ਖ਼ਬਰਾਂ |

ਤਾਜ਼ਾ |

ਸ਼ਤਾਬਗੜ੍ਹ ’ਚ ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਾਰਨ ਹੋਈ ਇੰਦਰਜੀਤ ਕੌਰ ਦੀ ਮੌਤ
Published : Aug 6, 2026, 4:08 pm IST
Updated : Aug 6, 2026, 4:08 pm IST
SHARE ARTICLE
Inderjit Kaur died after the roof of her house collapsed due to heavy rain in Shatabgarh.
Inderjit Kaur died after the roof of her house collapsed due to heavy rain in Shatabgarh.

3 ਬੱਚਿਆਂ ਦੀ ਮਾਂ ਸੀ ਮ੍ਰਿਤਕਾ ਇੰਦਰਜੀਤ ਕੌਰ, ਪਤੀ ਦੀ ਵੀ ਪਹਿਲਾਂ ਹੋ ਚੁੱਕੀ ਹੈ ਮੌਤ 

ਸ਼ਤਾਬਗੜ੍ਹ : ਮਾਛੀਵਾੜਾ ਦੇ ਪਿੰਡ ਸ਼ਤਾਬਗੜ੍ਹ ਵਿਖੇ ਅੱਜ ਇੱਕ ਮੰਦਭਾਗੀ ਘਟਨਾ ਵਾਪਰੀ ਜਿੱਥੇ ਭਾਰੀ ਮੀਂਹ ਕਾਰਨ ਗਰੀਬ ਵਿਧਵਾ ਦਾ ਘਰ ਡਿੱਗ ਗਿਆ, ਜਿਸ ਦੇ ਹੇਠਾਂ ਆਉਣ ਕਾਰਨ ਘਰ ਦੀ ਮਾਲਕਣ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਇੰਦਰਜੀਤ ਕੌਰ ਵਜੋਂ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਵਿਚ ਭਾਰੀ ਮੀਂਹ ਸ਼ੁਰੂ ਹੋਇਆ। ਇੰਦਰਜੀਤ ਕੌਰ ਆਪਣੇ ਘਰ ਵਿਚ ਗੁਆਂਢਣ ਅਤੇ ਧੀ ਨਾਲ ਬੈਠੇ ਗੱਲਾਂ ਕਰ ਰਹੀ ਸੀ ਕਿ ਅਚਾਨਕ ਕਮਰੇ ਉੱਪਰ ਬਣੇ ਚੁਬਾਰੇ ਦੀ ਛੱਤ ਡਿੱਗ ਗਈ ਅਤੇ ਉਸ ਮਲਬੇ ਦੇ ਵਜ਼ਨ ਨਾਲ ਦੂਜੀ ਛੱਤ ਵੀ ਉਨ੍ਹਾਂ ਉੱਪਰ ਆ ਡਿੱਗੀ । ਛੱਤ ਦੇ ਮਲਬੇ ਹੇਠਾਂ ਇੰਦਰਜੀਤ ਕੌਰ, ਉਸ ਦੀ ਗੁਆਂਢਣ ਅਤੇ ਲੜਕੀ ਦਬ ਗਈਆਂ। ਗੁਆਂਢੀ ਜਦੋਂ ਰੌਲਾ ਸੁਣ ਕੇ ਪਹੁੰਚੇ ਤਾਂ ਬੜੀ ਮੁਸ਼ਕਿਲ ਨਾਲ ਇਨ੍ਹਾਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਇੰਦਰਜੀਤ ਕੌਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਲਿਆਂਦਾ ਗਿਆ । ਡਾਕਟਰਾਂ ਵਲੋਂ ਇੰਦਰਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸਦੀ ਗੁਆਂਢਣ ਨੂੰ ਮੁੱਢਲੀ ਸਹਾਇਤਾ ਉਪਰੰਤ ਛੁੱਟੀ ਦੇ ਦਿੱਤੀ ਗਈ। ਪਿੰਡ ਵਿਚ ਇਸ ਹਾਦਸੇ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਪੁਲਸ ਵਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।

ਪਿੰਡ ਸ਼ਤਾਬਗੜ੍ਹ ਦੇ ਗਰੀਬ ਪਰਿਵਾਰ ਨਾਲ ਸਬੰਧਤ ਇੰਦਰਜੀਤ ਕੌਰ ਦਾ ਪਤੀ ਜੋ ਕਿ ਪਿੰਡ ਦਾ ਸਾਬਕਾ ਸਰਪੰਚ ਸੀ, ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਇੰਦਰਜੀਤ ਕੌਰ ਆਪਣੇ 3 ਬੱਚਿਆਂ ਅਤੇ ਬਜ਼ੁਰਗ ਸੱਸ ਨਾਲ ਖਸਤਾ ਹਾਲਤ ਘਰ ਵਿਚ ਰਹਿ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਸੀ । ਅੱਜ ਅਚਾਨਕ ਭਾਰੀ ਮੀਂਹ ਨੇ ਇਸ ਪਰਿਵਾਰ ’ਤੇ ਕਹਿਰ ਢਾਹਿਆ ਜਿਸ ਵਿਚ ਇੰਦਰਜੀਤ ਕੌਰ ਦੀ ਮੌਤ ਹੋ ਗਈ । 2 ਬੱਚੇ ਸਕੂਲ ਗਏ ਹੋਏ ਸਨ ਤਾਂ ਬਚਾਅ ਹੋ ਗਿਆ ਜਦਕਿ ਇੱਕ ਲੜਕੀ ਨੂੰ ਹਾਦਸੇ ਵਿਚ ਮਾਮੂਲੀ ਸੱਟਾਂ ਲੱਗੀਆਂ । ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਹੁਣ ਘਰ ਵਿਚ ਬਜ਼ੁਰਗ ਦਾਦੀ ਤੇ ਤਿੰਨ ਅਨਾਥ ਬੱਚੇ ਰਹਿ ਗਏ ਹਨ ਜਿਨ੍ਹਾਂ ਦਾ ਬਾਲਿਆਂ ਦੀ ਛੱਤ ਵਾਲਾ ਘਰ ਵੀ ਢਹਿ-ਢੇਰੀ ਹੋ ਚੁੱਕਾ ਹੈ।

ਵਿਧਵਾ ਇੰਦਰਜੀਤ ਕੌਰ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਅਤੇ ਪੰਚਾਇਤ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੀੜ੍ਹਤ ਪਰਿਵਾਰ ਦੀ ਸਾਰ ਲਈ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਬਹੁਤ ਹੀ ਗਰੀਬ ਪਰਿਵਾਰ ਹੈ, ਪਤੀ-ਪਤਨੀ ਤੋਂ ਮੌਤ ਤੋਂ ਬਾਅਦ ਹੁਣ ਤਿੰਨ ਬੱਚੇ ਅਨਾਥ ਹੋ ਗਏ ਹਨ ਅਤੇ ਘਰ ਵਿਚ ਬਜ਼ੁਰਗ ਦਾਦੀ ਹੈ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਿੱਥੇ ਗਰੀਬ ਪਰਿਵਾਰ ਲਈ ਮਕਾਨ ਬਣਾ ਕੇ ਦੇਵੇ ਉੱਥੇ ਮੁਆਵਜਾ ਰਾਸ਼ੀ ਵੀ ਜਾਰੀ ਕਰੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement