ਖ਼ਬਰਾਂ |

ਤਾਜ਼ਾ |

ਬਠਿੰਡਾ ਵਿੱਚ ਪੂਜਾ ਕਰਦੇ ਸਮੇਂ ਦੋ ਔਰਤਾਂ ਨਹਿਰ ਵਿੱਚ ਡਿੱਗੀਆਂ, ਲੋਕਾਂ ਨੇ ਸੂਝ ਬੂਝ ਨਾਲ ਦੋਵਾਂ ਨੂੰ ਸੁਰੱਖਿਅਤ ਕੱਢਿਆ ਬਾਹਰ
Published : Oct 4, 2026, 10:14 am IST
Updated : Oct 4, 2026, 3:29 pm IST
SHARE ARTICLE
photo
photo

ਦੋਵਾਂ ਔਰਤਾਂ ਦੀ ਹਾਲਤ ਸਥਿਰ

ਬਠਿੰਡਾ ਵਿੱਚ, ਨਹਿਰ ਦੇ ਨੇੜੇ ਪੂਜਾ ਕਰਦੀਆਂ ਦੋ ਔਰਤਾਂ ਅਚਾਨਕ ਨਹਿਰ ਵਿੱਚ ਡਿੱਗ ਪਈਆਂ ਅਤੇ ਡੁੱਬਣ ਲੱਗੀਆਂ। ਆਸ-ਪਾਸ ਮੌਜੂਦ ਲੋਕਾਂ ਨੇ 'ਸਹਾਰਾ ਜਨ ਸੇਵਾ' ਲਾਈਫ ਸੇਵਿੰਗ ਬ੍ਰਿਗੇਡ ਦੀ ਹੈਲਪਲਾਈਨ ਟੀਮ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ। ਟੀਮ ਦੇ ਮੈਂਬਰਾਂ ਸੰਦੀਪ ਗਿੱਲ ਅਤੇ ਅੰਮ੍ਰਿਤਪਾਲ ਸਿੰਘ ਨੇ ਉੱਥੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਦੋਵਾਂ ਔਰਤਾਂ ਨੂੰ ਸੁਰੱਖਿਅਤ ਢੰਗ ਨਾਲ ਨਹਿਰ ਵਿੱਚੋਂ ਬਾਹਰ ਕੱਢ ਲਿਆ।

ਬਚਾਅ ਕਾਰਜ ਤੋਂ ਬਾਅਦ, ਸਹਾਰਾ ਜਨ ਸੇਵਾ ਦੀ ਟੀਮ ਨੇ ਦੋਵਾਂ ਔਰਤਾਂ ਨੂੰ ਸਹਾਰਾ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ। ਉੱਥੇ ਡਾਕਟਰਾਂ ਨੇ ਤੁਰੰਤ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਸਮੇਂ ਸਿਰ ਬਚਾਅ ਅਤੇ ਡਾਕਟਰੀ ਦੇਖਭਾਲ ਮਿਲਣ ਕਾਰਨ ਦੋਵਾਂ ਔਰਤਾਂ ਦੀ ਜਾਨ ਬਚ ਗਈ। ਫਿਲਹਾਲ, ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਨ੍ਹਾਂ ਔਰਤਾਂ ਦੀ ਪਛਾਣ ਸਰਿਤਾ  ਅਤੇ ਰੇਖਾ ਵਜੋਂ ਹੋਈ ਹੈ, ਜੋ ਦੋਵੇਂ ਬਠਿੰਡਾ ਦੇ ਧੋਬੀਆਣਾ ਸਥਿਤ '25-ਗਜ਼' ਇਲਾਕੇ ਦੀਆਂ ਰਹਿਣ ਵਾਲੀਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ। ਚਸ਼ਮਦੀਦ ਗਵਾਹਾਂ ਅਨੁਸਾਰ, ਇਹ ਔਰਤਾਂ ਨਹਿਰ ਨੇੜੇ ਇੱਕ ਪੂਜਾ ਕਰ ਰਹੀਆਂ ਸਨ ਅਦਾਨਕ  ਉਹ ਪਾਣੀ ਵਿੱਚ ਡਿੱਗ ਪਈਆਂ। ਮੌਕੇ 'ਤੇ ਮੌਜੂਦ 'ਸਹਾਰਾ ਜਨ ਸੇਵਾ' ਦੀ ਬਚਾਅ ਦਲ (ਲਾਈਫ-ਸੇਵਿੰਗ ਬ੍ਰਿਗੇਡ) ਦੀ ਟੀਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਹੋਰਨਾਂ ਦੀ ਮਦਦ ਨਾਲ ਦੋਵਾਂ ਔਰਤਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement