ਅਮਲੋਹ ਦੇ ਆੜ੍ਹਤੀਏ ਨੇ ਬੈਂਕ ਤੋਂ ਕਢਵਾਈ ਸੀ ਨਕਦੀ
ਖੰਨਾ : ਖੰਨਾ ਦੇ ਨੈਸ਼ਨਲ ਹਾਈਵੇ ’ਤੇ ਦਿਨ-ਦਿਹਾੜੇ ਲੱਖਾਂ ਰੁਪਏ ਦੀ ਲੁੱਟ ਹੋ ਗਈ ਹੈ । ਇੱਥੇ ਬੈਂਕ ਦੇ ਬਾਹਰੋਂ ਇਕ ਆੜ੍ਹਤੀਏ ਤੋਂ ਗੰਨ ਪੁਆਇੰਟ 'ਤੇ 15 ਲੱਖ ਰੁਪਏ ਲੁੱਟੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ । ਵਾਰਦਾਤ ਮਗਰੋਂ ਆੜ੍ਹਤੀਏ ਨੇ ਆਪਣੇ ਪਿਤਾ ਨਾਲ ਖੰਨਾ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਅਨੁਸਾਰ ਅਮਲੋਹ ਤੋਂ ਇਕ ਆੜ੍ਹਤੀਆ ਪੇਮੈਂਟ ਲੈਣ ਲਈ ਇੱਥੇ ਆਇਆ ਸੀ। ਆੜ੍ਹਤੀਏ ਦਾ ਕਹਿਣਾ ਹੈ ਕਿ ਜਦੋਂ ਉਹ ਐਚ.ਡੀ.ਐਫ.ਸੀ. ਬੈਂਕ ਤੋਂ ਪੈਸੇ ਲੈ ਕੇ ਗੱਡੀ ਵਿਚ ਬੈਠਿਆ ਤਾਂ ਦੋ ਲੁਟੇਰਿਆਂ ਨੇ ਉਸ 'ਤੇ ਪਿਸਤੌਲ ਤਾਣ ਦਿੱਤੀ ਅਤੇ 15 ਲੱਖ ਰੁਪਏ ਖੋਹ ਲਏ ਅਤੇ ਨਾਲ ਹੀ ਲੁਟੇਰੇ ਆੜ੍ਹਤੀਏ ਤੋਂ ਗੱਡੀ ਵੀ ਖੋਹ ਕੇ ਲੈ ਗਏ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਖੰਨਾ ਪੁਲਿਸ ਹਰਕਤ ਵਿਚ ਆਈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ । ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ । ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
