ਖ਼ਬਰਾਂ |

ਤਾਜ਼ਾ |

ਹਸਪਤਾਲ ਦੀ ਪਾਰਕਿੰਗ 'ਚ ਖੜੇ ਵਾਹਨਾਂ ਦੀ ਪਾਰਕਿੰਗ ਸਟਾਫ਼ ਨੇ ਕੱਢੀ ਹਵਾ
Published : Jul 9, 2026, 7:09 am IST
Updated : Jul 9, 2026, 12:03 pm IST
SHARE ARTICLE
photo
photo

ਨਵਜੰਮੇ ਬੱਚੇ ਦੇ ਪਰਵਾਰਕ ਮੈਂਬਰ ਨੇ ਪ੍ਰਗਟਾਇਆ ਰੋਸ, ਹਸਪਤਾਲ ਪ੍ਰਸ਼ਾਸਨ ਨੇ ਕਿਹਾ, 'ਹੋਵੇਗੀ ਕਾਰਵਾਈ'

ਐਸ.ਏ.ਐਸ. ਨਗਰ (ਸਤਵਿੰਦਰ ਸਿੰਘ ਧੜਾਕ): ਫ਼ੇਜ਼-6 ਸਥਿਤ ਸਿਵਲ ਹਸਪਤਾਲ/ਸਰਕਾਰੀ ਮੈਡੀਕਲ ਕਾਲਜ ਦੀ ਪਾਰਕਿੰਗ ਵਿਚ ਕਾਰ ਪਾਰਕਿੰਗ ਖੇਤਰ ਵਿਚ ਖੜ੍ਹ ਦੋਪਹੀਆ ਵਾਹਨਾਂ ਦੇ ਟਾਇਰਾਂ ਦੀ ਹਵਾ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਹਸਪਤਾਲ ਪ੍ਰਬੰਧਨ ਅਤੇ ਪਾਰਕਿੰਗ ਪ੍ਰਣਾਲੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।

ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਪਹਿਲਾਂ ਹੀ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਅਜਿਹੇ ’ਚ ਵਾਹਨਾਂ ਦੀ ਹਵਾ ਕੱਢਣਾ ਉਨ੍ਹਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਇਸ ਮਾਮਲੇ ’ਚ ਨੋਡਲ ਅਫ਼ਸਰ ਡਾਕਟਰ ਅਮਿਤ ਅਗਰਵਾਲ ਨੇ ਕਿਹਾ ਕਿ ਬਾਕਾਇਦਾ ਤੌਰ ’ਤੇ ਪਾਰਕਿੰਗ ਠੇਕੇਦਾਰ ਨੂੰ ਇਸ ਬਾਰੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਜਾਵੇਗਾ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਹਸਪਤਾਲ ਦੇ ਅੰਦਰ ਖੜੇ ਵਾਹਨਾਂ ਅਤੇ ਮਰੀਜ਼ਾਂ ਦੀਆਂ ਗੱਡੀਆਂ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।

ਵਾਇਰਲ ਵੀਡੀਉ ਵਿਚ ਇਕ ਪਾਰਕਿੰਗ ਕਰਮਚਾਰੀ ਐਮਰਜੈਂਸੀ ਅਤੇ ਮਦਰ ਐਂਡ ਚਾਈਲਡ ਵਿੰਗ ਦੇ ਬਾਹਰ ਕਾਰ ਪਾਰਕਿੰਗ ਵਿੱਚ ਖੜ੍ਹੇ ਇੱਕ ਦੋਪਹੀਆ ਵਾਹਨ ਦੇ ਟਾਇਰ ਦੀ ਹਵਾ ਕੱਢਦਾ ਦਿਖਾਈ ਦਿੰਦਾ ਹੈ। ਇਸ ਦੌਰਾਨ ਇਕ ਵਿਅਕਤੀ ਉਸ ਦੀ ਵੀਡੀਉ ਬਣਾਉਂਦਾ ਹੈ। ਵੀਡੀਉ ਵਿਚ ਕਰਮਚਾਰੀ ਇਹ ਕਹਿੰਦਾ ਵੀ ਸੁਣਾਈ ਦਿੰਦਾ ਹੈ ਕਿ ਉਸ ਨੂੰ ਵੀਡੀਉ ਬਣਨ ਦਾ ਕੋਈ ਡਰ ਨਹੀਂ ਅਤੇ ਉਹ ਇੱਥੇ ਖੜ੍ਹੇ ਸਾਰੇ ਦੋਪਹੀਆ ਵਾਹਨਾਂ ਦੀ ਹਵਾ ਕੱਢੇਗਾ। ਜਦੋਂ ਵੀਡੀਉ ਬਣਾ ਰਿਹਾ ਵਿਅਕਤੀ ਕਹਿੰਦਾ ਹੈ ਕਿ ਵੀਡੀਓ ਰਿਕਾਰਡ ਹੋ ਚੁੱਕੀ ਹੈ ਤਾਂ ਕਰਮਚਾਰੀ ਜਵਾਬ ਦਿੰਦਾ ਹੈ, ‘ਜਿੱਥੇ ਪਾਉਣੀ ਹੈ, ਪਾ ਦਿਓ।’

ਇਸ ਤੋਂ ਬਾਅਦ ਉਹ ਆਪਣੇ ਠੇਕੇਦਾਰ ਨੂੰ ਵੀ ਮੌਕੇ ’ਤੇ ਬੁਲਾਉਂਦਾ ਹੈ। ਵੀਡੀਉ ਬਣਾ ਰਹੇ ਵਿਅਕਤੀ ਨੇ ਆਪਣੇ ਆਪ ਨੂੰ 10 ਦਿਨਾਂ ਦੇ ਨਵਜੰਮੇ ਬੱਚੇ ਦਾ ਪਰਿਵਾਰਕ ਮੈਂਬਰ ਦੱਸਦਿਆਂ ਕਿਹਾ ਕਿ ਉਹ ਬੱਚੇ ਨੂੰ ਇਲਾਜ ਲਈ ਮਦਰ ਐਂਡ ਚਾਈਲਡ ਵਿੰਗ ਵਿਚ ਲੈ ਕੇ ਆਇਆ ਸੀ, ਇਸ ਲਈ ਉਸ ਨੇ ਸੁਵਿਧਾ ਵਾਸਤੇ ਦੋਪਹੀਆ ਵਾਹਨ ਇਮਾਰਤ ਦੇ ਨੇੜੇ ਖੜਾ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਦੋਪਹੀਆ ਵਾਹਨਾਂ ਲਈ ਨਿਰਧਾਰਤ ਪਾਰਕਿੰਗ ਕਾਫ਼ੀ ਦੂਰ ਹੈ ਅਤੇ ਨਵਜੰਮੇ ਬੱਚੇ ਜਾਂ ਗੰਭੀਰ ਮਰੀਜ਼ਾਂ ਨਾਲ ਇੰਨੀ ਦੂਰੀ ਤੈਅ ਕਰਨਾ ਆਸਾਨ ਨਹੀਂ ਹੁੰਦਾ। ਉਸ ਨੇ ਸਵਾਲ ਉਠਾਇਆ ਕਿ ਜੇਕਰ ਕਿਸੇ ਮਰੀਜ਼ ਨੂੰ ਅਚਾਨਕ ਦਵਾਈ ਜਾਂ ਹੋਰ ਜ਼ਰੂਰੀ ਕੰਮ ਲਈ ਤੁਰਤ ਜਾਣਾ ਪੈ ਜਾਵੇ ਅਤੇ ਵਾਹਨ ਦੀ ਹਵਾ ਕੱਢੀ ਹੋਈ ਮਿਲੇ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ।

ਉੱਧਰ ਪਾਰਕਿੰਗ ਠੇਕੇਦਾਰ ਧੀਰਜ ਧਵਨ ਨੇ ਕਿਹਾ ਕਿ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਪਣੇ ਦੋਪਹੀਆ ਵਾਹਨ ਨਿਰਧਾਰਤ ਪਾਰਕਿੰਗ ਵਿਚ ਹੀ ਖੜੇ ਕਰਨ, ਪਰ ਕਈ ਲੋਕ ਕਾਰ ਪਾਰਕਿੰਗ ਅਤੇ ਹਸਪਤਾਲ ਦੀ ਇਮਾਰਤ ਦੇ ਬਿਲਕੁਲ ਸਾਹਮਣੇ ਵਾਹਨ ਖੜੇ ਕਰ ਦਿੰਦੇ ਹਨ। ਇਸ ਕਾਰਨ ਕਈ ਵਾਰ ਐਂਬੂਲੈਂਸਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਇਸ ਸਬੰਧੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਅਤੇ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਕਈ ਵਾਰ ਲਿਖਤੀ ਰੂਪ ’ਚ ਜਾਣੂ ਕਰਵਾਇਆ ਜਾ ਚੁਕਾ ਹੈ। ਉਨ੍ਹਾਂ ਮੁਤਾਬਕ ਹਸਪਤਾਲ ਪ੍ਰਬੰਧ ਵਲੋਂ ਵੀ ਗਲਤ ਥਾਂ ਖੜ੍ਹੇ ਕੀਤੇ ਵਾਹਨਾਂ ਖ਼ਿਲਾਫ਼ ਸਖ਼ਤੀ ਕਰਨ ਲਈ ਕਿਹਾ ਜਾਂਦਾ ਰਿਹਾ ਹੈ। ਹਾਲਾਂਕਿ, ਵੀਡੀੳ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਵਿਚ ਇਸ ਕਾਰਵਾਈ ਨੂੰ ਲੈ ਕੇ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫ਼ਿਕ ਅਤੇ ਪਾਰਕਿੰਗ ਪ੍ਰਬੰਧ ਬਣਾਈ ਰਖਣਾ ਜ਼ਰੂਰੀ ਹੈ, ਪਰ ਇਸ ਲਈ ਅਜਿਹਾ ਤਰੀਕਾ ਅਪਣਾਉਣਾ ਠੀਕ ਨਹੀਂ, ਜਿਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਹੋਰ ਪਰੇਸ਼ਾਨੀ ਝੱਲਣੀ ਪਵੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement