ਪਰਿਵਾਰ ਨੇ ਮਾਮਲੇ 'ਚ ਪੁਲਿਸ ਕਾਰਵਾਈ ਤੋਂ ਕੀਤਾ ਸਾਫ਼ ਇਨਕਾਰ
ਕਪੂਰਥਲਾ: ਕਪੂਰਥਲਾ ਦੇ ਰੇਲ ਕੋਚ ਫ਼ੈਕਟਰੀ ਕੰਪਲੈਕਸ ’ਚ ਬੀਤੇ ਦਿਨ ਇਕ 11 ਸਾਲਾ ਵਿਦਿਆਰਥੀ ਦੇ ਸਵੀਮਿੰਗ ਪੂਲ ’ਚ ਡੁੱਬਣ ਨਾਲ ਮੌਤ ਹੋ ਗਈ। ਹਾਲਾਂਕਿ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਇਸ ਮਾਮਲੇ ’ਚ ਪੁਲਿਸ ਕਾਰਵਾਈ ਤੋਂ ਸਾਫ਼ ਇਨਕਾਰ ਕਰ ਦਿਤਾ ਹੈ ਅਤੇ ਅੱਜ ਉਸ ਦਾ ਅੰਤਮ ਸਸਕਾਰ ਕਰ ਦਿਤਾ ਗਿਆ।
ਇਸ ਘਟਨਾ ਤੋਂ ਬਾਅਦ ਆਰ. ਸੀ. ਐੱਫ਼. ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਪ੍ਰਸ਼ਾਸਨਿਕ ਪ੍ਰਣਾਲੀ ’ਤੇ ਗੰਭੀਰ ਸਵਾਲ ਉਠਾਏ ਹਨ। ਡੀ. ਐੱਸ. ਪੀ. ਸ਼ੀਤਲ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹੀ ਹੈ।
ਯੂਨੀਅਨ ਆਗੂਆਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਜਦੋਂ ਐਮਰਜੈਂਸੀ ਐਂਬੂਲੈਂਸ ਬੁਲਾਈ ਗਈ ਤਾਂ ਉਹ ਸਮੇਂ ’ਤੇ ਸਟਾਰਟ ਨਹੀਂ ਹੋ ਸਕੀ ਅਤੇ ਬੇਹੋਸ਼ ਬੱਚੇ ਨੂੰ ਸਾਈਕਲ ’ਤੇ ਆਰ. ਸੀ. ਐੱਫ਼. ਸਿਵਲ ਹਸਪਤਾਲ ਲਿਆਉਣਾ ਪਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
