ਜਾਨੀ ਨੁਕਸਾਨ ਤੋਂ ਰਿਹਾਅ ਬਚਾਅ
ਫਗਵਾੜਾ : ਫਗਵਾੜਾ ਤੋਂ ਬਠਿੰਡਾ ਸਾਈਡ ਜਾ ਰਹੀ ਬੱਸ ਨਾਲ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਵਾਪਰ ਗਿਆ ਜਦੋਂ ਬੱਸ ਆਪਣੀ ਸਾਈਡ ਜਾਂਦੀ ਹੋਈ ਦੂਜੀ ਸਾਈਡ ਜਾ ਵੜੀ। ਇਸ ਬੱਸ ਦੇ ਵਿੱਚ 30 ਤੋਂ 35 ਸਵਾਰੀਆਂ ਸਵਾਰ ਸਨ। ਬੱਸ ਦੇ ਡਰਾਈਵਰ ਨੇ ਦੱਸਿਆ ਕਿ ਬੱਸ ਆਪਣੀ ਰਫਤਾਰ ਨਾਲ ਜਾ ਰਹੀ ਸੀ ਤਾਂ ਬੱਸ ਦੇ ਅੱਗੇ ਅਚਾਨਕ ਇੱਕ ਕਾਰ ਵਾਲੇ ਨੇ ਅਚਾਨਕ ਬਰੇਕ ਮਾਰ ਦਿੱਤੀ, ਕਾਰ ਨੂੰ ਬਚਾਉਂਦੇ ਹੋਏ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਫੁੱਟਪਾਥ ਨੂੰ ਪਾਰ ਕਰਦੇ ਹੋਏ ਦੂਜੀ ਸਾਈਡ ਚਲੀ ਗਈ। ਡਰਾਈਵਰ ਦੇ ਦੱਸਣ ਅਨੁਸਾਰ ਬੱਸ ਨੂੰ ਕਾਫ਼ੀ ਨੁਕਸਾਨ ਹੋਇਆ ਜਦਕਿ ਸਵਾਰੀਆਂ ਦੇ ਨੁਕਸਾਨ ਤੋਂ ਬਚਾਅ ਰਿਹਾ।
