ਖ਼ਬਰਾਂ |

ਤਾਜ਼ਾ |

ਮੋਰਿੰਡਾ: 9 ਸਾਲ ਦੀ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ, ਬੱਚੀ ਦੀ ਹੋਈ ਮੌਤ
Published : Jun 10, 2026, 7:49 pm IST
Updated : Jun 10, 2026, 7:49 pm IST
SHARE ARTICLE
Morinda: 9-year-old girl mauled by stray dogs, dies
Morinda: 9-year-old girl mauled by stray dogs, dies

ਤੀਜੀ ਜਮਾਤ ਦੀ ਵਿਦਿਆਰਥਣ ਸੀ ਕ੍ਰਿਤਿਆ

ਰੂਪਨਗਰ: ਮੋਰਿੰਡਾ ਦੇ ਵਾਰਡ ਨੰਬਰ ਇਕ ਵਿੱਚ ਇੱਕ ਅਣਹੋਣੀ ਦਰਦਨਾਕ ਘਟਨਾ ਵਾਪਰੀ ਜਿਸ ਵਿੱਚ ਅਵਾਰਾ ਕੁੱਤਿਆਂ ਵੱਲੋਂ ਇੱਕ ਤੀਸਰੀ ਕਲਾਸ ਦੀ ਵਿਦਿਆਰਥਣ ਨੌ ਸਾਲ ਦੀ ਬੱਚੀ ਕ੍ਰਿਤਿਆ ਨੂੰ ਨੋਚ ਨੋਚ ਕੇ ਖਾ ਲਿਆ। ਕ੍ਰਿਤਿਆ ਦੀ ਮਾਤਾ ਪੂਨਮ ਦੇਵੀ ਅਨੁਸਾਰ ਉਸ ਨੂੰ ਦੁਪਹਿਰ ਵੇਲੇ ਦੁੱਧ ਲੈਣ ਲਈ ਭੇਜਿਆ ਸੀ। ਪਰੰਤੂ ਰਸਤੇ ਵਿੱਚ ਹੀ ਅਵਾਰਾ ਕੁੱਤਿਆਂ ਨੇ ਘੇਰ ਕੇ ਉਸ ਨੂੰ ਨੋਟ ਨੋਚ ਕੇ ਖਾ ਲਿਆ। ਜਦੋਂ ਤੱਕ ਤੇ ਸ਼ੋਰ ਮਚਾਉਣ ਤੇ ਲੋਕੀ ਬਾਹਰ ਆਉਂਦੇ ਉਦੋਂ ਤੱਕ ਕੁੱਤਿਆਂ ਨੇ ਲੜਕੀ ਨੂੰ ਬੁਰੀ ਤਰ੍ਹਾਂ ਨੋਚ ਕੇ ਖਾ ਲਿਆ ਸੀ।

ਉਧਰ ਨੇੜੇ ਹੀ ਰਹਿੰਦੇ ਇਕ ਨੌਜਵਾਨ ਪ੍ਰਗਟ ਸਿੰਘ ਖਾਲਸਾ ਵੱਲੋਂ ਜੇਰਾ ਕਰਦਿਆਂ ਲੜਕੀ ਨੂੰ ਤੁਰੰਤ ਸਥਾਨਕ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਵੱਲੋਂ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਉਧਰ ਮੁਹੱਲਾ ਨਿਵਾਸੀ ਪਰਦੁਮਣ ਸਿੰਘ ਕੋਲੀ ਅਤੇ ਹੋਰ ਸ਼ਹਿਰ ਵਾਸੀਆਂ ਨੇ ਕਿਹਾ ਕਿ ਉਹ ਨਗਰ ਕੌਂਸਲ ਨੂੰ ਅਨੇਕਾਂ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ, ਪਰੰਤੂ ਨਗਰ ਕੌਂਸਲ ਵੱਲੋਂ ਇਸ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ, ਜਿਸ ਦਾ ਖਮਿਆਜ਼ਾ ਇੱਕ ਲੜਕੀ ਦੀ ਜਾਨ ਜਾਣ ਨਾਲ ਮਿਲਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement