ਖ਼ਬਰਾਂ |

ਤਾਜ਼ਾ |

ਆਲੋਵਾਲ ਵਿਖੇ ਟੀ ਬੀ ਤੇ ਅੱਖਾਂ ਦੀ ਮੁਫ਼ਤ ਜਾਂਚ ਅਤੇ ਇਲਾਜ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ
Published : May 7, 2026, 8:14 pm IST
Updated : May 7, 2026, 8:14 pm IST
SHARE ARTICLE
Special camp organized for free TB and eye check-up and treatment in Alowal
Special camp organized for free TB and eye check-up and treatment in Alowal

ਵੱਡੀ ਗਿਣਤੀ 'ਚ ਲੋਕ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰੀ ਸਹੂਲਤਾਂ ਦਾ ਲਾਭ ਲੈ ਰਹੇ ਹਨ: ਸਿਵਲ ਸਰਜਨ

ਪਟਿਆਲਾ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਘਰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਡਾ ਬਲਵੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪਿੰਡਾਂ ਤੇ ਸਹਿਰਾ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਦੀ ਅਗਵਾਈ ਹੇਠ ਡਾ. ਮੋਨਿਕਾ ਸੂਦ ਸੀਨੀਅਰ ਮੈਡੀਕਲ ਅਫਸਰ ਡਾਦਸੋ ਭਾਦਸੋ ਦੀ ਦੇਖ ਰੇਖ ਹੇਠ ਪਟਿਆਲਾ ਦਿਹਾਤੀ ਦੇ ਪਿੰਡ ਆਲੋਵਾਲ ਵਿਖੇ ਗ੍ਰਾਮ ਪੰਚਾਇਤ ਆਲੋਵਾਲ ਦੇ ਸਹਿਯੋਗ ਨਾਲ ਅੱਖਾਂ ਦੀ ਮੁਫ਼ਤ ਜਾਂਚ ਤੇ ਇਲਾਜ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਮੋਹਕਮ ਸਿੰਘ ਮਾਨ ਮੈਡੀਕਲ ਅਫਸਰ ਐਸ ਐਚ ਸੀ ਨੇ ਦੱਸਿਆ ਕਿ ਇਸ ਕੈਂਪ ਵਿੱਚ 184 ਅੱਖਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਜਿਸ ਵਿੱਚ 84 ਲੋੜਵੰਦ ਮਰੀਜ਼ਾਂ ਨੂੰ ਨਿਗ੍ਹਾ ਵਾਲੀਆਂ ਐਨਕਾਂ ਮੁਫ਼ਤ ਦਿੱਤੀਆਂ ਗਈਆਂ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਕੈਂਪ ਵਿੱਚ 9 ਚਿੱਟੇ ਮੋਤੀਏ ਦੇ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਜਿਨ੍ਹਾਂ ਦੇ ਸਰਕਾਰੀ ਮਾਤਾ ਕੁਛੱਲਿਆ ਹਸਪਤਾਲ ਵਿਖੇ ਅੱਖਾਂ ਦੇ ਅਪਰੈਸਨ ਬਿਲਕੁੱਲ ਮੁਫ਼ਤ ਕੀਤੇ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਟੀ.ਬੀ ਵਿਭਾਗ ਵਲੋ ਖਾਸੀ ਦੇ ਮਰੀਜ਼ਾਂ ਲਈ ਵਿਸ਼ੇਸ਼ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ 45 ਮਰੀਜ਼ਾਂ ਦੇ ਛਾਤੀ ਦੇ ਐਕਸਰੇ ਤੇ 20 ਮਰੀਜ਼ਾਂ ਦੀ ਬਲਗਮ ਦੀ ਜਾਂਚ ਬਿਲਕੁਲ ਮੁਫ਼ਤ ਕੀਤੀ ਗਈ। ਜ਼ਿਲ੍ਹਾ ਸਿਵਲ ਸਰਜਨ ਡਾ. ਸੈਲੀ ਜੇਤਲੀ ਤੇ ਉੱਪ ਜ਼ਿਲ੍ਹਾ ਸਿਹਤ ਅਫਸਰ ਵਲੋਂ ਮੌਕੇ ’ਤੇ ਪਹੁੰਚ ਕੇ ਕੈਂਪਾਂ ਦੇ ਪ੍ਰਬੰਧਾ ਦਾ ਜਾਇਜ਼ਾ ਲਿਆ। ਉਨ੍ਹਾਂ ਕੈਂਪ ਦੀ ਕਾਰਗੁਜ਼ਾਰੀ ਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ।

ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮਨਦੀਪ ਸਿੰਘ ਅਤੇ ਹਰਨਰਾਇਣ ਸਿੰਘ ਅਪਥੈਲਮਿਕ ਅਫਸਰ ਵੱਲੋ ਅੱਖਾਂ ਦੇ ਮਰੀਜ਼ਾਂ ਤੇ ਜ਼ਿਲ੍ਹਾ ਟੀ ਬੀ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਦੀ ਟੀਮ ਵੱਲੋਂ ਟੀ ਬੀ ਦੇ ਸੰਭਾਵਿਤ ਮਰੀਜ਼ਾਂ ਦਾ ਚੈੱਕਅਪ ਤੇ ਜਾਂਚ ਕੀਤੀ ਗਈ। ਇਸ ਕੈਂਪ ਨੂੰ ਕਾਮਯਾਬ ਕਰਨ ਵਿੱਚ ਲੋਕਲ ਸਟਾਫ ਤੇ ਸਮੂਹ ਆਸਾ ਵਲਕਰਜ ਦਾ ਵਿਸ਼ੇਸ਼ ਯੋਗਦਾਨ ਰਿਹਾ ਅਖੀਰ ਵਿੱਚ ਬਾਬਾ ਗੁਰਮੁੱਖ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਇਸਰਸਰ ਆਲੋਵਾਲ ਸਾਹਿਬ ਟਰੱਸਟ ਰਾੜਾ ਸਾਹਿਬ ਤੇ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਆਲੋਵਾਲ ਵੱਲੋ ਸਿਵਲ ਸਰਜਨ ਪਟਿਆਲਾ ਤੇ ਸਮੂਹ ਡਾਕਟਰਾਂ ਦੀ ਟੀਮ ਤੇ ਸਟਾਫ ਦਾ ਵਿਸੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸਰਪੰਚ ਧਰਮਜੀਤ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ, ਜਰਨੈਲ ਸਿੰਘ ਸੈਕਟਰੀ, ਬਲਾਕ ਇੰਚਾਰਜ ਹਰਪ੍ਰੀਤ ਸਿੰਘ ਸਰਪੰਚ, ਡਾ. ਰੋਹਿਤ ਕਾਲੀਆ ਮੈਡੀਕਲ ਅਫਸਰ, ਡਾ. ਨਵਜੋਤ ਕੌਰ ਮੈਡੀਕਲ ਅਫ਼ਸਰ, ਰਾਮ ਸਿੰਘ ਫਾਰਮੇਸੀ ਅਫ਼ਸਰ, ਕੁਲਦੀਪ ਸਿੰਘ ਕਨਸੂਹਾ ,ਬਚਿੱਤਰ ਸਿੰਘ ਬੀ ਈ, ਮਨਿੰਦਰ ਸਿੰਘ, ਪਵਨ ਕੁਮਾਰ ਮੇਲ ਵਰਕਰ ਹਰਪਾਲ ਕੋਰ ਸੀ ਐਚ ਓ, ਰਮਨਪਰੀਤ ਕੌਰ ਏ ਐਨ ਐਮ, ਭੁਪਿੰਦਰ ਬਾਂਸਲ ਐਸ ਟੀ ਐਸ ਤੇ ਟੀਮ, ਗੁਰਪ੍ਰੀਤ ਸਿੰਘ ਪੰਚ, ਜਸਪਰੀਤ ਸਿੰਘ ਪੰਚ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement