ਕਿਹਾ : ਪਿੰਡਾਂ ’ਚ ਕਈ ਘਰਾਂ ਦੀ ਹਾਲਤ ਹੈ ਤਰਸਯੋਗ
ਨਾਭਾ : ਪੰਜਾਬ ਭਰ ਦੇ ਵਿੱਚ ਜਦੋਂ ਹੜ੍ਹ ਆਏ ਸਨ ਉਦੋਂ ਤੋਂ ਪੰਜਾਬ ਨੂੰ ਸੰਭਾਲਣ ਦੇ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬੀ ਲੋਕ ਗਾਇਕਾਂ ਸਾਹਮਣੇ ਆਏ ਸਨ। ਜਿਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਗਈ। ਇਸੇ ਤਹਿਤ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਅਧੀਨ ਆਉਂਦੇ ਪਿੰਡ ਥੂਹੀ ਵਿਖੇ ਪੰਜਾਬੀ ਲੋਕ ਗਾਇਕ ਰੇਸ਼ਮ ਅਨਮੋਲ ਪੁਹੰਚੇ ਅਤੇ ਉਨ੍ਹਾਂ ਜਰੂਰਤਮੰਦ ਲੋਕਾਂ ਦੇ ਘਰ ਬਣਾਉਣ ਤੋਂ ਲੈ ਕੇ ਲੋਕਾਂ ਦੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪੰਜਾਬੀ ਲੋਕ ਗਾਇਕ ਰੇਸ਼ਮ ਅਨਮੋਲ ਨੇ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਇੱਥੇ ਸ਼ੂਟਿੰਗ ਕਰਨ ਦੇ ਲਈ ਆਇਆ ਸੀ। ਮੈ ਪਿੰਡ ਦੇ ਵਿੱਚ ਕੁਝ ਘਰਾਂ ਵਿੱਚ ਗਿਆ ਜਿਨ੍ਹਾਂ ਦੀ ਹਾਲਾਤ ਤਰਸਯੋਗ ਸੀ । ਮੈਂ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਸਾਡੀ ਅਨਮੋਲ ਫਾਊਂਡੇਸ਼ਨ ਪਿੰਡ ਦੇ ਜ਼ਰੂਰਤਮੰਦ ਲੋਕਾਂ ਦੀ ਪੂਰੀ ਮਦਦ ਕਰੇਗੀ।
ਬੇਅਦਬੀ ਕਾਨੂੰਨ ਸਬੰਧੀ ਬੋਲਦਿਆਂ ਰੇਸ਼ਮ ਅਨਮੋਲ ਨੇ ਕਿਹਾ ਕਿ ਜਦੋਂ ਸਮਾਣੇ ਟਾਵਰ ਮੋਰਚਾ ਲੱਗਿਆ ਸੀ । ਉਨ੍ਹਾਂ ਕਿਹਾ ਇਹ ਜੋ ਕਾਨੂੰਨ ਬਣਾਇਆ ਗਿਆ ਹੈ ਇਹ ਸਾਰੇ ਦੇਸ਼ ਭਰ ਦੇ ਵਿੱਚ ਲਾਗੂ ਹੋਣਾ ਚਾਹੀਦਾ । ਰੇਸ਼ਮ ਅਨਮੋਲ ਨੇ ਅੰਗੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਜਿਸ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ, ਉਸ ਦੇ ਮਾਤਾ-ਪਿਤਾ ਨੂੰ ਹੀ ਪਤਾ ਹੁੰਦਾ ਹੈ ਕਿ ਉਨ੍ਹਾਂ ’ਤੇ ਕੀ ਬੀਤਦੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਪੰਜਾਬੀ ਲੋਕ ਗਾਇਕ ਰੇਸ਼ਮ ਅਨਮੋਲ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਵੱਲੋਂ ਪਿੰਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਨ੍ਹਾਂ ਦੀ ਹਰ ਇੱਕ ਮਦਦ ਕਰਾਂਗੇ, ਕਿਉਂਕਿ ਰੇਸ਼ਮ ਅਨਮੋਲ ਵੱਲੋਂ ਹੜ੍ਹ ਪੀੜਤਾਂ ਦੇ ਲਈ ਵੀ ਮੋਹਰੀ ਹੋ ਕੇ ਮਦਦ ਕੀਤੀ ਸੀ।
