ਖ਼ਬਰਾਂ |

ਤਾਜ਼ਾ |

ਕਾਲੇ ਨਵੰਬਰ ਚੁਰਾਸੀ ਦੇ ਯਾਦਗਾਰੀ ਦਿਨਾਂ ਵਿੱਚ ਸਿਆਸੀ ਰੈਲੀਆਂ ਕਰਨਾ ਕਾਂਗਰਸ ਦਾ ਸ਼ਰਮਨਾਕ ਕਾਰਾ: ਭਰਪੂਰ ਸਿੰਘ ਧਾਂਦਰਾ, ਜਗਜੀਤ ਸਿੰਘ ਕੋਹਲੀ
Published : Nov 4, 2026, 6:54 pm IST
Updated : Nov 4, 2026, 6:54 pm IST
SHARE ARTICLE
Holding political rallies on the memorable days of Black November 1984 is a shameful act of Congress: Dhandra, Kohli
Holding political rallies on the memorable days of Black November 1984 is a shameful act of Congress: Dhandra, Kohli

'ਸਿੱਖ ਕੌਮ ਆਪਣੇ ਬੱਚਿਆਂ, ਬਜ਼ੁਰਗਾਂ, ਨੌਜਵਾਨ ਦਾ ਕਤਲੇਆਮ ਅਤੇ ਬੀਬੀਆਂ ਦੀ ਹੋਈ ਬੇਪਤੀ ਕਦੇ ਨਹੀਂ ਭੁੱਲੇਗੀ'

ਚੰਡੀਗੜ੍ਹ: ਸ਼੍ਰੋਮਣੀ ਅਕਾਲੀਦਲ ਪੁਨਰ ਸੁਰਜੀਤ ਦੇ ਜਰਨਲ ਸਕੱਤਰ ਸ ਭਰਪੂਰ ਸਿੰਘ ਧਾਂਦਰਾ ਅਤੇ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਨੇ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਦੋਂ ਪੂਰਾ ਸਿੱਖ ਜਗਤ ਨਵੰਬਰ 1984 ਦੇ ਕਾਲੇ ਦਿਨਾਂ ਨੂੰ ਵਾਪਰੇ ਕਤਲੇਆਮ ਦੀ ਦੁਖਦਾਈ ਯਾਦ ਵਿੱਚ ਗਮਗੀਨ ਹੋਇਆ ਪਿਆ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਆਪਣੇ ਕਾਲੇ ਕਾਰਨਾਮਿਆਂ ਨੂੰ ਛੁਪਾਉਣ ਲਈ ਸਿਆਸੀ ਰੈਲੀਆਂ ਦੀ ਖੇਡ ਖੇਡੀ ਜਾ ਰਹੀ ਹੈ।

ਦੋਹਾਂ ਆਗੂਆਂ ਨੇ ਕਿਹਾ ਜਦੋਂਕਿ ਗਾਂਧੀ ਪਰਿਵਾਰ ਨੂੰ ਇਸ ਕਤਲੇਆਮ ਦੀ ਜਿੰਮੇਵਾਰੀ ਲੈ ਕੇ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਸੀ, ਪਰ ਰਾਹੁਲ ਗਾਂਧੀ ਪਹਿਲਾਂ ਇਕ ਨਵੰਬਰ ਨੂੰ ਦਿੱਲੀ ਵਿੱਚ ਅਤੇ ਅੱਜ ਪੰਜਾਬ ਵਿੱਚ ਆਕੇ ਸਿਆਸੀ ਰੈਲੀਆਂ ਕਰ ਰਹੇ ਹਨ ਜੋ ਸਿਖਾਂ ਦੀਆਂ ਛਾਤੀਆਂ 'ਤੇ ਮੂੰਗ ਦਲਣ ਵਰਗੀ ਘਟਨਾ ਹੈ। ਕਾਂਗਰਸ ਪਾਰਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਕੌਮ ਆਪਣੇ ਬੱਚਿਆਂ, ਬਜ਼ੁਰਗਾਂ, ਨੌਜਵਾਨ ਦਾ ਕਤਲੇਆਮ ਅਤੇ ਬੀਬੀਆਂ ਦੀ ਹੋਈ ਬੇਪਤੀ ਕਦੇ ਨਹੀਂ ਭੁੱਲੇਗੀ ਅਤੇ ਇਹਨਾਂ ਦਿਨਾਂ ਵਿੱਚ ਕੀਤੀਆਂ ਰੈਲੀਆਂ ਦੀ ਵੰਗਾਰ ਨੂੰ ਕਬੂਲ ਕਰਕੇ ਇਸਦਾ ਜਵਾਬ ਚੋਣਾਂ ਵੇਲੇ ਜਰੂਰ ਦੇਵੇਗੀ।

ਦੋਹਾਂ ਆਗੂਆਂ ਨੇ ਭਾਜਪਾ ਨੂੰ ਵੀ ਯਾਦ ਕਰਾਉਦਿਆਂ ਕਿਹਾ ਕਿ ਕਾਂਗਰਸ ਰੈਲੀਆਂ ਦੇ ਬਦਲੇ ਵਜੋਂ ਨਵੰਬਰ ਕਤਲੇਆਮ ਬਾਰੇ ਕੀਤੇ ਜਾਣ ਵਾਲੇ ਉਹਨਾਂ ਦੇ ਪ੍ਰੋਗਰਾਮ ਕੋਈ ਸਿਆਸੀ ਫਾਇਦਾ ਨਹੀਂ ਪਹੁੰਚਾ ਸਕਣਗੇ। ਜੇ ਭਾਜਪਾ ਸਰਕਾਰ ਵਾਕਈ ਸਿੱਖਾਂ ਦੀ ਹਮਦਰਦ ਹੋਣ ਦਾ ਦਮ ਭਰਦੀ ਹੈ ਤਾਂ ਉਹਨਾਂ ਨੂੰ ਕਤਲੇਆਮ ਵਿੱਚ ਸ਼ਾਮਲ ਟਾਈਟਲਰ, ਕਮਲਨਾਥ ਵਰਗਿਆਂ ਨੂੰ ਜੇਲ੍ਹ ਵਿੱਚ ਸੁਟਣਾ ਚਾਹੀਦਾ ਹੈ ਅਤੇ ਸਿੱਖ ਬੰਦੀਆਂ ਖਿਲਾਫ ਦੁਸ਼ਮਣੀ ਭਰਿਆ ਰਵੱਈਆ ਤਿਆਗਕੇ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ।  ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | 16 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

16 Nov 2026 1:45 PM

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM
Advertisement