ਖ਼ਬਰਾਂ |

ਤਾਜ਼ਾ |

ਬਟਾਲਾ 'ਚ ਪਾਸਟਰ ਬਲਵਿੰਦਰ ਪਾਲ ਲਾਡੀ ਦਾ ਕਤਲ
Published : Oct 8, 2026, 1:34 pm IST
Updated : Oct 8, 2026, 1:34 pm IST
SHARE ARTICLE
Pastor Baljinder Pal Ladi murdered in Batala
Pastor Baljinder Pal Ladi murdered in Batala

ਘਰ 'ਚ ਹੀ ਚਰਚ ਚਲਾਉਂਦਾ ਸੀ ਮ੍ਰਿਤਕ ਪਾਸਟਰ

ਬਟਾਲਾ: ਬਟਾਲਾ ਦੇ ਗਾਂਧੀ ਕੈਂਪ ਦੇ ਰਹਿਣ ਵਾਲੇ ਪਾਸਟਰ ਬਲਵਿੰਦਰ ਪਾਲ ਉਰਫ ਲਾਡੀ ਦਾ ਕਤਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਲਾਡੀ ਆਪਣੇ ਘਰ ਦੇ ਵਿੱਚ ਚਰਚ ਚਲਾਂਦਾ ਸੀ ਤੇ ਉਹ ਪਾਸਟਰ ਹੈ ਅਤੇ ਅੱਜ ਸਵੇਰੇ ਕੁਝ ਲੋਕ ਉਸ ਦੇ ਘਰ ਚ ਦਾਖਿਲ ਹੋਏ ਅਤੇ ਉਹਨਾਂ ਵਲੋ ਪਾਸਟਰ ਤੇ ਤੇਜਧਾਰ ਹਥਿਆਰਾਂ ਨਾਲ ਵਾਰ ਕਰ ਉਸ ਨੂੰ ਜਖਮੀ ਕਰ ਦਿੱਤਾ ਅਤੇ ਜਦ ਜ਼ਖ਼ਮੀ ਹਾਲਤ ਚ ਬਲਵਿੰਦਰ ਦੇ ਪਰਿਵਾਰ ਨੇ ਹਸਪਤਾਲ ਚ ਇਲਾਜ ਲਈ ਲਿਆਂਦਾ ਤਾ ਉੱਥੇ ਡਾਕਟਰਾਂ ਵਲੋ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ । ਮ੍ਰਿਤਕ ਬਲਵਿੰਦਰ ਪਾਲ ਦੇ ਰਿਸਤੇਦਾਰਾਂ ਮੁਤਾਬਿਕ ਪਾਸਟਰ ਬਲਵਿੰਦਰ ਘਰ ਚ ਇਕੱਲੇ ਹੀ ਰਹਿੰਦਾ ਸੀ ਅਤੇ ਘਰ ਚ ਹੀ ਚਰਚ ਚਲਾਉਂਦਾ ਸੀ ਤੇ ਅੱਜ ਸਵੇਰੇ ਇਸ ਕੈਂਪ ਇਲਾਕੇ ਦੇ ਹੀ ਕੁਝ ਲੋਕ ਅੱਜ ਘਰ ਚ ਦਾਖਿਲ ਹੋ ਓਹਨਾ ਬਲਵਿੰਦਰ ਤੇ ਹਮਲਾ ਕਰ ਉਸ ਨੂੰ ਕਤਲ ਕਰ ਦਿੱਤਾ ਜਦਕਿ ਕਿ ਮ੍ਰਿਤਕ ਦੇ ਭਤੀਜੇ ਸੰਨੀ ਦਾ ਕਹਿਣਾ ਹੈ ਕਿ ਬਲਵਿੰਦਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਨਾ ਹੀ ਕੋਈ ਦੁਸ਼ਮਣੀ ਸੀ।

ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਮੁਖੀ ਲਖਵਿੰਦਰ ਸਿੰਘ ਨੇ ਦਸਿਆ ਕਿ ਜਿਵੇਂ ਹੀ ਉਹਨਾਂ ਨੂੰ ਸੂਚਨਾ ਕਿ ਗਾਂਧੀ ਕੈਂਪ ਦੇ ਰਹਿਣ ਵਾਲੇ ਬਲਵਿੰਦਰ ਪਾਲ ਲਾਡੀ ਜੋ ਕਿ ਪਾਸਟਰ ਤੇ ਹਮਲਾ ਹੋਇਆ ਹੈ ਅਤੇ ਉਹ ਗੰਭੀਰ ਜਖਮੀ ਹੈ ਉਹ ਜਾਂਚ ਲਈ ਪਹੁਚੇ ਹਨ ਤਾ ਇੱਥੇ ਜਾਣਕਾਰੀ ਮਿਲੀ ਹੈ ਕਿ ਬਲਵਿੰਦਰਪਾਲ ਦੀ ਮੌਤ ਹੋ ਚੁੱਕੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਗਾਂਧੀ ਕੈਂਪ ਦੇ ਹੀ ਰਹਿਣ ਵਾਲੇ ਨਰੇਸ਼ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement