ਖ਼ਬਰਾਂ |

ਤਾਜ਼ਾ |

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਈਡੀ ਨੇ ਕੀਤਾ ਗ੍ਰਿਫਤਾਰ

By : JAGDISH

Published : May 9, 2026, 5:04 pm IST
Updated : May 9, 2026, 5:04 pm IST
SHARE ARTICLE
Cabinet Minister Sanjeev Arora arrested by ED
Cabinet Minister Sanjeev Arora arrested by ED

ਚੰਡੀਗੜ੍ਹ ਸਥਿਤ ਤੋਂ ਸੰਜੀਵ ਅਰੋੜਾ ਨੂੰ ਕੀਤਾ ਗਿਆ ਗ੍ਰਿਫ਼ਤਾਰ

ਚੰਡੀਗੜ੍ਹ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਈ.ਡੀ. ਨੇ ਗ੍ਰਿਫਤਾਰ ਕਰ ਲਿਆ ਹੈ। ਚੰਡੀਗੜ੍ਹ ਦੀ ਰਿਹਾਇਸ਼ ਤੇ ਰੇਡ ਦੋਰਾਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਈੇ.ਡੀ. ਦੀ ਟੀਮ ਵਲੋਂ ਸਵੇਰ ਤੋਂ ਹੀ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸਤੋਂ ਬਾਅਦ ਟੀਮ ਵਲੋਂ ਇਹ ਕਾਰਵਾਈ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾ ਵੀ ਈ.ਡੀ ਦੀ ਟੀਮ ਵਲੋਂ ਉਸਦੇ ਘਰ ਰੇਡ ਕੀਤੀ ਗਈ ਸੀ। ਈ.ਡੀ ਦੀ ਛਾਪੇਮਾਰੀ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਸਨ। ਹਾਲਾਂਕਿ ਅਜੇ ਤੱਕ ਈ.ਡੀ. ਜਾਂ ਪੰਜਾਬ ਸਰਕਾਰ ਵਲੋਂ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਈ.ਡੀ ਦੀ ਟੀਮ ਨੇ ਸਵੇਰੇ ਹੀ ਰਿਹਾਇਸ਼ ’ਤੇ ਪਹੁੰਚ ਕੇ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ। ਇਸ ਕਾਰਵਾਈ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਹਲਚਲ ਮਚ ਗਈ ਹੈ।

ਇਹ ਕਾਰਵਾਈ ਕਰੀਬ 100 ਕਰੋੜ ਰੁਪਏ ਦੀ ਕਥਿਤ ਫਰਜ਼ੀ ਖਰੀਦ ਅਤੇ ਦੁਬਈ-ਭਾਰਤ ਕੈਸ਼ ਟ੍ਰਿਪਿੰਗ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਕੀਤੀ ਗਈ ਦੱਸੀ ਜਾ ਰਹੀ ਹੈ। ਇਹ ਮਾਮਲਾ ਕਥਿਤ ਤੌਰ ’ਤੇ ਫਰਜ਼ੀ ਬਿਲਿੰਗ, ਸ਼ੈੱਲ ਕੰਪਨੀਆਂ ਅਤੇ ਵਿਦੇਸ਼ੀ ਲੈਣ-ਦੇਣ ਰਾਹੀਂ ਪੈਸੇ ਦੀ ਹੇਰਾਫੇਰੀ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੁਬਈ ਰਾਹੀਂ ਹੋਈ ਕਥਿਤ ਕੈਸ਼ ਟ੍ਰਿਪਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM

Amritsar Beadbi Case: "ਮੈਂ ਨਹੀਂ ਡਰਦਾ", ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਾ ਵੀਡੀਓ ਆਇਆ ਸਾਹਮਣੇ

12 Jun 2026 3:05 PM

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM
Advertisement