ਖ਼ਬਰਾਂ |

ਤਾਜ਼ਾ |

CJP ਪ੍ਰਦਰਸ਼ਨਕਾਰੀਆਂ ਲਈ ਖੁੱਲ੍ਹੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਵਾਜ਼ੇ
Published : Jul 22, 2026, 6:58 am IST
Updated : Jul 22, 2026, 6:58 am IST
SHARE ARTICLE
photo
photo

ਡੀ.ਐੱਸ.ਜੀ.ਐਮ.ਸੀ. ਦੇ ਮੁੱਖ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਨੇ ਕਿਹਾ, ‘‘ਇੱਥੇ ਸੱਭ ਦਾ ਸਵਾਗਤ ਹੈ।

ਨਵੀਂ ਦਿੱਲੀ : ਕੇਂਦਰੀ ਦਿੱਲੀ ਵਿਚ ‘ਚਲੋ ਸੰਸਦ’ ਮਾਰਚ ਦੌਰਾਨ ਪੁਲਿਸ ਵਲੋਂ  ਕੀਤੇ ਗਏ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲਿਆਂ ਤੋਂ ਬਚਣ ਲਈ ਸੈਂਕੜੇ ਪ੍ਰਦਰਸ਼ਨਕਾਰੀ ਨੌਜੁਆਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਰਨ ਲਈ ਸੀ। ਪ੍ਰਦਰਸ਼ਨਕਾਰੀ, ਜੋ ਕਿ ‘ਕਾਕਰੋਚ ਜਨਤਾ ਪਾਰਟੀ’ (ਸੀ.ਜੇ.ਪੀ.) ਦੀ ਅਗਵਾਈ ਹੇਠ ਐਨ.ਈ.ਈ.ਟੀ. ਅਤੇ ਜੇ.ਈ.ਈ. ਦੇ ਇਮਤਿਹਾਨਾਂ ਵਿਚ ਹੋਈਆਂ ਗੜਬੜੀਆਂ ਵਿਰੁਧ  ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ, ਪੁਲਿਸ ਕਾਰਵਾਈ ਤੋਂ ਬਾਅਦ ਗੁਰਦੁਆਰਾ ਸਾਹਿਬ ਵੱਲ ਵਧੇ।

ਜਦੋਂ ਸੜਕਾਂ ’ਤੇ ਹਫ਼ੜਾ-ਦਫ਼ੜੀ ਦਾ ਮਾਹੌਲ ਸੀ, ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਸ਼ਰਨ ਲੱਭ ਰਹੇ ਨੌਜੁਆਨਾਂ ਲਈ ਦਰਵਾਜ਼ੇ ਖੋਲ੍ਹ ਦਿਤੇ। ਕਈ ਥੱਕੇ-ਟੁੱਟੇ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰਾ ਸਾਹਿਬ ਦੇ ਸਾਂਝੇ ਹਾਲ ਵਿਚ ਆਰਾਮ ਕੀਤਾ ਅਤੇ ਲੰਗਰ ਛਕਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐਮ.ਸੀ.) ਦੇ ਮੁੱਖ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਨੇ ਕਿਹਾ, ‘‘ਇੱਥੇ ਸੱਭ ਦਾ ਸਵਾਗਤ ਹੈ। 

ਸਾਂਝਾ ਹਾਲ ਅਤੇ ਲੰਗਰ ਸੱਭ ਲਈ ਖੁੱਲ੍ਹੇ ਹਨ।’’ ਉਨ੍ਹਾਂ ਅੱਗੇ ਸਪੱਸ਼ਟ ਕੀਤਾ, ‘‘ਅਸੀਂ ਇੱਥੇ ਮਦਦ ਲਈ ਆਉਣ ਵਾਲੇ ਕਿਸੇ ਵੀ ਵਿਅਕਤੀ ਤੋਂ ਇਹ ਨਹੀਂ ਪੁੱਛਦੇ ਕਿ ਉਹ ਕਿੱਥੋਂ ਆਇਆ ਹੈ ਜਾਂ ਉਸ ਦੇ ਵਿਚਾਰ ਕੀ ਹਨ। ਜੇਕਰ ਕਿਸੇ ਨੂੰ ਭੋਜਨ ਜਾਂ ਬੈਠਣ ਦੀ ਜਗ੍ਹਾ ਚਾਹੀਦੀ ਹੈ, ਤਾਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਉਸ ਲਈ ਹਮੇਸ਼ਾ ਖੁੱਲ੍ਹੇ ਹਨ।’’

ਦੂਜੇ ਪਾਸੇ, ਬਾਹਰ ਸੜਕਾਂ ’ਤੇ ਭਾਰੀ ਪੁਲਿਸ ਬਲ ਤਾਇਨਾਤ ਸੀ ਅਤੇ ਬੈਰੀਕੇਡ ਲਗਾਏ ਗਏ ਸਨ, ਜਿਸ ਨਾਲ ਕਨਾਟ ਪਲੇਸ ਆਸ-ਪਾਸ ਟਰੈਫਿਕ ਜਾਮ ਦੀ ਸਥਿਤੀ ਬਣ ਗਈ। ਗੁਰਦੁਆਰਾ ਸਾਹਿਬ ਦੇ ਮਾਨਵਤਾਵਾਦੀ ਕਦਮ ਨੇ ਮੁਸ਼ਕਿਲ ਘੜੀ ਵਿਚ ਭਟਕ ਰਹੇ ਨੌਜੁਆਨਾਂ ਨੂੰ ਵੱਡੀ ਰਾਹਤ ਦਿਤੀ ।    

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement