ਖ਼ਬਰਾਂ |

ਤਾਜ਼ਾ |

ਪੰਜਾਬ ਵਿਚ ਅਗਲੇ ਮਹੀਨੇ ਮੁੜ ਚੋਣਾਂ ਦੀ ਤਿਆਰੀ, ਮਈ ਦੇ ਤੀਜੇ ਹਫ਼ਤੇ 9 ਕਾਰਪੋਰੇਸ਼ਨਾਂ ਤੇ 104 ਮਿਊਂਸਪਲ ਕੌਂਸਲ ਚੋਣਾਂ ਤੈਅ
Published : Apr 18, 2026, 6:33 am IST
Updated : Apr 18, 2026, 8:00 am IST
SHARE ARTICLE
photo
photo

    60 ਲੱਖ ਸ਼ਹਿਰੀ ਵੋਟਰ ਇਨ੍ਹਾਂ 'ਚ ਹਿੱਸਾ ਲੈਣਗੇ, 5 ਮਈ ਨੂੰ ਅੰਤਮ ਵੋਟਰ ਸੂਚੀ ਜਾਰੀ ਹੋਵੇਗੀ

ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਪੰਜਾਬ ਵਿਧਾਨ ਸਭਾ ਲਈ ਆਮ ਚੋਣਾਂ 2027 ਤੋਂ ਸਿਰਫ਼ 6 ਮਹੀਨੇ ਪਹਿਲਾਂ ਸੂਬੇ ਦੀ ‘ਆਪ’ ਸਰਕਾਰ ਵਾਸਤੇ ਅਪਣੀ ‘ਹਰਮਨਪਿਆਰਤਾ’ ਤੇ ਵਿਕਾਸ ਕੰਮਾਂ ਦੀ ਪੂਰਤੀ ਦਿਖਾਣ ਦੀ ਘੜੀ ਫਿਰ ਅਗਲੇ ਮਹੀਨੇ ਆ ਰਹੀ ਹੈ। ਮਈ ਦੇ ਅੱਧ ’ਚ ਯਾਨੀ 16-17 ਤਰੀਕ ਨੂੰ ਸੂਬੇ ਦੀਆਂ 9 ਮਿਉਂਸਪਲ ਕਾਰਪੋਰੇਸ਼ਨਾਂ ਅਤੇ 104 ਮਿਉਂਸਪਲ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀ ਚੋਣਾਂ ਵਾਸਤੇ ਰਾਜ ਦੇ ਚੋਣ ਕਮਿਸ਼ਨਰ ਨੇ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਹਨ।

ਜਿਨ੍ਹਾਂ ਮਿਉਂਸਪਲ ਕਾਰਪੋਰੇਸ਼ਨਾਂ ’ਚ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ’ਚ ਮੋਹਾਲੀ, ਬਠਿੰਡਾ, ਹੁਸ਼ਿਆਰਪੁਰ, ਬਰਨਾਲਾ, ਬਟਾਲਾ, ਪਠਾਨਕੋਟ, ਮੋਗਾ, ਕੋਟਕਪੂਰਾ ਤੇ ਅਬੋਹਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮੋਹਾਲੀ, ਬਠਿੰਡਾ, ਹੁਸ਼ਿਆਰਪੁਰ, ਬਰਨਾਲਾ ਤੇ ਅਬੋਹਰ ਕਾਰਪੋਰੇਸ਼ਨਾਂ ਦੀ 5 ਸਾਲ ਮਿਆਦ ਪੂਰੀ ਹੋਣ ’ਤੇ ਪ੍ਰਬੰਧਕ ਲਗਾ ਦਿਤੇ ਹਨ ਜਦੋਂ ਕਿ ਬਾਕੀ 4 ਕਾਰਪੋਰੇਸ਼ਨਾਂ ਨੂੰ ਆਉਂਦੇ ਇਕ ਦੋ ਦਿਨਾਂ ’ਚ ਸਮਾਂ ਪੂਰਤੀ ’ਤੇ ਭੰਗ ਕਰ ਦਿਤਾ ਜਾਵੇਗਾ।

ਇਸੇ ਤਰ੍ਹਾਂ 104 ਛੋਟੇ ਸ਼ਹਿਰਾਂ ਤੇ ਕਸਬਿਆਂ ’ਚ ਵੀ ਨਗਰ ਕੌਂਸਲਾਂ ਅਪਣੀ ਮਿਆਦ ਪੂਰੀ ਕਰ ਚੁੱਕੀਆਂ ਹਨ। ਰੋਜ਼ਾਨਾ ਸਪਕੋਸਮੈਨ ਨਾਲ ਇਸ ਮੁੱਦੇ ’ਤੇ ਗੱਲਬਾਤ ਕਰਦੇ ਹੋਏ ਸਟੇਟ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦਸਿਆ ਕਿ ਅਗਲੇ ਮਹੀਨੇ 5 ਮਈ ਨੂੰ ਵੋਟਰ ਸੂਚੀਆਂ ਦੀ ਅੰਤਮ ਲਿਸਟ ਜਾਰੀ ਕਰ ਦਿਤੀ ਜਾਵੇਗੀ।

ਉਨ੍ਹਾਂ ਦਸਿਆ ਕਿ 20 ਤੇ 21 ਅਪ੍ਰੈਲ ਤੋਂ ਵੋਟਰ ਲਿਸਟਾਂ ਦੀ ਸੁਧਾਈ ਵਾਸਤੇ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਵੋਟਰਾਂ ਵਲੋਂ ਇਤਰਾਜ ਤੇ ਦਾਅਵੇ ਆਦਿ ਪੂਰੇ ਕਰ ਕੇ ਲਿਸਟਾਂ 30 ਅਪ੍ਰੈਲ ਤਕ ਅਤੇ ਫਾਈਨਲ ਲਿਸਟਾਂ ਦੀ ਛਪਾਈ 5 ਮਈ ਤਕ ਪੂਰੀ ਕਰ ਦਿਤੀ ਜਾਵੇਗੀ।

ਨਵੇਂ ਵੋਟਰ ਜੋ 23 ਅਪ੍ਰੈਲ ਨੂੰ 18 ਸਾਲ ਦੀ ਉਮਰ ਪੂਰੀ ਕਰਨਗੇ, ਉਨ੍ਹਾਂ ਦਾ ਨਾਂ ਵੀ ਫਾਈਨਲ ਲਿਸਟ ’ਚ ਛਪ ਸਕਦਾ ਹੈ। ਪੰਜਾਬ ਦੇ 2 ਕਰੋੜ 14 ਲੱਖ ਵੋਟਰਾਂ ’ਚੋਂ ਪੇਂਡੂ ਵੋਟਰ, ਇਕ ਕਰੋੜ 37 ਲੱਖ ਕੱਢ ਕੇ ਬਾਕੀ 77 ਲੱਖ ਸ਼ਹਿਰੀ ਵੋਟਰਾਂ ’ਚੋਂ 60 ਲੱਖ ਦੇ ਕਰੀਬ ਇਨ੍ਹਾ 9 ਕਾਰਪੋਰੇਸ਼ਨਾਂ ਅਤੇ 104 ਮਿਉਂਸਪਲ ਕੌਂਸਲ ਤੇ ਨਗਰ ਪੰਚਾਇਤ ਚੋਣਾਂ ’ਚ ਹਿੱਸਾ ਲੈਣਗੇ।

ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਢਾਈ ਸਾਲ ਪਹਿਲਾਂ, ਨਵੰਬਰ 2023 ’ਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਫਗਵਾੜਾ ਤੇ ਪਟਿਆਲਾ ਕਾਰਪੋਰੇਸ਼ਨ ਚੋਣਾਂ ’ਚ ਮੌਜੂਦਾ ‘ਆਪ’ ਸਰਕਾਰ ਨੂੰ ਸਿਰਫ਼ ਇਕ ਯਾਨੀ ਪਟਿਆਲਾ ’ਚ ਬਹੁਮਤ ਮਿਲਿਆ ਸੀ, ਪਰ ਸਰਕਾਰ ਨੇ ਸਾਰੀਆਂ ਕਾਰਪੋਰੇਸ਼ਨਾਂ ’ਚ ਜੋੜ ਤੋੜ ਕਰ ਕੇ ਅਪਣੇ ਹੀ ਮੇਅਰ ਜਿਤਾ ਲਏ ਸਨ।

ਮੌਜੂਦਾ 9 ਕਾਰਪੋਰੇਸ਼ਨਾਂ ਤੇ 104 ਮਿਉਂਸਪਲ ਕੌਂਸਲ ਚੋਣਾਂ, ਪੇਂਡੂ ਵਿਧਾਨ ਸਭਾ ਸੀਟਾਂ ਛੱਡ ਕੇ ਲੱਗਭਗ 55 ਵਿਧਾਨ ਸਭਾ ਹਲਕਿਆਂ ’ਚ ਜਿੱਤ ਹਾਰ  ਦੇ ਨਤੀਜਿਆਂ ਤੋਂ ਸਾਫ਼ ਹੋ ਜਾਵੇਗਾ ਕਿ ਵੋਟਰਾਂ ਦਾ ਝੁਕਾਅ ਕਿਸ ਪਾਸੇ ਨੂੰ ਹੈ। ਕਿਉਂਕਿ 2027 ’ਚ ਮਰਦਮਸ਼ੁਮਾਰੀ ਦਾ ਸਿਲਸਿਲਾ ਸ਼ੁਰੂ ਹੋਣਾ ਹੈ, ਇਸ ਲਈ ਆਮ ਚੋਣਾਂ 2026 ਦੇ ਅੰਤ ’ਚ ਹੋਣ ਦੀ ਉਮੀਦ ਹੈ ਅਤੇ ਇਨ੍ਹਾਂ 9 ਕਾਰਪੋਰੇਸ਼ਨਾਂ ਤੇ ਮਿਉਂਸਪਲ ਚੋਣਾਂ ਦਾ ਮਹੱਤਵ ਹੋਰ ਵੀ ਡੂੰਘਾ ਹੋ ਜਾਵੇਗਾ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement