ਖ਼ਬਰਾਂ |

ਤਾਜ਼ਾ |

ਕਾਰਗਿਲ ਜੰਗ ਲੜਨ ਵਾਲਾ ਫ਼ੌਜੀ ਧੀ ਦੀ ਜ਼ਿੰਦਗੀ ਹਾਰਿਆ
Published : Jul 22, 2026, 7:14 am IST
Updated : Jul 22, 2026, 7:14 am IST
SHARE ARTICLE
photo
photo

ਮਾਰਚ ਵਿਚ ਹਿੱਸਾ ਲੈ ਕੇ ਧੀ ਦੀ ਆਵਾਜ਼ ਬਣਨ ਦਾ ਲਿਆ ਪ੍ਰਣ

ਨਵੀਂ ਦਿੱਲੀ: 1999 ਦੀ ਕਾਰਗਿਲ ਜੰਗ ਦੇ ਅਨੁਭਵੀ ਰਾਜੇਸ਼ ਮੱਲ, ਜੋ ਉੱਤਰਾਖੰਡ ਦੇ ਦੇਹਰਾਦੂਨ ਦੇ ਰਹਿਣ ਵਾਲੇ ਹਨ, ਸੋਮਵਾਰ ਨੂੰ ਜੰਤਰ-ਮੰਤਰ ਤੋਂ ਸੰਸਦ ਵਲ ਕੱਢੇ ਗਏ ਵਿਰੋਧ ਮਾਰਚ ਦੌਰਾਨ ਅਪਣੀ 23 ਸਾਲ ਦੀ ਮਿ੍ਰਤਕ ਧੀ ਦੀ ਤਸਵੀਰ ਨੂੰ ਛਾਤੀ ਨਾਲ ਲਗਾ ਕੇ ਚੱਲਦੇ ਨਜ਼ਰ ਆਏ।

ਉਨ੍ਹਾਂ ਦੀ ਧੀ, ਰੀਆ ਕੁਮਾਰੀ ਥਾਪਾ, ਜੋ ਨੀਟ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ, ਨੇ ਬੀਤੇ ਜੂਨ ਮਹੀਨੇ ਅਪਣੇ ਘਰ ਵਿਚ ਕਥਿਤ ਤੌਰ ’ਤੇ ਆਤਮਹੱਤਿਆ ਕਰ ਲਈ ਸੀ। ਉਸ ਦੇ ਕਮਰੇ ’ਚੋਂ ਇਕ ਨੋਟ ਮਿਲਿਆ ਸੀ ਜਿਸ ਵਿਚ ਲਿਖਿਆ ਸੀ, ‘‘ਮੰਮੀ-ਡੈਡੀ, ਮੈਂ ਤੁਹਾਨੂੰ ਪਿਆਰ ਕਰਦੀ ਹਾਂ।

ਕਿਸੇ ਦੀ ਗ਼ਲਤੀ ਨਹੀਂ ਹੈ।’’ ਧੀ ਦੀ ਮੌਤ ਤੋਂ ਬਾਅਦ, ਰਾਜੇਸ਼ ਮੱਲ ਨੇ ਉਸ ਦੀ ਤਸਵੀਰ ਨੂੰ ਅਪਣੇ ਨਾਲ ਰੱਖਣਾ ਸ਼ੁਰੂ ਕਰ ਦਿਤਾ ਹੈ ਤਾਂ ਜੋ ਸਰਕਾਰ ਤੋਂ ਜਵਾਬਦੇਹੀ ਮੰਗੀ ਜਾ ਸਕੇ। ਮਾਰਚ ਦੌਰਾਨ ਗੱਲਬਾਤ ਕਰਦਿਆਂ ਰਾਜੇਸ਼ ਮੱਲ ਨੇ ਕਿਹਾ, ‘‘ਮੈਂ ਅਪਣੀ ਧੀ ਦੀ ਤਸਵੀਰ ਨੂੰ ਉੱਥੇ ਲੈ ਕੇ ਜਾਵਾਂਗਾ ਜਿੱਥੇ ਵੀ ਸਰਕਾਰ ਦੀ ਜਵਾਬਦੇਹੀ ਮੰਗਣ ਲਈ ਅਜਿਹੇ ਪ੍ਰਦਰਸ਼ਨ ਹੋਣਗੇ। ਚਾਹੇ ਉਹ ਸੁਣਨ ਜਾਂ ਨਾ, ਮੈਂ ਅਪਣੀ ਧੀ ਦੀ ਆਵਾਜ਼ ਬਣਾਂਗਾ।’’ਉਨ੍ਹਾਂ ਸਰਕਾਰੀ ਰਵੱਈਏ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ‘‘ਸੱਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਸਰਕਾਰ ਨੇ ਹੁਣ ਤਕ ਅਫ਼ਸੋਸ ਵੀ ਪ੍ਰਗਟ ਨਹੀਂ ਕੀਤਾ।’’ 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement