ਖ਼ਬਰਾਂ |

ਤਾਜ਼ਾ |

ਅੰਮ੍ਰਿਤਸਰ 'ਚ ਮੇਕਅਪ ਆਰਟਿਸਟ ਅਤੇ ਇਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕਤਲ
Published : Oct 3, 2026, 7:55 pm IST
Updated : Oct 3, 2026, 9:51 pm IST
SHARE ARTICLE
Makeup artist and influencer Mad Sandhu shot dead in Amritsar.
Makeup artist and influencer Mad Sandhu shot dead in Amritsar.

ਹਸਪਤਾਲ ਲਿਜਾਂਦੇ ਸਮੇਂ ਮੈਡ ਸੰਧੂ ਦੀ ਹੋਈ ਮੌਤ

ਅੰਮ੍ਰਿਤਸਰ : ਅੰਮ੍ਰਿਤਸਰ ’ਚ ਮੇਕਅਪ ਆਰਟਿਸਟ ਅਤੇ ਇਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੋਲੀਆਂ ਲੱਗਣ ਤੋਂ ਬਾਅਦ ਮੈਡ ਸੰਧੂ ਸੜਕ ’ਤੇ ਡਿੱਗ ਗਿਆ ਸੀ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਫਿਲਹਾਲ ਇਹ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਕਿ ਮੈਡ ਸੰਧੂ ਨੂੰ ਗੋਲੀਆਂ ਕਿਸ ਵੱਲੋਂ ਮਾਰੀਆਂ ਗਈਆਂ ਜਦਕਿ ਮੈਡ ਸੰਧੂ ਜਾਨੋਂ ਮਾਰਨ ਦੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਅੱਜ ਰਣਜੀਤ ਐਵੇਨਿਊ ਵਿਖੇ ਜਿਹੜਾ ਮੈਡ ਸੰਧੂ ਦਾ ਕਤਲ ਹੋਇਆ ਹੈ, ਇਸ ਦੀ ਜ਼ਿੰਮੇਵਾਰੀ ਮੈਂ ਗੋਲਡੀ ਢਿੱਲੋਂ ਅਤੇ ਜੱਗਾ ਤਰਨਤਾਰਨ ਲੈਂਦੇ ਹਾਂ। ਇਹ ਸਾਡੀ ਨਵੀਂ ਪੀੜ੍ਹੀ ਨੂੰ ਖਰਾਬ ਕਰ ਰਹੇ ਹਨ। ਬਾਕੀ ਜਿਹੜੇ ਇਸ ਵਰਗੇ ਟਿਕਟੋਕ 'ਤੇ ਬਕਵਾਸ ਕਰਦੇ ਹਨ, ਜਿਹੜਾ ਵੀ ਇਹਨਾਂ ਨੂੰ ਪ੍ਰਮੋਟ ਕਰ ਰਿਹਾ ਹੈ, ਉਹ ਵੀ ਆਪਣੀ ਤਿਆਰੀ ਰੱਖਣ। ਜਿਹੜੇ ਸਕੂਲ ਇਹਨਾਂ ਨੂੰ ਬਤੌਰ ਮੁੱਖ ਮਹਿਮਾਨ ਬੁਲਾ ਰਹੇ ਹਨ, ਉਹਨਾਂ ਨੂੰ ਵੀ ਆਖਰੀ ਚੇਤਾਵਨੀ ਹੈ। ਜਿਨ੍ਹਾਂ ਨੇ ਗੁੰਡਾਗਰਦੀ ਕਰਨੀ ਹੈ, ਪੰਜਾਬ ਤੋਂ ਬਾਹਰ ਕਰੋ । ਇਹ ਯੋਧਿਆਂ ਦੀ ਧਰਤੀ ਹੈ, ਇਸ ਧਰਤੀ 'ਤੇ ਯੋਧੇ ਹੀ ਰਹਿਣਗੇ। ਜਿਨ੍ਹਾਂ ਨੂੰ ਸਾਡੇ ਫੋਨ ਦੀ ਰਿੰਗ ਨਹੀਂ ਸੁਣ ਰਹੀ ਅਤੇ ਸੁਰੱਖਿਆ ਲੈ ਕੇ ਬੈਠੇ ਹਨ, ਉਹ ਵੀ ਤਿਆਰ ਰਹਿਣ। ਵੇਟ ਐਂਡ ਵਾਚ। ਇਸ ਫੇਸਬੁੱਕ ਪੋਸਟ ਦੀ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਕਰਦਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM

ਪੱਥਰਾਂ 'ਚ ਜਾਨ ਪਾਉਣ ਵਾਲਾ ਕਲਾਕਾਰ ! ਮੂਰਤਾਂ ਦੇਖ ਕੇ ਤੁਸੀਂ ਵੀ ਕਹੋਗੇ—‘ਇਹ ਬੋਲ ਕਿਉਂ..

06 Oct 2026 2:56 PM
Advertisement