ਖ਼ਬਰਾਂ |

ਤਾਜ਼ਾ |

ਪਟਿਆਲਾ ਵਿਚ ਮੀਂਹ ਬਣਿਆ ਕਾਲ, ਸੁੱਤੀ ਪਈ ਮਾਂ-ਧੀ ’ਤੇ ਡਿੱਗੀ ਛੱਤ, ਧੀ ਦੀ ਮੌਤ
Published : Aug 6, 2026, 6:49 am IST
Updated : Aug 6, 2026, 6:49 am IST
SHARE ARTICLE
 Patiala House roof collapsed news
Patiala House roof collapsed news

ਭਾਰੀ ਮੀਂਹ ਕਾਰਨ ਸਨੌਰ ਦੇ ਕਈ ਘਰਾਂ ਵਿਚ 2-2 ਫੁੱਟ ਪਾਣੀ ਵੜਿਆ

ਪਟਿਆਲਾ (ਤਪਿੰਦਰ ਸਿੰਘ) : ਪਟਿਆਲਾ ਵਿਚ 3 ਤੋਂ 4 ਘੰਟੇ ਹੋਈ ਭਰਵੀਂ ਬਰਸਾਤ ਨੇ ਨਗਰ ਨਿਗਮ ਅਤੇ ਪੁੱਡਾ ਦੀ ਪੋਲ ਖੋਲ੍ਹ ਦਿਤੀ ਹੈ। ਸ਼ਹਿਰ ਦੇ ਵੱਖ-ਵੱਖ ਏਰੀਏ ਅਰਬਨ ਅਸਟੇਟ ਟੋਬੇ ’ਚ ਤਬਦੀਲ ਹੋ ਗਏ, ਉੱਥੇ ਸਨੌਰ ਦੇ ਕਈ ਘਰਾਂ ਵਿਚ 2-2 ਫੁੱਟ ਪਾਣੀ ਵੜ ਗਿਆ।

ਇਕ ਘਰ ਦੀ ਛੱਤ ਡਿੱਗਣ ਕਾਰਨ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਂ ਗੰਭੀਰ ਰੂਪ ’ਚ ਜ਼ਖ਼ਮੀ ਹੈ। ਜਾਣਕਾਰੀ ਅਨੁਸਾਰ ਭਾਂਖਰ ਚੌਕ ’ਚ ਬਰਸਾਤ ਦੌਰਾਨ ਇਕ ਕੱਚੇ ਮਕਾਨ ਦੀ ਛੱਤ ਅਚਾਨਕ ਢਹਿ ਜਾਣ ਨਾਲ ਪ੍ਰਵਾਸੀ ਮਜ਼ਦੂਰ ਦੇ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਹਾਦਸੇ ’ਚ ਛੋਟੀ ਬੱਚੀ ਦੀ ਮੌਤ, ਜਦਕਿ ਉਸ ਦੀ ਮਾਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਪਰਵਾਰਕ ਮੈਂਬਰਾਂ ਨੇ ਦਸਿਆ ਕਿ ਸਵੇਰੇ ਕਰੀਬ 4 ਵਜੇ ਭਾਰੀ ਬਰਸਾਤ ਕਾਰਨ ਘਰ ਦੀ ਛੱਤ ਅਚਾਨਕ ਡਿੱਗ ਪਈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement