‘ਆਪ’ ਦੇ ਵਿਸ਼ਾਲ ਕਸ਼ਯਪ ਨਗਰ ਕੌਂਸਲ ਚਮਕੌਰ ਸਾਹਿਬ ਦੇ ਪ੍ਰਧਾਨ ਬਣੇ
ਚਮਕੌਰ ਸਾਹਿਬ : ਇਕ ਪਾਸੇ ਜਿਸ ਤਰ੍ਹਾਂ ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਕਾਟੋ-ਕਲੇਸ਼ ਚੱਲ ਰਿਹਾ ਹੈ, ਉਥੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਵਿਚ ਆਦਮੀ ਪਾਰਟੀ ਨੇ ਆਪਣਾ ਝੰਡਾ ਗੱਡ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਸ਼ਾਲ ਕਸ਼ਯਪ ਨਗਰ ਕੌਂਸਲ ਚਮਕੌਰ ਸਾਹਿਬ ਦੇ ਪ੍ਰਧਾਨ ਚੁਣੇ ਗਏ ਹਨ। ਇਸ ਤੋਂ ਇਲਾਵਾ ਚਾਹਲ ਸਿੰਘ ਭੰਗੂ ਸੀਨੀਅਰ ਉਪ ਪ੍ਰਧਾਨ ਅਤੇ ਪਰਵਿੰਦਰ ਕੌਰ ਉਪ ਪ੍ਰਧਾਨ ਚੁਣੇ ਗਏ ਹਨ। ਲੋਕਾਂ ਨੇ ਇਕ ਵਾਰ ਫੇਰ ਕਾਂਗਰਸ ਨੂੰ ਨਕਾਰ ਕੇ ਮੁੱਖ ਮੰਤਰੀ ਮਾਨ ਦੇ ਕੰਮਾਂ ਤੇ ਮੋਹਰ ਲਗਾਈ ਹੈ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣਾ ਗੜ੍ਹ ਬਚਾਉਣ ਵਿਚ ਨਾਕਾਮਯਾਬ ਰਹੇ ਹਨ।
