ਖ਼ਬਰਾਂ |

ਤਾਜ਼ਾ |

ਮੋਗਾ ’ਚ ਨਸ਼ਾ ਤਸਕਰਾਂ ’ਤੇ ਪੁਲਿਸ ਦੀ ਵੱਡੀ ਕਾਰਵਾਈ, ਤਿੰਨ ਮੁਲਜ਼ਮਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ
Published : Apr 8, 2026, 11:11 pm IST
Updated : Apr 8, 2026, 11:11 pm IST
SHARE ARTICLE
Police take major action against drug smugglers in Moga, property worth crores of rupees seized from three accused
Police take major action against drug smugglers in Moga, property worth crores of rupees seized from three accused

ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਦਾਨੇਵਾਲਾ ਅਤੇ ਗਗਨਦੀਪ ਸਿੰਘ ਵਾਸੀ ਸੈਦੇਸ਼ਾਹ ਵਾਲਾ ਦੀ ਜਾਇਦਾਦ ਨੂੰ ਅਟੈਚ ਕਰਨ ਲਈ ਘਰਾਂ ’ਤੇ ਨੋਟਿਸ ਚਿਪਕਾਏ ਗਏ

ਮੋਗਾ: ਮੋਗਾ ਪੁਲਿਸ ਵੱਲੋਂ “ਨਸ਼ਾ ਵਿਰੋਧੀ ਮੁਹਿੰਮ” ਤਹਿਤ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਨਸ਼ਾ ਤਸਕਰਾਂ ਦੀ ਕਰੀਬ 2 ਕਰੋੜ 20 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਫ੍ਰੀਜ਼/ਅਟੈਚ ਕੀਤੀ ਗਈ ਹੈ। ਮੋਗਾ ਦੇ ਸਭ ਡਿਵੀਜ਼ਨ ਧਰਮਕੋਟ ਪੁਲਿਸ ਦੀ ਨਿਗਰਾਨੀ ਹੇਠ ਥਾਣਾ ਫਤਿਹਗੜ੍ਹ ਪੰਜਤੂਰ ਵੱਲੋਂ ਐਨ.ਡੀ.ਪੀ.ਐਸ ਐਕਟ ਅਧੀਨ ਦਰਜ ਮਾਮਲਿਆਂ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ।

ਮਾਮਲਾ ਨੰਬਰ 24 ਮਿਤੀ 31 ਮਈ 2025 ਦੇ ਤਹਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਦਾਨੇਵਾਲਾ ਅਤੇ ਗਗਨਦੀਪ ਸਿੰਘ ਵਾਸੀ ਸੈਦੇਸ਼ਾਹ ਵਾਲਾ ਦੀ ਜਾਇਦਾਦ ਨੂੰ ਅਟੈਚ ਕਰਨ ਲਈ ਘਰਾਂ ‘ਤੇ ਨੋਟਿਸ ਚਿਪਕਾਏ ਗਏ ਹਨ। ਇਨ੍ਹਾਂ ਦੋਵਾਂ ਦੀ ਕੁੱਲ ਜਾਇਦਾਦ ਦੀ ਕੀਮਤ ਕਰੀਬ 1 ਕਰੋੜ 79 ਲੱਖ 12 ਹਜ਼ਾਰ 856 ਰੁਪਏ ਆਂਕੀ ਗਈ ਹੈ।

ਹਰਪ੍ਰੀਤ ਸਿੰਘ ਦੀ ਜਾਇਦਾਦ: 1,34,12,856 ਰੁਪਏ
(ਜ਼ਮੀਨ, ਰਹਾਇਸ਼ੀ ਮਕਾਨ ਅਤੇ ਵਾਹਨ ਸ਼ਾਮਲ)
ਗਗਨਦੀਪ ਸਿੰਘ ਦੀ ਜਾਇਦਾਦ: 45,00,000 ਰੁਪਏ
(ਜ਼ਮੀਨ ਅਤੇ ਰਹਾਇਸ਼ੀ ਮਕਾਨ)

ਇਸ ਤੋਂ ਇਲਾਵਾ ਮਾਮਲਾ ਨੰਬਰ 78 ਮਿਤੀ 10 ਦਸੰਬਰ 2023 ਵਿੱਚ ਦੋਸ਼ੀ ਲਵਹੀਰਾ ਸਿੰਘ ਉਰਫ ਲਵ ਵਾਸੀ ਫਤਿਹਗੜ੍ਹ ਪੰਜਤੂਰ ਨੂੰ ਅਦਾਲਤ ਵੱਲੋਂ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਗਈ ਹੈ। ਇਸ ਦੋਸ਼ੀ ਦੀ ਜਾਇਦਾਦ ਵੀ ਅਟੈਚ ਕੀਤੀ ਗਈ ਹੈ, ਜਿਸ ਦੀ ਕੀਮਤ ਕਰੀਬ 41 ਲੱਖ 50 ਹਜ਼ਾਰ ਰੁਪਏ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਾਰੀ ਜਾਇਦਾਦ ਨਸ਼ੇ ਦੇ ਗੈਰਕਾਨੂੰਨੀ ਧੰਦੇ ਨਾਲ ਕਮਾਈ ਗਈ ਸੀ, ਜਿਸਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 68-F ਤਹਿਤ ਕੇਂਦਰ ਸਰਕਾਰ ਦੀ ਮਨਜ਼ੂਰੀ ਨਾਲ ਅਟੈਚ ਕੀਤਾ ਗਿਆ ਹੈ। ਕਾਰਵਾਈ ਕਰਦੇ ਹੋਏ  ਡੀਐਸਪੀ ਧਰਮਕੋਟ ਸਪੱਸ਼ਟ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM

Dibrugarh Jail 'ਚ ਹੀ ਰਹੇਗਾ MP Amritpal, Highcourt ਨੇ ਪੰਜਾਬ ਸ਼ਿਫਟ ਕਰਨ 'ਤੇ ਲਾਈ ਰੋਕ

17 Apr 2026 3:05 PM

ਸਤਿੰਦਰ ਸਰਤਾਜ ਦੇ ਸਾਥੀ ਦਲਬੀਰ ਵਿਰਦੀ ਨਾਲ ਖ਼ਾਸ ਗੱਲਬਾਤ !

17 Apr 2026 3:05 PM

ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਆਪ ਨੇਤਾ ਦੀਪਕ ਬਾਲੀ ਨਾਲ਼ ਖ਼ਾਸ ਗੱਲਬਾਤ

16 Apr 2026 2:55 PM
Advertisement