ਇੱਕ ਦਿਨ ਪਹਿਲਾਂ ਸਾਂਝੀ ਕੀਤੀ ਗਈ ਵੀਡੀਓ 'ਤੇ ਕੀਤੇ ਸਕਾਰਾਤਮਕ ਸੁਝਾਵਾਂ ਲਈ ਧੰਨਵਾਦ ਪ੍ਰਗਟਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਅੱਧੀ ਰਾਤ ਨੂੰ ਇੱਕ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਸਾਂਝੀ ਕੀਤੀ ਵੀਡੀਓ 'ਤੇ ਮਿਲੇ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਧੰਨਵਾਦ ਦੋਸਤੋ। ਮੈਨੂੰ ਕੱਲ੍ਹ ਦੇਰ ਰਾਤ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ।"
"ਮੇਰੇ ਵੱਲੋਂ ਸਾਂਝੀ ਦਿੱਤੀ ਗਈ ਵੀਡੀਓ 'ਤੇ ਤੁਹਾਡੇ ਹੁੰਗਾਰੇ ਅਤੇ ਸਕਾਰਾਤਮਕ ਸੁਝਾਵਾਂ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਹ ਪਿਆਰ ਬਣਿਆ ਰਹੇ ਅਤੇ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਤੇ ਸਰਗਰਮ ਹੁੰਦਾ ਜਾਵੇ। ਧੰਨਵਾਦ, ਦੋਸਤੋ, ਧੰਨਵਾਦ।" ਵੀਡੀਓ ਪੋਸਟ ਕਰਨ ਦੇ ਸਿਰਫ਼ 20 ਮਿੰਟਾਂ ਦੇ ਅੰਦਰ-ਅੰਦਰ ਹੀ ਇਸ ਨੂੰ ਲੱਖਾਂ ਲੋਕਾਂ ਨੇ ਵੇਖ ਲਿਆ ਹੈ।
ਦੱਸ ਦੱਈਏ ਪਹਿਲਾਂ ਵੀਰਵਾਰ ਰਾਤ 11:52 ਵਜੇ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸੈਲਫੀ ਵੀਡੀਓ ਸੰਦੇਸ਼ ਸਾਂਝਾ ਕੀਤਾ। ਵਿਦਿਆਰਥੀਆਂ ਨੂੰ ਸਿੱਧੇ ਸੰਬੋਧਨ ਕਰਦਿਆਂ, ਉਨ੍ਹਾਂ ਭਰੋਸਾ ਦਿਵਾਇਆ ਸੀ ਕਿ NEET ਪੇਪਰ ਲੀਕ ਵਿਵਾਦ ਦੌਰਾਨ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਹੋਣਾ ਕੋਈ "ਮਾਮੂਲੀ ਗੱਲ" ਨਹੀਂ ਹੈ ਅਤੇ ਇਸ ਸਬੰਧ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
