿਲੇਸ਼ ਯਾਦਵ ਸਮੇਤ ਕਈ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਸਰਕਾਰ ਨੇ 3 ਘੰਟੇ ਦੇ ਧਰਨੇ ਵਿੱਚ ਰਾਹੁਲ ਨਾਲ 2 ਵਾਰ ਗੱਲਬਾਤ ਕੀਤੀ, ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ 100 ਤੋਂ ਵੱਧ ਪੁਲਿਸ ਕਰਮਚਾਰੀ ਪਹੁੰਚੇ ਤਾਂ ਕਾਂਗਰਸੀਆਂ ਨੇ ਘੇਰਾ ਬਣਾ ਲਿਆ ਅਤੇ ਰਾਹੁਲ ਤੱਕ ਪਹੁੰਚਣ ਨਹੀਂ ਦਿੱਤਾ।

ਕਾਂਗਰਸੀਆਂ ਅਤੇ ਪੁਲਿਸ ਵਿਚਕਾਰ ਅੱਧੇ ਘੰਟੇ ਤੱਕ ਧੱਕਾ-ਮੁੱਕੀ ਹੁੰਦੀ ਰਹੀ। ਪੁਲਿਸ ਨੇ ਲਾਠੀਚਾਰਜ ਕੀਤਾ। ਆਖ਼ਰਕਾਰ 12 ਤੋਂ ਵੱਧ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਚੁੱਕ ਕੇ ਲੈ ਗਏ ਅਤੇ ਬੱਸ ਵਿੱਚ ਬਿਠਾਇਆ।

ਪੀਐੱਮ ਰਿਹਾਇਸ਼ ਦੇ ਨੇੜਿਓਂ ਹਟਾਉਣ ਲਈ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਗ੍ਰਹਿ ਸਕੱਤਰ ਗੋਵਿੰਦ ਮੋਹਨ ਪਹੁੰਚੇ ਸਨ। ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਕਰੀਬ 20 ਮਿੰਟ ਗੱਲਬਾਤ ਕੀਤੀ। ਇਸ ਤੋਂ ਬਾਅਦ ਜਿਤੇਂਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਗਏ। ਸ਼ਾਹ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਫਿਰ ਰਾਹੁਲ ਨਾਲ ਗੱਲ ਕੀਤੀ।

ਸੋਸ਼ਲ ਮੀਡੀਆ ਪੋਸਟ ਵਿੱਚ ਜਿਤੇਂਦਰ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਮੰਗ ਸੀ ਕਿ NEET 'ਤੇ ਸੰਸਦ ਵਿੱਚ ਚਰਚਾ ਹੋਵੇ। ਰਾਹੁਲ ਦੀ ਇਹ ਮੰਗ ਮੰਨ ਲਈ ਗਈ ਸੀ। ਪਰ ਰਾਹੁਲ ਆਪਣੀ ਗੱਲ ਤੋਂ ਮੁੱਕਰ ਗਏ। ਉਹ ਬੋਲੇ- ਹੁਣ ਸਾਡੀਆਂ ਦੋ ਮੰਗਾਂ ਹਨ। ਪਹਿਲੀ- NEET 'ਤੇ ਸੰਸਦ ਵਿੱਚ ਚਰਚਾ, ਦੂਜੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement