ਖ਼ਬਰਾਂ |

ਤਾਜ਼ਾ |

ਸਿਆਸੀ ਸਮੀਕਰਨਾਂ 'ਤੇ ਮੰਥਨ: ਮਾਲਵਾ, ਮਾਝਾ ਤੇ ਦੋਆਬਾ ਲਈ ਸਿਆਸੀ ਧਿਰਾਂ ਘੜਨਗੀਆਂ ਰਣਨੀਤੀ
Published : Sep 29, 2026, 9:34 am IST
Updated : Sep 29, 2026, 9:34 am IST
SHARE ARTICLE
Deliberating on political equations: Political parties to devise strategies for Malwa, Majha, and Doaba.
Deliberating on political equations: Political parties to devise strategies for Malwa, Majha, and Doaba.

ਸਥਾਨਕ ਮੁੱਦਿਆਂ 'ਤੇ ਵੀ ਰਹੇਗੀ ਤਿੱਖੀ ਨਜ਼ਰ

ਚੰਡੀਗੜ੍ਹ: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਦੇ ਰਣਨੀਤੀਕਾਰ ਇੰਨੀ ਦਿਨੀਂ ਸੂਬੇ ਦੇ ਸਿਆਸੀ ਸਮੀਕਰਨਾਂ ਨੂੰ ਸੁਲਝਾਉਣ ਵਿਚ ਰੁੱਝੇ ਹੋਏ ਹਨ। ਇਸ ਦੌਰਾਨ ਕਿਹੜੇ ਪ੍ਰਭਾਵਸ਼ਾਲੀ ਸਮੀਕਰਨ ਬਣ ਸਕਦੇ ਹਨ ਅਤੇ ਕਿਸ ਤਰ੍ਹਾਂ ਇਨ੍ਹਾਂ ਨੂੰ ਅਪਣੇ ਪੱਖ ਵਿਚ ਕਰ ਕੇ ਚੋਣ ਮਾਹੌਲ ਬਣਾਇਆ ਜਾ ਸਕਦਾ ਹੈ, ਇਸ ਬਾਰੇ ਗੰਭੀਰ ਚਰਚਾ ਕੀਤੀ ਜਾ ਰਹੀ ਹੈ। ਇਸ ਰਣਨੀਤੀ ਦਾ ਮੁੱਖ ਮਕਸਦ ਸਾਰੀਆਂ ਪਾਰਟੀਆਂ ਵਲੋਂ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਦੇ ਅੰਕੜੇ ਤਕ ਪਹੁੰਚਣਾ ਹੈ। ਚੋਣਾਂ ਦੌਰਾਨ ਭਾਵੇਂ ਪੂਰੇ ਪੰਜਾਬ ਦੇ ਕੁੱਝ ਸਾਂਝੇ ਮੁੱਦੇ ਹੁੰਦੇ ਹਨ, ਪਰ ਸੂਬੇ ਦੇ ਤਿੰਨ ਪ੍ਰਮੁੱਖ ਖੇਤਰਾਂ ਮਾਲਵਾ, ਮਾਝਾ ਅਤੇ ਦੋਆਬਾ ਲਈ ਸਿਆਸੀ ਪਾਰਟੀਆਂ ਵੱਖੋ-ਵਖਰੀਆਂ ਚੋਣ ਰਣਨੀਤੀਆਂ ਤਿਆਰ ਕਰ ਰਹੀਆਂ ਹਨ। ਇਨ੍ਹਾਂ ਖੇਤਰਾਂ ਦੇ ਵੋਟਰਾਂ ਦੇ ਮਿਜ਼ਾਜ ਦਾ ਚੋਣ ਨਤੀਜਿਆਂ ’ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਦੂਜੇ ਪਾਸੇ, ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਇਨ੍ਹਾਂ ਸਮੀਕਰਨਾਂ ਨਾਲੋਂ ਵੱਧ ਅਪਣੇ ‘ਵਿਕਾਸ ਮਾਡਲ’ ’ਤੇ ਭਰੋਸਾ ਜਤਾ ਰਹੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਕਿ 2022 ਦੀਆਂ ਚੋਣਾਂ ਵਿਚ ਸਾਡੇ ਕੋਲ ਪੰਜਾਬੀਆਂ ਨੂੰ ਦਿਖਾਉਣ ਲਈ ‘ਆਪ’ ਸਰਕਾਰ ਦਾ ਦਿੱਲੀ ਮਾਡਲ ਸੀ, ਪਰ ਅੱਜ ਸਾਡੇ ਕੋਲ ਵੋਟਰਾਂ ਦੇ ਸਾਹਮਣੇ ਪੰਜਾਬ ਦਾ ਅਪਣਾ ਵਿਕਾਸ ਮਾਡਲ ਪੇਸ਼ ਕਰਨ ਲਈ ਮੌਜੂਦ ਹੈ। ਅਸੀਂ ਇਸੇ ਮਾਡਲ ਦੇ ਦਮ ’ਤੇ ਜਨਤਾ ਦੀ ਕਚਹਿਰੀ ਵਿਚ ਜਾਵਾਂਗੇ ਅਤੇ ਜਨਤਾ ਇਕ ਵਾਰ ਫਿਰ ਇਸ ’ਤੇ ਮੋਹਰ ਲਾਏਗੀ। ਇਹ ਸਾਰੇ ਸਿਆਸੀ ਸਮੀਕਰਨਾਂ ’ਤੇ ਭਾਰੂ ਪਵੇਗਾ।

ਮਾਲਵਾ: ਕਿਸਾਨ-ਕਿਸਾਨੀ ਦੇ ਮੁੱਦੇ ਕੇਂਦਰ ਵਿਚ

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 69 ਸੀਟਾਂ ਇਕੱਲੇ ਮਾਲਵਾ ਖੇਤਰ ਵਿਚ ਹਨ, ਜੋ ਕਿ 15 ਜ਼ਿਲ੍ਹਿਆਂ ਵਿਚ ਫੈਲਿਆ ਹੋਇਆ ਹੈ। ਇਹ ਰਾਜ ਦਾ ਸੱਭ ਤੋਂ ਵੱਡਾ ਅਤੇ ਸਿਆਸੀ ਤੌਰ ’ਤੇ ਸਭ ਤੋਂ ਮਹੱਤਵਪੂਰਨ ਖੇਤਰ ਮੰਨਿਆ ਜਾਂਦਾ ਹੈ ਕਿਉਂਕਿ ਇਥੋਂ ਚਲਣ ਵਾਲੀ ਸਿਆਸੀ ਲਹਿਰ ਦਾ ਅਸਰ ਪੂਰੇ ਪੰਜਾਬ ਦੇ ਚੋਣ ਨਤੀਜਿਆਂ ’ਤੇ ਪੈਂਦਾ ਹੈ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਵਰਗੇ ਪ੍ਰਮੁੱਖ ਮੁੱਖ ਮੰਤਰੀ ਇਸੇ ਖੇਤਰ ਨਾਲ ਸਬੰਧਤ ਰਹੇ ਹਨ। ਸਾਲ 2022 ਵਿਚ ‘ਆਪ’ ਨੇ ਮਾਲਵਾ ਦੀਆਂ 69 ਵਿਚੋਂ 66 ਸੀਟਾਂ ਜਿੱਤ ਕੇ ਹੂੰਝਾ ਫੇਰਿਆ ਸੀ, ਜਦੋਂਕਿ ਕਾਂਗਰਸ ਨੂੰ 2 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 1 ਸੀਟ ਮਿਲੀ ਸੀ। ਇਸ ਵਾਰ ਕਿਸਾਨ ਅਤੇ ਕਿਸਾਨੀ ਨਾਲ ਜੁੜੇ ਮੁੱਦੇ, ਜ਼ਮੀਨ ਹੇਠਲਾ ਪਾਣੀ, ਕੈਂਸਰ ਬੈਲਟ, ਬੇਰੁਜ਼ਗਾਰੀ ਅਤੇ ਨੌਜਵਾਨਾਂ ਦਾ ਵਿਦੇਸ਼ ਵੱਲ ਪਲਾਇਨ ਮੁੱਖ ਮੁੱਦਿਆਂ ਵਿਚ ਸ਼ਾਮਲ ਹਨ। ਸਾਰੀਆਂ ਪਾਰਟੀਆਂ ਮਾਲਵਾ ਵਿਚ ਅਪਣੀ ਸਥਿਤੀ ਮਜ਼ਬੂਤ ਕਰਨ ਲਈ ਵਿਸ਼ੇਸ਼ ਰਣਨੀਤੀ ’ਤੇ ਕੰਮ ਕਰ ਰਹੀਆਂ ਹਨ।


ਮਾਝਾ: ਪੰਥਕ ਮੁੱਦਿਆਂ ਦੇ ਨਾਲ-ਨਾਲ ਸਰਹੱਦੀ ਖੇਤਰ ਦੀਆਂ ਚੁਣੌਤੀਆਂ

ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਪਠਾਨਕੋਟ ਜ਼ਿਲ੍ਹਿਆਂ ਨੂੰ ਮਿਲਾ ਕੇ ਬਣੇ ਮਾਝਾ ਖੇਤਰ ਵਿਚ ਕੁਲ 25 ਵਿਧਾਨ ਸਭਾ ਸੀਟਾਂ ਹਨ। ਪੰਥਕ ਅਤੇ ਰਾਜਨੀਤਕ ਦ੍ਰਿਸ਼ਟੀ ਤੋਂ ਇਹ ਬਹੁਤ ਮਹੱਤਵਪੂਰਨ ਖੇਤਰ ਹੈ, ਜਿਸ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਸ ਲਈ ਸੁਰੱਖਿਆ, ਨਸ਼ਾ ਤਸਕਰੀ ਅਤੇ ਸਰਹੱਦ ਪਾਰ ਦੀਆਂ ਚੁਣੌਤੀਆਂ ਇਥੇ ਹਮੇਸ਼ਾ ਚਰਚਾ ਵਿਚ ਰਹਿੰਦੀਆਂ ਹਨ। 2022 ਦੀਆਂ ਚੋਣਾਂ ਵਿਚ ‘ਆਪ’ ਨੇ ਇਥੇ 16 ਸੀਟਾਂ ਜਿੱਤੀਆਂ ਸਨ, ਜਦੋਂਕਿ ਕਾਂਗਰਸ ਦੇ ਖਾਤੇ ਵਿਚ 7 ਸੀਟਾਂ ਆਈਆਂ ਸਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਸਿਰਫ਼ 1-1 ਸੀਟ ਨਾਲ ਸਬਰ ਕਰਨਾ ਪਿਆ ਸੀ। ਕਾਂਗਰਸ ਅਤੇ ਅਕਾਲੀ ਦਲ ਇਸ ਵਾਰ ਮਾਝਾ ਵਿਚ ਅਪਣਾ ਪੁਰਾਣਾ ਪ੍ਰਦਰਸ਼ਨ ਦੁਹਰਾਉਣ ਅਤੇ ‘ਆਪ’ ਦੇ ਸਾਹਮਣੇ ਸਖ਼ਤ ਚੁਣੌਤੀ ਖੜੀ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ, ਪਠਾਨਕੋਟ ਅਤੇ ਅੰਮ੍ਰਿਤਸਰ ਦੇ ਸ਼ਹਿਰੀ ਖੇਤਰਾਂ ਵਿਚ ਵਪਾਰੀਆਂ ਦੀਆਂ ਸਮੱਸਿਆਵਾਂ ਅਤੇ ਸਰਹੱਦੀ ਖੇਤਰ ਦੇ ਕਿਸਾਨਾਂ ਦੀਆਂ ਮੰਗਾਂ ਇਸ ਵਾਰ ਚੋਣਾਂ ਵਿਚ ਮੁੱਖ ਮੁੱਦੇ ਰਹਿਣਗੇ।

ਦੋਆਬਾ : ਐਨ.ਆਰ.ਆਈ. ਤੇ ਦਲਿਤ ਵੋਟਰਾਂ ’ਤੇ ਨਜ਼ਰ

ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਖੇਤਰ ‘ਦੋਆਬਾ’ ਵਿਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹੇ ਸ਼ਾਮਲ ਹਨ, ਜਿਥੇ ਕੁਲ 23 ਵਿਧਾਨ ਸਭਾ ਸੀਟਾਂ ਹਨ। 2022 ਦੀਆਂ ਚੋਣਾਂ ਵਿਚ ‘ਆਪ’ ਨੇ ਇਥੇ 10 ਸੀਟਾਂ ਜਿੱਤੀਆਂ ਸਨ, ਕਾਂਗਰਸ ਨੂੰ 9 ਸੀਟਾਂ ਮਿਲੀਆਂ ਸਨ, ਜਦਕਿ ਅਕਾਲੀ ਦਲ-ਬਸਪਾ ਗਠਜੋੜ ਨੇ 3 ਸੀਟਾਂ ਅਤੇ ਭਾਜਪਾ ਨੇ 1 ਸੀਟ ਜਿੱਤੀ ਸੀ। ਦੋਆਬਾ ਨੂੰ ਰਾਜਨੀਤਕ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਥੇ ਦਲਿਤ ਵੋਟ ਬੈਂਕ, ਐਨ.ਆਰ.ਆਈ. ਪ੍ਰਭਾਵ ਅਤੇ ਆਵਾਜ਼ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਚੋਣਾਂ ਵਿਚ ਦਲਿਤ ਵੋਟਾਂ ਦਾ ਰੁਝਾਨ, ਐਨ.ਆਰ.ਆਈ. ਫ਼ੰਡਿੰਗ, ਨਸ਼ਾਖੋਰੀ, ਨਾਜਾਇਜ਼ ਮਾਈਨਿੰਗ ਅਤੇ ਉਦਯੋਗਿਕ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਇਸ ਖੇਤਰ ਦੇ ਸੱਭ ਤੋਂ ਵੱਡੇ ਚੋਣ ਮੁੱਦੇ ਬਣੇ ਹੋਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement