
ਹੈਦਰਾਬਾਦ- ਸੋਸ਼ਲ ਨੈਟਵਰਕਿੰਗ ਸਾਇਟ ਫੇਸਬੁਕ ਉਤੇ ਕਰੀਬ 20 ਕਰੋੜ ਖਾਤੇ ਨਕਲੀ ਜਾਂ ਫਿਰ ਇਕ ਹੀ ਵਿਅਕਤੀ ਦੇ ਦੋਹਰੇ ਖਾਤੇ ਹੋ ਸਕਦੇ ਹਨ। ਇਹੀ ਨਹੀਂ ਭਾਰਤ ਉਨ੍ਹਾਂ ਦੇਸ਼ਾਂ ਵਿਚ ਹੈ, ਜਿੱਥੇ ਇਸ ਤਰ੍ਹਾਂ ਦੇ ਖਾਤਿਆਂ ਦੀ ਗਿਣਤੀ ਬਹੁਤ ਜਿਆਦਾ ਹੈ।
ਦਸੰਬਰ 2017 ਤੱਕ ਫੇਸਬੁਕ ‘ਤੇ ਦੁਨੀਆ ਭਰ ‘ਚ ਕਰੀਬ 20 ਕਰੋੜ ਅਕਾਉਂਟ ਜਾਂ ਤਾਂ ਫ਼ਰਜ਼ੀ ਸਨ ਜਾਂ ਨਕਲੀ। ਇਸ ਮਾਮਲੇ ‘ਚ ਖ਼ਾਸ ਗੱਲ ਇਹ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ 'ਚ ਸ਼ਾਮਿਲ ਹੈ ਜਿੱਥੇ ਅਜਿਹੇ ਅਕਾਊਂਟ ਸਭ ਤੋਂ ਜ਼ਿਆਦਾ ਹਨ।
ਫੇਸਬੁਕ ਨੇ ਆਪਣੀ ਹਾਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ 2017 ਦੀ ਚੌਥੀ ਤਿਮਾਹੀ ‘ਚ ਉਨ੍ਹਾਂ ਦਾ ਅਨੁਮਾਨ ਹੈ ਕਿ ਨਕਲੀ ਅਕਾਉਂਟਾਂ ਦੀ ਗਿਣਤੀ ਦੁਨੀਆ ਭਰ ‘ਚ ਐਮ. ਏ. ਯੂ. (ਮੰਥਲੀ ਐਕਟਿਵ ਯੂਜਰਜ਼) ਦਾ ਕਰੀਬ 10 ਫ਼ੀਸਦੀ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਵਿਕਸਿਤ ਦੇਸ਼ਾਂ ਦੀ ਤੁਲਨਾ ‘ਚ ਭਾਰਤ, ਇੰਡੋਨੇਸ਼ੀਆ ਤੇ ਫਿਲੀਪਾਈਨ ਵਰਗੇ ਵਿਕਾਸ ਅਧੀਨ ਦੇਸ਼ਾਂ ‘ਚ ਫ਼ਰਜ਼ੀ ਜਾਂ ਨਕਲੀ ਅਕਾਉਂਟਾਂ ਦੀ ਗਿਣਤੀ ਜ਼ਿਆਦਾ ਹੈ। ਕੰਪਨੀ ਨੇ ਕਿਹਾ ਕਿ ਫਰਜੀ ਜਾਂ ਨਕਲੀ ਖਾਤਿਆਂ ਦਾ ਅਨੁਮਾਨ ਅਸਲੀ ਗਿਣਤੀ ਤੋਂ ਵੱਖ ਹੋ ਸਕਦਾ ਹੈ। ਇਸ ਤਰ੍ਹਾਂ ਦੇ ਖਾਤਿਆਂ ਨੂੰ ਪੈਮਾਨੇ ਉਤੇ ਮਿਣਨਾ ਬਹੁਤ ਮੁਸ਼ਕਲ ਹੈ।