ਅਰਸ਼ਦੀਪ ਪੰਜਾਬ ਤੋਂ ਖੇਡ ਕੋਟੇ ਵਿਚ ਪਹਿਲੇ ਨੰਬਰ 'ਤੇ ਰਿਹਾ ਅਤੇ ਪੰਜਾਬ ਤੋਂ ਇਕੱਲਾ ਹੀ ਇਸ ਵਰਗ ਵਿਚ ਚੁਣਿਆ ਗਿਆ
ਭਗਤਾ ਭਾਈਕਾ (ਰਾਜਿੰਦਰਪਾਲ ਸ਼ਰਮਾ) : ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ, ਸਮਾਧ ਭਾਈ ਮੋਗਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਕੂਲ ਦਾ ਸਾਬਕਾ ਵਿਦਿਆਰਥੀ ਅਰਸ਼ਦੀਪ ਸਿੰਘ ਪੁੱਰਤ ਬੂਟਾ ਸਿੰਘ ਤੇ ਹਰਜੀਤ ਕੌਰ ਵਾਸੀ ਕੋਠਾ ਗੁਰੂ ਦੀ ਭਾਰਤੀ ਫ਼ੌਜ ਦੇ ਹੈਡ ਕੁਆਟਰ, ਮਹਾਰ ਰੈਜੀਮੈਂਟ ਸੈਂਟਰ, ਸਘੋੜ (ਮੱਧ ਪ੍ਰਦੇਸ਼) ਵਿਚ ਜੂਨੀਅਰ ਅਫ਼ਸਰ ਵਜੋੲ ਚੋਣ ਹੋਈ ਹੈ।
ਜ਼ਿਕਰਯੋਗ ਹੈ ਅਰਸ਼ਦੀਪ ਪੰਜਾਬ ਤੋਂ ਖੇਡ ਕੋਟੇ ਵਿਚ ਪਹਿਲੇ ਨੰਬਰ ’ਤੇ ਰਿਹਾ ਅਤੇ ਪੰਜਾਬ ਤੋਂ ਇਕੱਲਾ ਹੀ ਇਸ ਵਰਗ ਵਿਚ ਚੁਣਿਆ ਗਿਆ। ਜਾਣਕਾਰੀ ਅਨੁਸਾਰ ਆਲ ਇੰਡੀਆ ਪੱਧਰ ’ਤੇ ਕੁੱਲ 21 ਸੀਟਾਂ ਵਿਚੋਂ ਚੋਣ ਹੋਈ, ਜਿੱਥੇ ਅਰਸ਼ਦੀਪ ਨੇ 200 ਵਿਚੋਂ 198 ਅੰਕ ਪ੍ਰਾਪਤ ਕਰ ਕੇ ਅੰਤਮ ਮੈਰਿਟ ਵਿਚ ਸ਼ਾਨਦਾਰ ਸਥਾਨ ਬਣਾਇਆ।
