ਖ਼ਬਰਾਂ |

ਤਾਜ਼ਾ |

ਪੁਲਿਸ ਨਾਲ ਮੁਕਾਬਲੇ ’ਚ ਬਟਾਲਾ ਦਾ ਅਪਰਾਧੀ ਆਕਾਸ਼ਦੀਪ ਉਰਫ਼ ਲੇਸ ਆਕਾਸ਼ ਜ਼ਖਮੀ
Published : Nov 4, 2026, 10:05 pm IST
Updated : Nov 4, 2026, 10:05 pm IST
SHARE ARTICLE
Batala criminal Akashdeep alias Les Akash injured in encounter with police
Batala criminal Akashdeep alias Les Akash injured in encounter with police

ਆਕਾਸ਼ਦੀਪ ’ਤੇ ਕਤਲ ਅਤੇ ਲੁੱਟ-ਖੋਹ ਸਮੇਤ 7 ਗੰਭੀਰ ਮੁਕੱਦਮੇ ਦਰਜ: ਪੁਲਿਸ

ਬਟਾਲਾ: ਬਟਾਲਾ ਪੁਲਿਸ ਡਿਸਟ੍ਰਿਕਟ ਨਾਲ ਸਬੰਧਤ ਇੱਕ ਖੂੰਖਾਰ ਅਪਰਾਧੀ ਆਕਾਸ਼ਦੀਪ ਉਰਫ ਲੇਸ ਆਕਾਸ਼ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਹੈ। ਪੁਲਿਸ ਕਮਿਸ਼ਨਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਅਪਰਾਧੀ ‘ਤੇ ਕਤਲ ਅਤੇ ਲੁੱਟ-ਖੋਹ ਦੇ 7 ਮੁਕੱਦਮੇ ਦਰਜ ਹਨ ਅਤੇ ਇਹ ਪੀ.ਓ. (ਭਗੌੜਾ) ਵੀ ਹੈ। ਇਸ ਨੇ ਹਾਲ ਹੀ ਵਿੱਚ ਬਟਾਲਾ ਵਿਖੇ ਇੱਕ ਮਨੀ ਐਕਸਚੇਂਜ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ‘ਤੇ ਢਾਈ ਲੱਖ ਰੁਪਏ ਲੁੱਟੇ ਸਨ।

​ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਇਸ ਇਲਾਕੇ ਵਿੱਚ ਘੁੰਮ ਰਿਹਾ ਹੈ ਅਤੇ ਕਿਸੇ ਵਾਰਦਾਤ ਦੀ ਫਿਰਾਕ ਵਿੱਚ ਹੈ। ਜਦੋਂ ਪੁਲਿਸ ਨੇ ਇਸ ਨੂੰ ਘੇਰ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਆਤਮ-ਰੱਖਿਆ ਲਈ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਇੱਕ ਗੋਲੀ ਆਕਾਸ਼ਦੀਪ ਦੀ ਲੱਤ ਵਿੱਚ ਲੱਗੀ ਅਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।

ਮੌਕੇ ਤੋਂ ਇੱਕ ਪਿਸਤੌਲ, ਚੱਲੇ ਹੋਏ ਰੌਂਦ, ਜ਼ਿੰਦਾ ਕਾਰਤੂਸ ਅਤੇ ਇੱਕ ਚੋਰੀਸ਼ੁਦਾ ਸਕੂਟਰ ਬਰਾਮਦ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | 16 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

16 Nov 2026 1:45 PM

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM
Advertisement