ਪ੍ਰਸ਼ਾਸਨ ਵੱਲੋਂ ਟਾਵਰ 'ਤੇ ਚੜੇ ਮੁਲਾਜ਼ਮਾਂ ਨੂੰ ਖਦੇੜਨ ਦੀ ਕੀਤੀ ਗਈ ਕੋਸ਼ਿਸ਼
ਸੰਗਰੂਰ: ਸੰਗਰੂਰ ਰੋਡ ’ਤੇ ਪਸਿਆਣਾ ਨੇੜੇ ਪਿੰਡ ਭੇਡਪੁਰਾ ਵਿੱਚ ਪੀਐਸਪੀਸੀਐਲ ਦੇ ਮੁਲਾਜ਼ਮਾਂ ਵੱਲੋਂ ਟਾਵਰ ਉੱਪਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪ੍ਰਦਰਸ਼ਨ ਵਿੱਚ ਲਗਾਤਾਰ ਸਿਆਸਤਦਾਨ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਪਹੁੰਚ ਰਹੇ ਹਨ। ਅੱਜ ਪ੍ਰਸ਼ਾਸਨ ਵੱਲੋਂ ਟਾਵਰ ’ਤੇ ਚੜੇ ਮੁਲਾਜ਼ਮਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਲੱਗੇ ਟੈਂਟ ਉਖਾੜੇ ਗਏ ਅਤੇ ਕਿਹਾ ਗਿਆ ਕਿ ਪ੍ਰਦਰਸ਼ਨ ਪੀਐਸਪੀਸੀਐਲ ਦੇ ਦਫਤਰ ਦੇ ਬਾਹਰ ਹੀ ਕਰੋ।
ਇਸ ਮੌਕੇ ਕੁਝ ਸੋਸ਼ਲ ਮੀਡੀਆ ਤੇ ਪੱਤਰਕਾਰ ਮੌਕੇ ’ਤੇ ਪਹੁੰਚੇ ਅਤੇ ਉਹਨਾਂ ਵੱਲੋਂ ਜਦੋਂ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਉਹਨਾਂ ਨੂੰ ਵੀ ਕਵਰੇਜ ਕਰਨ ਤੋਂ ਰੋਕ ਦਿੱਤਾ ਅਤੇ ਇੱਕ ਦਾਇਰਾ ਸੀਮਤ ਕਰ ਦਿੱਤਾ ਗਿਆ ਕਿ ਤੁਸੀਂ ਇਸ ਤੋਂ ਅੱਗੇ ਜਾ ਕੇ ਕਵਰੇਜ ਨਹੀਂ ਕਰ ਸਕਦੇ। ਇਸ ਤੋਂ ਬਾਅਦ ਮੌਕੇ ਉੱਪਰ ਹੰਗਾਮਾ ਹੁੰਦਾ ਵੀ ਦਿਖਾਈ ਦਿੱਤਾ।
