ਖ਼ਬਰਾਂ |

ਤਾਜ਼ਾ |

ਸ਼ਿਮਲਾ ਦੇ ਢਲੀ ਵਿਖੇ 8.040 ਗ੍ਰਾਮ ਹੈਰੋਇਨ ਸਮੇਤ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ
Published : Apr 24, 2026, 6:45 pm IST
Updated : Apr 24, 2026, 6:45 pm IST
SHARE ARTICLE
Punjab youth arrested with 8.040 grams heroin in Dhali, Shimla
Punjab youth arrested with 8.040 grams heroin in Dhali, Shimla

ਫਿਰੋਜ਼ਪੁਰ ਦੇ ਰਹਿਣ ਵਾਲੇ ਵਿਸ਼ਾਲ ਰਾਣਾ (19 ਸਾਲ) ਵਜੋਂ ਹੋਈ ਮੁਲਜ਼ਮ ਦੀ ਪਛਾਣ

ਸ਼ਿਮਲਾ: ਮੁਕੱਦਮਾ ਨੰਬਰ 32/2026, ਮਿਤੀ 23.04.2026 ਦੇ ਤਹਿਤ ਥਾਣਾ ਢਲੀ, ਜ਼ਿਲ੍ਹਾ ਸ਼ਿਮਲਾ (ਹਿ.ਪ੍ਰ.) ਵਿੱਚ ਧਾਰਾ 21 ਐਨ.ਡੀ.ਪੀ.ਐਸ. ਐਕਟ ਦੇ ਅਧੀਨ ਨਸ਼ਾ ਤਸਕਰੀ ਵਿਰੁੱਧ ਪੁਲਿਸ ਨੇ ਇੱਕ ਹੋਰ ਅਹਿਮ ਕਾਰਵਾਈ ਕੀਤੀ ਹੈ। ਜ਼ਿਲ੍ਹਾ ਸ਼ਿਮਲਾ ਪੁਲਿਸ ਵੱਲੋਂ ਨਸ਼ਿਆਂ ਦੇ ਨਜਾਇਜ਼ ਕਾਰੋਬਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਇਹ ਸਫ਼ਲਤਾ ਹਾਸਲ ਹੋਈ ਹੈ।

ਜਾਣਕਾਰੀ ਅਨੁਸਾਰ 23 ਅਪ੍ਰੈਲ 2026 ਨੂੰ ਥਾਣਾ ਢਲੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਢਲੀ ਚੌਕ ਸਥਿਤ ਇੱਕ ਗੈਸਟ ਹਾਊਸ ਦੇ ਕਮਰੇ ਵਿੱਚ ਆਜ਼ਾਦ ਗਵਾਹਾਂ ਦੀ ਮੌਜੂਦਗੀ ਵਿੱਚ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਮੁਲਜ਼ਮ ਵਿਸ਼ਾਲ ਰਾਣਾ (19 ਸਾਲ), ਪੁੱਤਰ ਸ਼ੇਰ ਸਿੰਘ ਰਾਣਾ, ਨਿਵਾਸੀ ਇੱਛੇਵਾਲਾ ਰੋਡ, ਫਿਰੋਜ਼ਪੁਰ ਸਿਟੀ, ਜ਼ਿਲ੍ਹਾ ਫਿਰੋਜ਼ਪੁਰ (ਪੰਜਾਬ) ਦੇ ਕਬਜ਼ੇ ਵਿੱਚੋਂ 8.040 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਹੋਇਆ।

ਬਰਾਮਦਗੀ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਥਾਣਾ ਢਲੀ ਵਿਖੇ ਮੁਕੱਦਮਾ ਨੰਬਰ 32/2026 ਦਰਜ ਕਰਕੇ ਉਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮਾਮਲੇ ਦੀ ਅਗਲੇਰੀ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਨਾਲ ਜੁੜੇ ਨੈੱਟਵਰਕ ਦੀਆਂ ਕੜੀਆਂ ਨੂੰ ਫਰੋਲਿਆ ਜਾ ਰਿਹਾ ਹੈ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM
Advertisement