ਕਾਂਗਰਸ ਦਾ ਚਿਹਰਾ ਨੰਗਾ ਹੁੰਦਿਆਂ ਦੇਖ ਭਾਜਪਾ ਨੇ ਪਲੇਟਫਾਰਮ ਤੋਂ ਹਟਾਈ ਫ਼ਿਲਮ
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਪੱਤਰਕਾਰਾਂ ਨਾਲ ਫ਼ਿਲਮ ਸਤਲੁਜ 'ਤੇ ਗੱਲ ਕਰਦਿਆਂ ਅਤੇ ਰਾਜਨੀਤਿਕ ਪਾਰਟੀਆਂ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਰਾਜ ਵੇਲੇ ਇਹ ਸਭ ਕੁਝ ਹੋਇਆ । ਕਾਂਗਰਸ ਦਾ ਚਿਹਰਾ ਨੰਗਾ ਹੋਣ ਲੱਗਿਆ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਸਤਲੁਜ ਫ਼ਿਲਮ ਕੁਝ ਘੰਟਿਆਂ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਫ਼ਿਲਮ ਨੂੰ ਹਟਾ ਦਿੱਤਾ । ਇਸ ਫਿਲਮ ਓ.ਟੀ.ਟੀ. ਪਲੇਟਫਾਰਮ ਤੋਂ ਹਟਾਉਣ ਪਿੱਛੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਹੱਥ ਹੈ।
ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਜੀ ਦਾ ਬਿਆਨ ਆਇਆ ਹੈ ਤੇ ਉਹ ਵੀ ਤੇਜ਼ੀ ਨਾਲ ਫੈਲਿਆ ਹੈ । 1996 ’ਚ ਉਹ ਅਕਾਲੀ ਦਲ ਦੀ ਮਦਦ ਕਰਦੇ ਰਹੇ ਇਹ ਸੋਚ ਕੇ ਕਿ ਬਾਦਲ ਸਰਕਾਰ ਆਈ ਤਾਂ ਖਾਲੜਾ ਜੀ ਨੂੰ ਲੱਭਣ ਦੀ ਕੋਸ਼ਿਸ਼ ਕਰਨਗੇ, ਪਰ ਬਾਅਦ ਵਿਚ ਕੁਝ ਨਹੀਂ ਹੋਇਆ । ਬਲਤੇਜ ਪੰਨੂ ਨੇ ਇਹ ਵੀ ਕਿਹਾ ਕਿ ਖਾਲੜਾ ਸਾਹਿਬ ਅਕਾਲੀ ਦਲ ਦਾ ਹਿੱਸਾ ਸੀ, ਫਿਰ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ ਗਈ।
ਉਨ੍ਹਾਂ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਜੇਕਰ ਲੱਗਦਾ ਵੀ ਹੈ ਕਿ ਪੰਜਾਬ ਸਰਕਾਰ ਨੇ ਚਿੱਠੀ ਲਿਖ ਕੇ ਕੇਂਦਰ ਨੂੰ ਫ਼ਿਲਮ ਹਟਾਉਣ ਲਈ ਕਿਹਾ ਹੈ ਤਾਂ ਉਹ ਚਿੱਠੀ ਨੂੰ ਜਨਤਕ ਕਰ ਦੇਣ । ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਵੀ ਮੈਂ ਕਹਾਂਗਾ ਕਿ ਇਤਿਹਾਸ ਬਦਲਿਆ ਨਹੀਂ ਜਾ ਸਕਦਾ।
