ਖ਼ਬਰਾਂ |

ਤਾਜ਼ਾ |

'ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਹਥਿਆਰ ਹਨ ਪਰ ਪੰਜਾਬ ਧਮਕੀਆਂ ਤੋਂ ਨਹੀਂ ਡਰਦਾ'- CM ਮਾਨ

By : GAGANDEEP

Published : May 9, 2026, 10:57 am IST
Updated : May 9, 2026, 2:59 pm IST
SHARE ARTICLE
photo
photo

 'ਬੀਜੇਪੀ ਆਪਣੀ ਰਾਜਨੀਤੀ ਵਾਸਤੇ ਇਨ੍ਹਾਂ ਦਾ ਇਸਤੇਮਾਲ ਕਰਦੀ ਆ ਰਹੀ'

ਮੁੱਖ ਮੰਤਰੀ ਭਗਵੰਤ ਮਾਨ ਨੇ  ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ. ਦੀ ਰੇਡ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਈ.ਡੀ. ਦੀ ਵਰਤੋਂ ਰਾਜਨੀਤਕ ਉਦੇਸ਼ਾਂ ਲਈ ਕਰ ਰਹੀ ਹੈ। ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਹਥਿਆਰ ਹਨ।  ਬੀਜੇਪੀ ਆਪਣੀ ਰਾਜਨੀਤੀ ਵਾਸਤੇ ਇਨ੍ਹਾਂ ਦਾ ਇਸਤੇਮਾਲ ਕਰਦੀ ਆ ਰਹੀ। ਈਡੀ ਦੀ ਰੇਡ ਦਾ ਮਕਸਦ ਬੀਜੇਪੀ ਜੁਆਇੰਨ ਕਰਵਾਉਣਾ ਹੁੰਦਾ ਹੈ। 

ਖਰੜ ਰੇਡ ਬਾਰੇ ਬੋਲਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦੋ ਦਿਨ ਪਹਿਲਾਂ ਇਕ ਕਾਰੋਬਾਰੀ 'ਤੇ ਈਡੀ ਦੀ ਰੇਡ ਹੋਈ। ਮੰਤਰੀ ਅਮਨ ਅਰੋੜਾ ਦਾ ਨਾਮ ਰੇਡ ਨਾਲ ਜੋੜਿਆ ਗਿਆ ਸੀ। ਅਮਨ ਅਰੋੜਾ ਦੀਆਂ ਕਈ ਲੋਕਾਂ ਨਾਲ ਤਸਵੀਰਾਂ ਹਨ। ਮੇਰੀਆਂ ਕਈ ਲੋਕਾਂ ਨਾਲ ਤਸਵੀਰਾਂ ਹਨ ਤਾਂ ਕੀ ਅਸੀਂ ਗੁਨਾਹਗਾਰ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ ਬੰਗਾਲ ਵਿਚ ਭਾਜਪਾ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਪੂਰਾ ਰਾਜ ਅੱਗ ਵਿਚ ਸੜ ਰਿਹਾ ਹੈ। ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ, ਪਰ ਪੰਜਾਬ ਗੁਰੂਆਂ ਦੀ ਧਰਤੀ ਹੈ, ਇਸ ਤਰ੍ਹਾਂ ਦੀ ਰਾਜਨੀਤੀ ਇਥੇ ਨਹੀਂ ਚੱਲੇਗੀ।

ਮੁੱਖ ਮੰਤਰੀ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਅੱਗੇ ਕੇਂਦਰ ਨੂੰ ਝੁਕਾਇਆ ਅਤੇ ਮੋਦੀ ਜੀ ਨੇ ਇਸ ਦੀ ਮੁਆਫ਼ੀ ਵੀ ਮੰਗੀ ਸੀ ਸ਼ਾਇਦ ਮੋਦੀ ਜੀ ਅਜੇ ਵੀ ਦਿਲ ’ਚ ਇਸ ਗੱਲ ਦਾ ਗੁੱਸਾ ਲਈ ਬੈਠੇ ਹਨ। ਕਦੇ ਉਹ ਕਹਿੰਦੇ ਹਨ ਕਿ ਉਹ ਚੰਡੀਗੜ੍ਹ ਨੂੰ ਇਕ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦੇਣਗੇ। ਉਹ ਇਸ ਲਈ ਇਕ ਵੱਖਰਾ ਰਾਜਪਾਲ ਨਿਯੁਕਤ ਕਰਨਗੇ। ਕਦੇ ਉਹ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਸਾਡੀ ਹੈ। ਕਦੇ ਉਹ ਕਹਿੰਦੇ ਹਨ ਕਿ ਉਹ ਭਾਖੜਾ ਡੈਮ 'ਤੇ ਸੀ.ਆਈ.ਐਫ. ਲਗਾ ਕੇ ਹਰਿਆਣਾ ਨੂੰ ਪਾਣੀ ਦੇਣਗੇ। ਕਦੇ ਉਹ ਕਹਿੰਦੇ ਹਨ ਕਿ ਉਹ ਝੋਨਾ ਨਹੀਂ ਚੁੱਕਣਗੇ, ਉਹ 26 ਜਨਵਰੀ ਨੂੰ ਪੰਜਾਬ ਦੀ ਝਾਂਕੀ ਨਹੀਂ ਦਿਖਾਉਣਗੇ। ਕਦੇ ਉਹ ਕਹਿੰਦੇ ਹਨ ਕਿ ਉਹ ਆਰ.ਡੀ.ਐਫ਼. ਲਈ ਭੁਗਤਾਨ ਨਹੀਂ ਕਰਨਗੇ। ਫਿਰ ਉਹ ਵੋਟਾਂ ਮੰਗਣ ਲਈ ਪੰਜਾਬ ਕਿਸ ਮੂੰਹ ਨਾਲ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਭਾਜਪਾ, ਮੋਦੀ ਅਤੇ ਸ਼ਾਹ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਪੰਜਾਬ ਹੈ। ਇਹ ਧਮਕੀਆਂ ਅੱਗੇ ਨਹੀਂ ਝੁਕਦਾ। ਸੁਨੀਲ ਜਾਖੜ ਬਾਰੇ ਬੋਲਦਿਆਂ ਸੀਐਮ ਮਾਨ ਨੇ ਕਿਹਾ ਕਿ ਸੁਨੀਲ ਜਾਖੜ ਕਹਿ ਰਿਹਾ ਭਗਵੰਤ ਮਾਨ 'ਤੇ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰੋ। ਹੁਣ ਇਹ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣਗੇ।

ਬੇਅਦਬੀ ਕਾਨੂੰਨ ਬਾਰੇ ਬੋਲਦਿਆਂ ਸੀਐਮ ਨੇ ਕਿਹਾ ਕਿ ਦੁਨੀਆਂ ਭਰ ਦੀ ਸਾਰੀ ਸੰਗਤ ਨੂੰ ਬੇਅਦਬੀ ਕਾਨੂੰਨ ਪ੍ਰਵਾਨ ਹੈ ਪਰ ਇਕ ਪ੍ਰਵਾਰ ਨੂੰ ਕਾਨੂੰਨ ਪਸੰਦ ਨਹੀਂ ਆਇਆ ਕਿਉਂਕਿ ਉਹ ਪਰਿਵਾਰ ਖੁਦ ਬੇਅਦਬੀਆਂ ਵਿਚ ਸ਼ਾਮਲ ਹੈ। ਕਾਨੂੰਨ ਲਾਗੂ ਹੋ ਗਿਆ ਹੁਣ ਕਾਨੂੰਨ ਵਾਪਸ ਹੋਣ ਦਾ ਸਵਾਲ ਨਹੀਂ ਪੈਦਾ ਹੁੰਦਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement