ਖ਼ਬਰਾਂ |

ਤਾਜ਼ਾ |

ਧਾਰਮਿਕਤਾ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ ਅਤੇ ਇੱਕ ਚੰਗਾ ਇਨਸਾਨ ਬਣਾਉਣ ਵਿੱਚ ਮਦਦ ਕਰਦੀ ਹੈ: ਦੀਪਕ ਬਾਲੀ
Published : Apr 8, 2026, 2:41 pm IST
Updated : Apr 8, 2026, 3:10 pm IST
SHARE ARTICLE
Religion is a very important aspect of life and helps in making a good person: Deepak Bali
Religion is a very important aspect of life and helps in making a good person: Deepak Bali

'ਮੰਦਰਾਂ ਨਾਲ ਸਬੰਧਤ ਮਸਲੇ ਸਰਕਾਰ ਦੇ ਧਿਆਨ 'ਚ ਲਿਆਉਣੇ ਹਨ'

ਚੰਡੀਗੜ੍ਹ: ਦੀਪਕ ਬਾਲੀ ਨੇ ਦੱਸਿਆ ਕਿ ਧਾਰਮਿਕਤਾ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ ਅਤੇ ਇੱਕ ਚੰਗਾ ਇਨਸਾਨ ਬਣਾਉਣ ਵਿੱਚ ਮਦਦ ਕਰਦੀ ਹੈ। ਅੱਜ, ਮੇਰੇ ਨਾਲ ਸਨਾਤਨ ਸੇਵਾ ਸਮਿਤੀ ਦੇ ਲੋਕ ਹਨ ਜੋ ਸਨਾਤਨ ਲਈ ਕੰਮ ਕਰਦੇ ਹਨ। ਉਹ ਹਿੰਦੂ ਧਰਮ ਦੀ ਸਨਾਤਨ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੇ ਹਨ।

ਵਿਜੇ ਕੁਮਾਰ ਸ਼ਰਮਾ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਹਨ, ਜਿਨ੍ਹਾਂ ਦੀ ਪੰਜਾਬ ਵਿੱਚ ਇਕਾਈ ਹੈ। ਪ੍ਰਣਬ ਧਵਨ ਮਾਝਾ ਇੰਚਾਰਜ ਹਨ, ਰੋਹਿਤ ਸਿਆਲ ਪਠਾਨਕੋਟ ਤੋਂ ਹਨ। ਵਿਜੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਸਾਰਿਆਂ ਨੂੰ ਇੱਕਜੁਟ ਕਰਨ ਵਿੱਚ ਜੁਟੇ ਹੋਏ ਹਾਂ, ਜਿਸ ਵਿਚ ਹਿੰਦੂ ਨਵੇਂ ਸਾਲ ਦਾ ਤਿਉਹਾਰ ਪਠਾਨਕੋਟ ਤੋਂ ਸ਼ੁਰੂ ਹੋਵੇਗਾ, ਜਿਸ ਵਿਚ ਸਰਕਾਰ ਸਹਿਯੋਗ ਕਰੇਗੀ।  

ਦੀਪਕ ਬਾਲੀ ਨੇ ਕਿਹਾ ਕਿ ਜੇਕਰ ਮੰਦਰਾਂ ਦੀ ਦੇਖਭਾਲ ਵਿੱਚ ਕੋਈ ਸਮੱਸਿਆ ਹੈ, ਤਾਂ ਸਰਕਾਰ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ, ਜਿਸ ਵਿੱਚ ਪਿਛਲੇ ਸਾਲ ਪਰਸ਼ੂਰਾਮ ਜਯੰਤੀ ਵੱਡੇ ਪੱਧਰ 'ਤੇ ਮਨਾਈ ਗਈ ਸੀ ਅਤੇ ਉਸ ਤੋਂ ਬਾਅਦ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਮਾਗਮ ਮਨਾਏ ਸੀ। ਅਸੀਂ ਕ੍ਰਿਸਮਸ ਇਕੱਠ ਵੀ ਮਨਾਇਆ ਅਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਦਾ ਇਕੱਠ ਸ਼ੁਰੂ ਹੋਇਆ ਹੈ। ਮੁੱਖ ਮੰਤਰੀ ਖੁਦ ਮਲੇਰਕੋਟਲਾ ਈਦ ਵਿੱਚ ਵੀ ਸ਼ਾਮਲ ਹੋਏ ਹਨ। ਇਹ ਵੱਡਾ ਇਕੱਠ 12 ਤਰੀਕ ਨੂੰ ਹੋਵੇਗਾ, ਜਿਸ ਵਿੱਚ ਸੰਤ ਵੱਡੇ ਪੱਧਰ 'ਤੇ ਆਉਣਗੇ ਅਤੇ ਉੱਥੇ ਆਉਣ ਵਾਲੀ ਸੰਗਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਅਮਨ ਅਰੋੜਾ, ਬਰਿੰਦਰ ਗੋਇਲ, ਮਨੀਸ਼ ਸਿਸੋਦੀਆ ਆਦਿ ਆਗੂ ਉੱਥੇ ਮੌਜੂਦ ਰਹਿਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement