Advertisement

ਤਰਨ ਤਾਰਨ ਧਮਾਕੇ ਪਿੱਛੇ ਅਤਿਵਾਦੀ ਸਾਜਿਸ਼ ਦਾ ਸ਼ੱਕ

ਸਪੋਕਸਮੈਨ ਸਮਾਚਾਰ ਸੇਵਾ
Published Sep 7, 2019, 8:40 am IST
Updated Sep 7, 2019, 8:40 am IST
ਐਨਆਈਏ ਦੀ ਟੀਮ ਜਾਂਚ ਵਿਚ ਜੁਟੀ
Suspected terrorist conspiracy behind the Tarn Taran blast
 Suspected terrorist conspiracy behind the Tarn Taran blast

ਤਰਨ ਤਾਰਨ: ਤਰਨ ਤਾਰਨ-ਖਡੂਰ ਸਾਹਿਬ ਸੰਪਰਕ ਸੜਕ ’ਤੇ ਬੁੱਧਵਾਰ 4 ਸਤੰਬਰ ਨੂੰ ਇਕ ਖਾਲੀ ਪਲਾਟ ਵਿਚ ਹੋਏ ਜ਼ਬਰਦਸਤ ਧਮਾਕੇ ਦਾ ਮਾਮਲਾ ਹੁਣ ਵੱਡਾ ਰੁਖ਼ ਅਖਤਿਆਰ ਕਰਦਾ ਜਾ ਰਿਹਾ ਹੈ ਕਿਉਂਕਿ ਜਾਂਚ ਦੌਰਾਨ ਇਸ ਧਮਾਕੇ ਪਿੱਛੇ ਅਤਿਵਾਦੀਆਂ ਦਾ ਹੱਥ ਹੋਣ ਦੀ ਗੱਲ ਆਖੀ ਜਾ ਰਹੀ ਹੈ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਘੜਨ ਵਿਚ ਲੱਗੇ ਹੋਏ ਹਨ। ਪਿੰਡ ਪੰਡੋਰੀ ਗੋਲਾ ਵਿਖੇ ਹੋਏ ਇਸ ਧਮਾਕੇ ’ਚ ਦੋ ਵਿਅਕਤੀ ਮਾਰੇ ਗਏ ਸਨ ਤੇ ਇਕ ਜ਼ਖਮੀ ਹੋ ਗਿਆ ਸੀ।

ਹੁਣ ਇਸ ਮਾਮਲੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ ਯਾਨੀ ਕਿ ਐਨਆਈਏ ਦੀ ਟੀਮ ਵੀ ਪੁੱਜ ਗਈ ਹੈ, ਜਿਸ ਤੋਂ ਇਸ ਘਟਨਾ ਦੀ ਗੰਭੀਰਤਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਘਟਨਾ ਵਿਚ ਕਾਡਗਿਲ ਪਿੰਡ ਦੇ 22 ਸਾਲਾ ਬਿਕਰਮਜੀਤ ਸਿੰਘ ਤੇ ਪਿੰਡ ਬਚੜੇ ਪਿੰਡ ਦੇ ਰਹਿਣ ਵਾਲੇ 19 ਸਾਲਾ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਜਦ ਕਿ 27 ਸਾਲਾ ਗੁਰਜੰਟ ਸਿੰਘ ਗੰਭੀਰ ਰੁਪ ਵਿਚ ਜ਼ਖਮੀ ਹੋ ਗਿਆ ਸੀ।

Tarn Taran BlastTarn Taran Blast

ਪੁਲਿਸ ਦਾ ਕਹਿਣਾ ਹੈ ਕਿ ਇਹ ਤਿੰਨੇ ਜਣੇ ਜਾਂ ਤਾਂ ਮਿੱਟੀ ਪੁੱਟ ਕੇ ਪਹਿਲਾਂ ਤੋਂ ਦੱਬਿਆ ਬੰਬ ਬਾਹਰ ਕੱਢ ਰਹੇ ਸਨ ਤੇ ਜਾਂ ਬੰਬ ਨੂੰ ਉੱਥੇ ਦਬਾ ਰਹੇ ਸਨ। ਵੀਰਵਾਰ ਨੂੰ ਐਨਆਈਏ ਦੀ ਟੀਮ ਵੱਲੋਂ ਵੀ ਧਮਾਕੇ ਵਾਲੀ ਥਾਂ ਦੀ ਜਾਂਚ ਕੀਤੀ ਗਈ।  ਇਸ ਤੋਂ ਇਲਾਵਾ ਪੰਜਾਬ ਪੁਲਿਸ ਦਾ ਬੰਬ ਸਕੁਐਡ ਅਤੇ ਡੌਗ ਸਕੁਐਡ ਸਮੇਤ ਸਾਰੀਆਂ ਟੀਮਾਂ ਇਸ ਘਟਨਾ ਦੀ ਜਾਂਚ ਵਿਚ ਜੁਟ ਗਈਆਂ। ਫ਼ਾਰੈਂਸਿਕ ਮਾਹਿਰ ਵੀ ਉਸ ਧਮਾਕੇ ਦੀ ਕਿਸਮ ਜਾਣਨ ਲਈ ਪੁੱਜੇ।

ਇਸ ਦੌਰਾਨ ਅੰਮਿ੍ਰਤਸਰ ਦੇ ਆਈਜੀ (ਬਾਰਡਰ ਰੇਂਜ) ਸੁਰਿੰਦਰਪਾਲ ਸਿੰਘ ਪਰਮਾਰ, ਤਰਨ ਤਾਰਨ ਦੇ ਐੱਸਐੱਸਪੀ ਧਰੁਵ ਦਾਹੀਆ, ਤਰਨ ਤਾਰਨ ਦੇ ਐੱਸਪੀਹੈੱਡਕੁਆਰਟਰਜ਼ ਹਰਜੀਤ ਸਿੰਘ ਤੇ ਹੋਰ ਅਨੇਕ ਪੁਲਿਸ ਅਧਿਕਾਰੀ ਵੀ ਘਟਨਾ ਸਥਾਨ ’ਤੇ ਪੁੱਜੇ। ਇਸ ਧਮਾਕੇ ਦੌਰਾਨ ਜ਼ਖਮੀ ਹੋਏ ਗੁਰਜੰਟ ਸਿੰਘ ਦੀਆਂ ਦੋਵੇਂ ਅੱਖਾਂ ਚਲੀਆਂ ਗਈਆਂ ਨੇ..ਜੋ ਇਸ ਵੇਲੇ ਤਰਨ ਤਾਰਨ ਦੇ ਇੱਕ ਨਿਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਹ ਤਿੰਨੇ ਕੋਈ ਵੱਡੇ ਤੇ ਪੁਰਾਣੇ ਅੱਤਵਾਦੀ ਨਹੀਂ ਸਨ ਪਰ ਫਿਰ ਵੀ ਉਨ੍ਹਾਂ ਦੀ ਅੱਤਵਾਦੀਆਂ ਨਾਲ ਕਾਫ਼ੀ ਨੇੜਤਾ ਮੰਨੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।ਦੇਖਣਾ ਹੋਵੇਗਾ ਕਿ ਇਸ ਮਾਮਲੇ ਦੀ ਜਾਂਚ ਵਿਚ ਕੀ ਸੱਚਾਈ ਸਾਹਮਣੇ ਆਉਂਦੀ ਹੈ ਪਰ ਜੇਕਰ ਇਸ ਘਟਨਾ ਪਿੱਛੇ ਵਾਕਈ ਅਤਿਵਾਦੀਆਂ ਦਾ ਹੱਥ ਹੈ ਤਾਂ ਇਹ ਪੰਜਾਬ ਲਈ ਬੇਹੱਦ ਖ਼ਤਰੇ ਵਾਲਾ ਕਿਹਾ ਜਾ ਸਕਦਾ ਹੈ।

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab