ਕਿਹਾ : ਉਹ ਡਰ ਕੇ ਰਾਜਨੀਤੀ ਨਹੀਂ ਕਰਦੇ ਅਤੇ ਆਪਣੇ ਮਨ ਦੀ ਗੱਲ ਕਹਿਣ ਤੋਂ ਨਹੀਂ ਡਰਦੇ
ਗੁਰਦਾਸਪੁਰ : ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੇਵਲ ਢਿੱਲੋਂ ਨਾਲ ਨਾਰਾਜ਼ਗੀ 'ਤੇ ਬੋਲਦਿਆਂ ਕਿਹਾ, "ਕੈਪਟਨ ਸਾਬ੍ਹ ਦਾ ਰਾਜਨੀਤਿਕ ਕੱਦ ਬਹੁਤ ਉੱਚਾ ਹੈ। ਉਹ ਹਮੇਸ਼ਾ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਦੇ ਹਨ। ਤੁਹਾਨੂੰ ਯਾਦ ਹੋਵੇਗਾ ਕਿ ਉਨ੍ਹਾਂ ਨੇ 1984 ਵਿੱਚ ਕਾਂਗਰਸ ਛੱਡ ਦਿੱਤੀ ਸੀ। ਉਹ ਡਰ ਕੇ ਰਾਜਨੀਤੀ ਨਹੀਂ ਕਰਦੇ ਅਤੇ ਉਹ ਆਪਣੇ ਮਨ ਦੀ ਗੱਲ ਕਹਿਣ ਤੋਂ ਨਹੀਂ ਡਰਦੇ । ਮੈਂ ਉਨ੍ਹਾਂ ਦੀ ਗੱਲ ਦਾ ਗਵਾਹ ਹਾਂ।
ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਲੱਗਿਆ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ ਗਈ। ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਮੈਨੂੰ ਕੈਪਟਨ ਸਾਹਿਬ ਨਾਲੋਂ ਸੁਨੀਲ ਜਾਖੜ ਦਾ ਜ਼ਿਆਦਾ ਦੁੱਖ ਹੈ। ਸੁਨੀਲ ਜਾਖੜ ਜਿਸ ਨੇ ਕਾਂਗਰਸ ਪਾਰਟੀ ਛੱਡਣ 'ਤੇ ਐਲਾਨ ਕੀਤਾ ਕਿ ਉਹ ਹਿੰਦੂ ਹੈ... ਸੁਨੀਲ ਜਾਖੜ, ਤੁਹਾਡੀ ਆਤਮਾ ਮਰ ਗਈ ਹੈ... ਤੁਸੀਂ ਕਾਂਗਰਸ ਨੂੰ ਗਾਲ੍ਹਾਂ ਕੱਢ ਰਹੇ ਹੋ । ਮੈਨੂੰ ਲੱਗਦਾ ਹੈ ਕਿ ਇਸ ਪਰਿਵਾਰ ਨੂੰ 1972 ਤੋਂ 2026 ਦੇ ਵਿਚਕਾਰ 50 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ 50 ਸਾਲਾਂ ਵਿੱਚ, ਉਹ ਕਾਂਗਰਸ ਦੇ ਸਿਖਰ 'ਤੇ ਪਹੁੰਚੇ...।"
