ਖ਼ਬਰਾਂ |

ਤਾਜ਼ਾ |

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਸੰਗਤਾਂ ਨੇ ਬਾਰਿਸ਼ ਵਿੱਚ ਵੀ ਲਵਾਈ ਸ਼ਰਧਾ ਨਾਲ ਹਾਜ਼ਰੀ
Published : Apr 7, 2026, 9:12 pm IST
Updated : Apr 7, 2026, 9:12 pm IST
SHARE ARTICLE
Devotees attended the birth anniversary of Guru Tegh Bahadur Sahib at Sachkhand Sri Harmandir Sahib
Devotees attended the birth anniversary of Guru Tegh Bahadur Sahib at Sachkhand Sri Harmandir Sahib

ਦੂਰੋਂ ਆਈਆਂ ਸੰਗਤਾਂ ਨੇ ਦਰਬਾਰ ਸਾਹਿਬ 'ਚ ਰੂਹਾਨੀ ਮਾਹੌਲ ਤੇ ਆਤਿਸ਼ਬਾਜ਼ੀ ਦਾ ਲੁਤਫ਼ ਲਿਆ

ਅੰਮ੍ਰਿਤਸਰ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਅਤੇ ਭਗਤੀ ਦਾ ਵਿਸ਼ੇਸ਼ ਮਾਹੌਲ ਵੇਖਣ ਨੂੰ ਮਿਲਿਆ। ਇਸ ਦੌਰਾਨ ਭਾਵੇਂ ਤੇਜ਼ ਬਰਸਾਤ ਹੋ ਰਹੀ ਸੀ, ਫਿਰ ਵੀ ਸੰਗਤਾਂ ਦੇ ਉਤਸ਼ਾਹ ‘ਚ ਕੋਈ ਘਾਟ ਨਹੀਂ ਆਈ। ਰਾਤ ਦੇ ਸਮੇਂ ਹੋਈ ਆਤਿਸ਼ਬਾਜ਼ੀ ਨੇ ਪੂਰੇ ਦਰਬਾਰ ਸਾਹਿਬ ਪ੍ਰੰਗਣ ਨੂੰ ਰੌਸ਼ਨੀ ਨਾਲ ਰੰਗ ਦਿੱਤਾ ਅਤੇ ਇਹ ਨਜ਼ਾਰਾ ਬੜਾ ਹੀ ਅਲੌਕਿਕ ਅਤੇ ਮਨਮੋਹਕ ਲੱਗ ਰਿਹਾ ਸੀ।

ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਸੰਗਤਾਂ ਨੇ ਇਸ ਦ੍ਰਿਸ਼ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਇਸਨੂੰ ਇਕ ਵਿਲੱਖਣ ਅਨੁਭਵ ਦੱਸਿਆ। ਸਵੇਰ ਤੋਂ ਹੀ ਸੰਗਤਾਂ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਸੰਗਤਾਂ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦਾ ਰੂਹਾਨੀ ਮਾਹੌਲ ਹਰ ਵਾਰ ਹੀ ਮਨ ਨੂੰ ਸ਼ਾਂਤੀ ਦਿੰਦਾ ਹੈ, ਪਰ ਇਸ ਵਾਰ ਗੁਰਪੁਰਬ ਦੇ ਦਿਨ ਬਾਰਿਸ਼ ਦੇ ਨਾਲ ਆਤਿਸ਼ਬਾਜ਼ੀ ਦਾ ਮਿਲਾਪ ਦੇਖ ਕੇ ਉਹਨਾਂ ਨੂੰ ਵਿਸ਼ੇਸ਼ ਆਤਮਕ ਸੁਕੂਨ ਪ੍ਰਾਪਤ ਹੋਇਆ।

ਕਈ ਸ਼ਰਧਾਲੂਆਂ ਨੇ ਕਿਹਾ ਕਿ ਇਹ ਦ੍ਰਿਸ਼ ਉਹਨਾਂ ਲਈ ਕਦੇ ਨਾ ਭੁੱਲਣ ਵਾਲਾ ਅਨੁਭਵ ਬਣ ਗਿਆ ਹੈ।ਗੁਰਪੁਰਬ ਮੌਕੇ ਦਰਬਾਰ ਸਾਹਿਬ ਵਿੱਚ ਕੀਤੀਆਂ ਗਈਆਂ ਵਿਵਸਥਾਵਾਂ ਅਤੇ ਰੂਹਾਨੀ ਪ੍ਰੋਗਰਾਮਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਿਆ ਰੱਖਿਆ। ਇਸ ਪਵਿੱਤਰ ਦਿਨ ‘ਤੇ ਸੰਗਤਾਂ ਨੇ ਅਰਦਾਸ ਕਰਕੇ ਸਭ ਦੀ ਭਲਾਈ ਦੀ ਕਾਮਨਾ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM

Amritsar Beadbi Case: "ਮੈਂ ਨਹੀਂ ਡਰਦਾ", ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਾ ਵੀਡੀਓ ਆਇਆ ਸਾਹਮਣੇ

12 Jun 2026 3:05 PM

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM
Advertisement