ਖ਼ਬਰਾਂ |

ਤਾਜ਼ਾ |

ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ, ਮਾਨ ਸਰਕਾਰ ਵੱਲੋਂ ਹਾਈਬ੍ਰਿਡ ਸਫ਼ਾਈ ਮਾਡਲ ਦੀ ਸ਼ੁਰੂਆਤ
Published : Jun 19, 2026, 3:45 pm IST
Updated : Jul 13, 2026, 6:00 pm IST
SHARE ARTICLE
30-day target to make Patiala the cleanest city in Punjab, Mann government launches hybrid sanitation model
30-day target to make Patiala the cleanest city in Punjab, Mann government launches hybrid sanitation model

ਜੈਵਿਕ ਕੂੜੇ-ਕਰਕਟ ਨੂੰ ਹੱਥੀਂ ਇਕੱਠਾ ਕਰਨ ਦਾ ਕੰਮ ਅਤੇ ਸੜਕਾਂ ਦੀ ਧੁਆਈ ਵਰਗੇ ਕੰਮ ਇੱਕ ਨਿਰਧਾਰਿਤ ਹਫ਼ਤਾਵਾਰੀ ਸ਼ਡਿਊਲ ਅਨੁਸਾਰ ਕੀਤੇ ਜਾਣਗੇ।

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ਼ਹਿਰੀ ਸਫ਼ਾਈ ਪ੍ਰਬੰਧ ਵਿੱਚ ਨਵਾਂ ਅਧਿਆਇ ਜੋੜਦਿਆਂ ਪਟਿਆਲਾ ਤੋਂ ਸੂਬੇ ਦੇ ਪਹਿਲੇ ਹਾਈਬ੍ਰਿਡ ਸਫ਼ਾਈ ਮਾਡਲ ਦੀ ਸ਼ੁਰੂਆਤ ਕੀਤੀ ਹੈ। ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਡਲ ਦਾ ਆਗ਼ਾਜ਼ ਕੀਤਾ ਅਤੇ  ਸਰਕਾਰ ਨੇ ਪਟਿਆਲਾ ਨੂੰ 30 ਦਿਨਾਂ ਦੇ ਅੰਦਰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਦਾ ਟੀਚਾ ਮਿੱਥਿਆ ਹੈ।

ਨਵਾਂ ਹਾਈਬ੍ਰਿਡ ਸਫ਼ਾਈ ਮਾਡਲ ਮਸ਼ੀਨੀ ਅਤੇ ਮੈਨੂਅਲ ਸਫ਼ਾਈ ਪ੍ਰਣਾਲੀਆਂ ਦਾ ਸੁਮੇਲ ਹੈ। ਇਸ ਤਹਿਤ ਘਾਹ-ਫੂਸ ਅਤੇ ਝਾੜੀਆਂ ਦੀ ਮਸ਼ੀਨੀ ਕਟਾਈ, ਸੁਪਰ-ਸਕਸ਼ਨ ਮਸ਼ੀਨਾਂ ਅਤੇ ਸਕਰੱਬਰਾਂ ਰਾਹੀਂ ਸੜਕਾਂ ਦੀ ਸਫ਼ਾਈ, ਜੈਵਿਕ ਕੂੜੇ-ਕਰਕਟ ਨੂੰ ਹੱਥੀਂ ਇਕੱਠਾ ਕਰਨ ਦਾ ਕੰਮ ਅਤੇ ਸੜਕਾਂ ਦੀ ਧੁਆਈ ਵਰਗੇ ਕੰਮ ਇੱਕ ਨਿਰਧਾਰਿਤ ਹਫ਼ਤਾਵਾਰੀ ਸ਼ਡਿਊਲ ਅਨੁਸਾਰ ਕੀਤੇ ਜਾਣਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਦੇਸ਼ ਦਾ ਸਭ ਤੋਂ ਪ੍ਰਭਾਵਸ਼ਾਲੀ ਸਫ਼ਾਈ ਮਾਡਲ ਲਾਗੂ ਕੀਤਾ ਜਾ ਰਿਹਾ ਹੈ। ਇਸ ਚਹੁੰ-ਪੜਾਵੀਂ ਪ੍ਰਣਾਲੀ ਰਾਹੀਂ ਪਹਿਲਾਂ ਝਾੜੀਆਂ ਅਤੇ ਘਾਹ ਦੀ ਕਟਾਈ ਕੀਤੀ ਜਾਵੇਗੀ, ਫਿਰ ਰਹਿੰਦ-ਖੂੰਹਦ ਦੀ ਸਫ਼ਾਈ, ਉਸ ਤੋਂ ਬਾਅਦ ਮਸ਼ੀਨਾਂ ਰਾਹੀਂ ਡੂੰਘੀ ਸਫ਼ਾਈ ਅਤੇ ਅੰਤ ਵਿੱਚ ਸੜਕਾਂ ਦੀ ਧੁਆਈ ਕੀਤੀ ਜਾਵੇਗੀ।

ਇਸ ਮੁਹਿੰਮ ਵਿੱਚ ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਅਨੁਸਾਰ ਮਸ਼ੀਨਾਂ ਭਾਰੀ ਅਤੇ ਵੱਡੇ ਪੱਧਰ ਦਾ ਕੰਮ ਕਰਨਗੀਆਂ, ਜਦਕਿ ਸਫ਼ਾਈ ਸੇਵਕ ਬਾਰੀਕੀ ਨਾਲ ਸਫ਼ਾਈ ਨੂੰ ਯਕੀਨੀ ਬਣਾਉਣਗੇ। ਇਸ ਨਾਲ ਕਰਮਚਾਰੀਆਂ ਦੀ ਸਖ਼ਤ ਮਿਹਨਤ ਘਟੇਗੀ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ।

ਆਉਣ ਵਾਲੇ ਹਫ਼ਤਿਆਂ ਵਿੱਚ ਪਟਿਆਲਾ ਦੀਆਂ ਸੜਕਾਂ ਅਤੇ ਜਨਤਕ ਥਾਵਾਂ ਵਿੱਚ ਸਫ਼ਾਈ ਦਾ ਵੱਡਾ ਬਦਲਾਅ ਨਜ਼ਰ ਆਵੇਗਾ। ਸਰਕਾਰ ਦੀ ਯੋਜਨਾ ਹੈ ਕਿ ਪਟਿਆਲਾ ਵਿੱਚ ਇਸ ਮਾਡਲ ਦੀ ਸਫ਼ਲਤਾ ਤੋਂ ਬਾਅਦ ਇਸਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇ, ਤਾਂ ਜੋ ਸੂਬੇ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਰਾਜਾਂ ਵਿੱਚ ਸ਼ਾਮਲ ਕੀਤਾ ਜਾ ਸਕੇ।

ਨਵੀਂ ਤਕਨੀਕ, ਮਸ਼ੀਨੀਕਰਨ ਅਤੇ ਸਫ਼ਾਈ ਕਰਮਚਾਰੀਆਂ ਦੀ ਭਾਗੀਦਾਰੀ ਨਾਲ ਸ਼ਹਿਰੀ ਸਫ਼ਾਈ ਪ੍ਰਬੰਧ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਟਿਕਾਊ ਬਣਾਇਆ ਜਾ ਸਕੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM
Advertisement