ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਨੇ 100 ਤੋਂ ਵੱਧ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਮਾਰਿਆ ਜਾਂਗ਼ਾਇਬ ਕੀਤਾ
Published : Dec 1, 2021, 5:57 am IST
Updated : Dec 1, 2021, 5:57 am IST
SHARE ARTICLE
image
image

ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਨੇ 100 ਤੋਂ ਵੱਧ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਮਾਰਿਆ ਜਾਂ ਗ਼ਾਇਬ ਕੀਤਾ : ਰਿਪੋਰਟ

ਰਿਪੋਰਟ

ਕਾਬੁਲ, 30 ਨਵੰਬਰ : ਤਾਲਿਬਾਨ ਲੜਾਕਿਆਂ ਨੇ ਅਫ਼ਗ਼ਾਨਿਸਤਾਨ 'ਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ 100 ਤੋਂ ਵੱਧ ਸਾਬਕਾ ਪੁਲਿਸ ਅਤੇ ਖ਼ੁਫੀਆ ਅਧਿਕਾਰੀਆਂ ਨੂੰ  ਜਾਂ ਤਾਂ ਮਾਰ ਦਿਤਾ ਹੈ ਜਾਂ ਜ਼ਬਰਨ 'ਗ਼ਾਇਬ' ਕਰ ਦਿਤਾ ਹੈ | ਹਿਊਮੈਨ ਰਾਈਟਰਜ਼ ਵਾਚ ਨੇ ਮੰਗਲਵਾਰ ਨੂੰ  ਇਕ ਰਿਪੋਰਟ ਵਿਚ ਇਹ ਗੱਲ ਆਖੀ | ਸਮੂਹ ਨੇ ਆਮ ਮਾਫ਼ੀ ਐਲਾਨ ਕੀਤੇ ਜਾਣ ਦੇ ਬਾਵਜੂਦ ਸਰਕਾਰ ਦੇ ਹਥਿਆਰਬੰਦ ਫ਼ੋਰਸਾਂ ਖ਼ਿਲਾਫ਼ ਜਵਾਬੀ ਕਾਰਵਾਈ ਜਾਰੀ ਰੱਖਣ ਵਲ ਇਸ਼ਾਰਾ ਕੀਤਾ | ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਸਰਕਾਰੀ ਰੁਜ਼ਗਾਰ ਰਿਕਾਰਡ ਦੀ ਵਰਤੋਂ ਕਰਦੇ ਹੋਏ ਸਾਬਕਾ ਅਧਿਕਾਰੀਆਂ ਅਤੇ ਆਤਮਸਮਰਪਣ ਕਰਨ ਵਾਲਿਆਂ ਨੂੰ  ਨਿਸ਼ਾਨਾ ਬਣਾਇਆ ਹੈ |
  ਹਿਊਮੈਨ ਰਾਈਟਰਜ਼ ਵਾਚ ਨੇ ਰਿਪੋਰਟ ਵਿਚ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਆਤੰਕ ਪੈਦਾ ਹੋ ਗਿਆ ਹੈ, ਕਿਉਂਕਿ ਸਾਬਕਾ ਸਰਕਾਰ ਨਾਲ ਜੁੜਿਆ ਕੋਈ ਵੀ ਵਿਅਕਤੀ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦਾ | ਤਾਲਿਬਾਨ 15 ਅਗੱਸਤ ਨੂੰ  ਅਫ਼ਗ਼ਾਨਿਸਤਾਨ ਦੀ ਸੱਤਾ 'ਤੇ ਕਾਬਜ਼ ਹੋਇਆ ਸੀ, ਜਦੋਂ ਇਸ ਦੇ ਲੜਾਕੇ ਕਾਬੁਲ 'ਚ ਦਾਖ਼ਲ ਹੋ ਗਏ ਸਨ |
  ਰਿਪੋਰਟ ਵਿਚ ਕਿਹਾ ਗਿਆ ਕਿ ਤਾਲਿਬਾਨ ਨੇ ਪੂਰਬੀ ਨਾਂਗਰਹਾਰ ਸੂਬੇ ਵਿਚ ਇਸਲਾਮਿਕ ਸਟੇਟ ਸਮੂਹ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ  ਵੀ ਨਿਸ਼ਾਨਾ ਬਣਾਇਆ ਹੈ, ਜੋ ਆਈ. ਐਸ. ਦੇ ਹਮਲਿਆਂ ਦਾ ਕੇਂਦਰ ਹੈ | ਚਸ਼ਮਦੀਦਾਂ ਨੇ ਦਸਿਆ ਕਿ ਸੂਬੇ ਦੀ ਰਾਜਧਾਨੀ ਜਲਾਲਾਬਾਦ 'ਚ ਮੰਗਲਵਾਰ ਨੂੰ  ਉਸ ਸਮੇਂ 8 ਘੰਟੇ ਤਕ ਭਿਆਨਕ ਗੋਲੀਬਾਰੀ ਹੋਈ, ਜਦੋਂ ਤਾਲਿਬਾਨ ਨੇ ਆਈ. ਐਸ. ਅਤਿਵਾਦੀਆਂ ਦੇ ਇਕ ਸ਼ੱਕੀ ਟਿਕਾਣੇ 'ਤੇ ਧਾਵਾ ਬੋਲ ਦਿਤਾ |                     (ਪੀਟੀਆਈ)

 ਹਿਊਮੈਨ ਰਾਈਟਰਜ਼ ਵਾਚ ਨੇ ਗਵਾਹਾਂ, ਰਿਸ਼ਤੇਦਾਰਾਂ, ਸਾਬਕਾ ਅਧਿਕਾਰੀਆਂ, ਤਾਲਿਬਾਨ ਅਧਿਕਾਰੀਆਂ ਅਤੇ ਹੋਰ ਲੋਕਾਂ ਦੇ ਇੰਟਰਵਿਊ ਦੇ ਜ਼ਰੀਏ ਕਿਹਾ ਕਿ ਉਸ ਨੇ 15 ਅਗੱਸਤ ਅਤੇ 31 ਅਕਤੂਬਰ ਦਰਮਿਆਨ 4 ਸੂਬਿਆਂ ਵਿਚ 47 ਸਾਬਕਾ ਹਥਿਆਰਬੰਦ ਬਲਾਂ ਦੇ ਮੈਂਬਰਾਂ ਦਾ ਕਤਲ ਜਾਂ ਗ਼ਾਇਬ ਹੋਣ ਦਾ ਦਸਤਾਵੇਜ਼ੀਕਰਨ ਕੀਤਾ ਹੈ | ਉਸ ਨੇ ਕਿਹਾ ਕਿ ਇਸ ਦੇ ਸੋਧ ਤੋਂ ਸੰਕੇਤ ਮਿਲਦਾ ਹੈ ਕਿ ਘੱਟ ਤੋਂ ਘੱਟ 53 ਹੋਰ ਕਤਲ ਅਤੇ ਵਿਅਕਤੀਆਂ ਦੇ ਗ਼ਾਇਬ ਹੋਣ ਦੇ ਮਾਮਲੇ ਵੀ ਹਨ |     (ਏਜੰਸੀ)
 

 

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement