ਖ਼ਬਰਾਂ |

ਤਾਜ਼ਾ |

ਬੰਦੀ ਸਿੰਘਾਂ ਦੀ ਰਿਹਾਈ ਲਈ ਕਾਲੇ ਚੋਲੇ ਪਾ ਕੇ, ਆਪਣੇ ਆਪ ਨੂੰ ਜੰਜੀਰਾਂ ਵਿੱਚ ਜਕੜ ਕੇ ਕੀਤਾ ਰੋਸ ਮਾਰਚ ਰਿਹਾ ਸਫ਼ਲ
Published : May 7, 2026, 9:38 pm IST
Updated : May 7, 2026, 9:38 pm IST
SHARE ARTICLE
The protest march for the release of the imprisoned Sikhs, wearing black robes and chaining themselves, was successful
The protest march for the release of the imprisoned Sikhs, wearing black robes and chaining themselves, was successful

ਕੌਮੀ ਇਨਸਾਫ਼ ਮੋਰਚੇ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਤੋ ਪਾਰਲੀਮੈਂਟ ਤੱਕ ਰੋਸ ਮਾਰਚ ਕੱਢਿਆ ਗਿਆ

ਨਵੀਂ ਦਿੱਲੀ: ਭਾਈ ਗੁਰਦੀਪ ਸਿੰਘ ਬਠਿੰਡਾ ਨੇ ਲਿਖਤੀ ਬਿਆਨ ਚ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਕਾਲੇ ਚੋਲੇ ਪਾ ਕੇ, ਆਪਣੇ ਆਪ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਗੁਰਦੁਆਰਾ ਬੰਗਲਾ ਸਾਹਿਬ ਤੋ ਪਾਰਲੀਮੈਂਟ ਤੱਕ ਰੋਸ ਮਾਰਚ ਕੱਢਿਆ ਗਿਆ। ਮਾਰਚ ਦੀ ਅਰੰਭਤਾ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਰਦਾਸ ਕੀਤੀ। ਜਿਉਂ ਹੀ ਮਾਰਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਅੱਗੇ ਵੱਧ ਰਿਹਾ ਸੀ ਤਾ ਗੁਰਦੁਆਰਾ ਸਾਹਿਬ ਦੇ ਬਾਹਰ ਤਾਇਨਾਤ ਦਿੱਲੀ ਪੁਲੀਸ ਦੇ ਉੱਚ ਅਧਿਕਾਰੀਆਂ ਵਲੋ ਜਥੇ ਨੂੰ ਰੋਕਿਆ ਗਿਆ।

ਜਥੇ ਦੇ ਆਗੂ ਸਰਦਾਰ ਗੁਰਚਰਨ ਸਿੰਘ ਹਵਾਰਾ, ਭਾਈ ਗੁਰਦੀਪ ਸਿੰਘ ਬਠਿੰਡਾ ਨੇ ਪੁਲੀਸ ਅਧਿਕਾਰੀਆਂ ਨੂੰ ਵਾਰ-ਵਾਰ ਅਪੀਲ ਕੀਤੀ ਕਿ ਸਾਨੂੰ ਜੰਤਰ-ਮੰਤਰ ਤੱਕ ਜਾਣ ਦਿੱਤਾ ਜਾਵੇ ਕਿਉਂਕਿ ਸਾਡਾ ਰੋਸ ਮਾਰਚ ਪੁਰੀ ਤਰਾ ਸ਼ਾਂਤਮਈ ਹੈ। ਪ੍ਰੰਤੂ ਪੁਲੀਸ ਨੇ ਧੱਕਾਸਾਹੀ ਕਰਦਿਆਂ ਜਥੇ ਦੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਦੂਰ-ਦੁਰਾਡੇ ਦੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ। ਦੇਰ ਸ਼ਾਮ ਉਕਤ ਆਗੂਆਂ ਨੂੰ ਨਿੱਜੀ ਮੁਚੱਲਕੇ ’ਤੇ ਜਮਾਨਤਾਂ ਲੈ ਕੇ ਰਿਹਾਅ ਕੀਤਾ। ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਜਥੇਦਾਰ ਗੁਰਚਰਨ ਸਿੰਘ ਹਵਾਰਾ , ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪਿਛਲੇ 35 ਸਾਲਾਂ ਤੋਂ ਭਾਰਤ ਦੀਆਂ ਵੱਖ ਵੱਖ ਜੇਲਾਂ ਬੰਦ , ਬੰਦੀ ਸਿੰਘਾਂ ਨੂੰ ਨਾ ਤਾਂ ਕੋਈ ਸਰਕਾਰ ਰਿਹਾਅ ਕਰਦੀ ਹੈ ਅਤੇ ਨਾ ਹੀ ਕੋਈ ਅਦਾਲਤ ਰਿਹਾਅ ਕਰ ਰਹੀ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਈ ਬਠਿੰਡਾ ਨੇ ਕਿਹਾ ਕਿ ਹੋਰ ਤਾਂ ਹੋਰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਰਧ ਮਾਤਾ ਨੂੰ ਮਿਲਣ ਲਈ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ। ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਸੈਸਨ ਵਿੱਚ ਸ਼ਾਮਲ ਹੋਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ। ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾ ਦੀ ਰਿਹਾਈ , ਸੰਘਰਸ਼ ਦਾ ਅਗਲਾ ਪੜਾਅ ਜਲਦੀ ਸ਼ੁਰੂ ਕੀਤਾ ਜਾਵੇਗਾ।

ਇਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਸਰਦਾਰ ਪਾਲ ਸਿੰਘ ਫਰਾਸ, ਸਰਦਾਰ ਸਤਵਿੰਦਰ ਸਿੰਘ ਟੌਹੜਾ , ਸਰਦਾਰ ਹਰਵਿੰਦਰ ਸਿੰਘ ਭੰਗੂ , ਕੁਲਵਿੰਦਰ ਕਾਲਾ ਝਾੜ ਸਾਹਿਬ , ਸਰਦਾਰ ਬਲਵਿੰਦਰ ਸਿੰਘ , ਸ੍ਰੀ ਤਰੁਣ ਜੈਨ ਬਾਵਾ, ਐਡਵੋਕੇਟ ਇੰਦਰਵੀਰ ਸਿੰਘ, ਸ. ਰਛਪਾਲ ਸਿੰਘ ਚੰਡੀਗੜ੍ਹ, ਸ. ਗੁਰਿੰਦਰ ਸਿੰਘ ਬਾਜਵਾ ਗੁਰਦਾਸਪੁਰ, ਡਾ ਮੇਹਰਦਿਨ ਮਲੇਰਕੋਟਲਾ, ਸਰਦਾਰ ਅਮਰੀਕ ਸਿੰਘ ਰੋਮੀ, ਸਰਦਾਰ ਅਮਰਜੀਤ ਸਿੰਘ ਬਡਗੁੱਜਰਾ, ਸੁਖਜੀਤ ਸਿੰਘ ਡਾਲਾ ਤੇ ਜਥੇ ਹਾਕਮ ਸਿੰਘ ਬਠਿੰਡਾ, ਗੁਰਮੀਤ ਸਿੰਘ ਬੱਜੋਆਣਾ, ਨਛੱਤਰ ਸਿੰਘ ਦਬੜੀਖਾਨਾ, ਜਗਬੀਰ ਸਿੰਘ ਪੂਨੀਆ, ਸਰਦਾਰ ਹਰਵਿੰਦਰ ਸਿੰਘ ਪਟਿਆਲਾ, ਸਮੇਤ ਵੱਡੀ ਗਿਣਤੀ ਵਿੱਚ ਆਗੂ ਸੱਜਣ ਸ਼ਾਮਲ ਹੋਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement