ਖ਼ਬਰਾਂ |

ਤਾਜ਼ਾ |

ਅੰਮ੍ਰਿਤਸਰ ਪੁਲਿਸ ਨੇ ਏ.ਕੇ.-47 ਰਾਈਫਲ ਸਮੇਤ ਮੁਲਜ਼ਮ ਨੂੰ ਕੀਤਾ ਕਾਬੂ
Published : Oct 4, 2026, 11:14 am IST
Updated : Oct 4, 2026, 11:14 am IST
SHARE ARTICLE
Amritsar Police arrest accused with AK-47 rifle.
Amritsar Police arrest accused with AK-47 rifle.

ਮੁਲਜ਼ਮ ਕੋਲੋਂ 2 ਹੈਂਡ ਗ੍ਰਨੇਡ, ਇੱਕ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਵੀ ਹੋਇਆ ਬਰਾਮਦ

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਗੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ AK-47 ਰਾਈਫ਼ਲ, ਇੱਕ ਮੈਗਜ਼ੀਨ, ਜ਼ਿੰਦਾ ਕਾਰਤੂਸ ਅਤੇ 2 ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਕਥਿਤ ਤੌਰ 'ਤੇ ਵਿਦੇਸ਼ੀ ਤਸਕਰਾਂ ਨਾਲ ਜੁੜਿਆ ਹੋਇਆ ਹੈ ਅਤੇ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਵਿੱਚ ਸ਼ਾਮਲ ਹੈ।

ਥਾਣਾ ਘਰਿੰਡਾ, ਅੰਮ੍ਰਿਤਸਰ ਵਿਖੇ ਅਸਲਾ ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ। ਪੰਜਾਬ ਪੁਲਿਸ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਸੰਗਠਿਤ ਅਪਰਾਧਿਕ ਨੈੱਟਵਰਕਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਚੇਨ ਵਿਰੁੱਧ ਸਖ਼ਤ ਕਾਰਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement