ਮਹਿਲਾ ਨੂੰ ਰਾਹਗੀਰਾਂ ਨੇ ਬਚਾਇਆ
ਸੁਲਤਾਨਪੁਰ ਲੋਧੀ (ਗੁਰਦੇਵ ਸਿੰਘ) : ਸੁਲਤਾਨਪੁਰ ਲੋਧੀ ਵਿਚ ਇਕ ਮਾਂ ਵਲੋਂ ਅਪਣੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਸਮੇਤ ਵੇਈਂ ਨਦੀ ’ਚ ਛਾਲ ਮਾਰ ਦਿਤੀ ਗਈ। ਸਿਮਰਨ ਕੌਰ ਪਤਨੀ ਭਰਪੂਰ ਸਿੰਘ ਵਾਸੀ ਪਿੰਡ ਅਦਾਲਤ ਚੱਕ ਨੇ ਮਾਨਸਿਕ ਤਣਾਅ ਹੇਠ ਆ ਕੇ ਇਹ ਖ਼ੌਫ਼ਨਾਕ ਕਦਮ ਚੁੱਕਿਆ।
ਉਸ ਨੇ ਅਪਣੇ ਦੋ ਮਾਸੂਮ ਪੁੱਤਰਾਂ ਵੀਰ ਪ੍ਰਤਾਪ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਨਦੀ ’ਚ ਛਾਲ ਮਾਰ ਦਿਤੀ। ਦੋਵੇਂ ਬੱਚਿਆਂ ਵਿਚੋਂ ਇਕ ਬੱਚੇ ਨੂੰ ਉਹ ਸਕੂਲ ਤੋਂ ਲੈ ਕੇ ਆਈ ਸੀ। ਮਾਂ ਨੂੰ ਬਚਾ ਲਿਆ ਗਿਆ ਪਰ ਬੱਚਿਆਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵਲੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਹਰ ਪੱਖ ਤੋਂ ਮਾਮਲੇ ਨੂੰ ਖੰਗਾਲਿਆ ਜਾ ਰਿਹਾ ਹੈ।
