ਖ਼ਬਰਾਂ |

ਤਾਜ਼ਾ |

ਮਲੋਟ ਵਿਖੇ ਧਾਰਮਿਕ ਸਥਾਨ ਅਗਰਵਾਲ ਪੀਰਖਾਨਾ ਵਿੱਚ ਹੋਈ ਲੜਾਈ
Published : Jul 10, 2026, 4:54 pm IST
Updated : Jul 10, 2026, 4:54 pm IST
SHARE ARTICLE
Fight breaks out at Agarwal Pirkhana, a religious place in Malout
Fight breaks out at Agarwal Pirkhana, a religious place in Malout

ਪੀਰਖਾਨੇ ਦੀ ਗੱਦੀ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਹੋਇਆ ਝਗੜਾ, ਦੋਵੇਂ ਧਿਰਾਂ ਦੇ ਜ਼ਖਮੀ ਵਿਅਕਤੀ ਹਸਪਤਾਲ ਵਿੱਚ ਦਾਖਲ

ਸ੍ਰੀ ਮੁਕਤਸਰ ਸਾਹਿਬ: ਅਗਰਵਾਲ ਪੀਰਖਾਨਾ ਮਲੋਟ ਵਿੱਚ ਕੁਰਸੀ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਝੜਪ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਦੋਵੇਂ ਧਿਰਾਂ ਨੇ ਇੱਕ-ਦੂਜੇ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਲੋਟ ਵਿੱਚ ਦਾਖ਼ਲ ਕਰਵਾਇਆ ਗਿਆ, ਜਦਕਿ ਇੱਕ ਜ਼ਖ਼ਮੀ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ।

ਇੱਕ ਧਿਰ ਦੇ ਸੰਜੀਵ ਗਰਗ (ਹੈੱਪੀ), ਅਮਨਦੀਪ ਗਰਗ, ਰੇਖਾ ਗਰਗ ਅਤੇ ਆਯੁਸ਼ ਗਰਗ ਨੇ ਦੋਸ਼ ਲਗਾਇਆ ਕਿ ਉਹ  ਦਰਸ਼ਨ ਕਰਨ ਲਈ ਅਗਰਵਾਲ ਪੀਰਖਾਨਾ ਗਏ ਹੋਏ ਸਨ। ਇਸ ਦੌਰਾਨ ਦੂਜੀ ਧਿਰ ਦੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਰੇਖਾ ਗਰਗ ਨੇ ਦੋਸ਼ ਲਗਾਇਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ, ਥੱਪੜ ਮਾਰੇ ਗਏ ਅਤੇ ਉਸ ਦਾ ਦੁਪੱਟਾ ਵੀ ਖਿੱਚਿਆ ਗਿਆ। ਇਸ ਘਟਨਾ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਚਾਰੇ ਜਣਿਆਂ ਨੂੰ ਸਰਕਾਰੀ ਹਸਪਤਾਲ ਮਲੋਟ ਵਿੱਚ ਦਾਖ਼ਲ ਕਰਵਾਇਆ ਗਿਆ।

ਦੂਜੇ ਪਾਸੇ ਹਸਪਤਾਲ ਵਿੱਚ ਦਾਖ਼ਲ ਕੇਸ਼ਵ ਨੇ ਦੋਸ਼ ਲਗਾਇਆ ਕਿ ਪੀਰਖਾਨਾ ਵਿੱਚ ਲੰਗਰ ਪ੍ਰਥਾ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਦੂਜੀ ਧਿਰ ਉਨ੍ਹਾਂ ਨਾਲ ਰੰਜਿਸ਼ ਰੱਖਦੀ ਸੀ। ਉਸ ਨੇ ਕਿਹਾ ਕਿ ਦੂਜੀ ਧਿਰ ਦੇ ਲੋਕਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ। ਜਦੋਂ ਉਹ ਝਗੜਾ ਛੁਡਵਾਉਣ ਲਈ ਅੱਗੇ ਆਇਆ ਤਾਂ ਉਸ 'ਤੇ ਵੀ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਉਂਗਲ 'ਤੇ ਸੱਟ ਲੱਗੀ। ਕੇਸ਼ਵ ਨੇ ਮਹਿਲਾ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਦੂਜੀ ਧਿਰ ਵੱਲੋਂ ਲਗਾਏ ਗਏ ਹੋਰ ਦੋਸ਼ਾਂ ਦਾ ਜਵਾਬ ਪੀਰਖਾਨਾ ਕਮੇਟੀ ਹੀ ਦੇ ਸਕਦੀ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਦੂਜੀ ਧਿਰ ਵੱਲੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਉੱਧਰ ਪੁਲਿਸ ਦਾ ਕਹਿਣਾ ਹੈ ਕਿ ਅਗਰਵਾਲ ਪੀਰਖਾਨਾ ਮਲੋਟ ਵਿੱਚ ਦੋ ਪਰਿਵਾਰਾਂ ਵਿਚਾਲੇ ਹੋਏ ਵਿਵਾਦ ਕਾਰਨ ਇਹ ਝਗੜਾ ਹੋਇਆ। ਦੋਵੇਂ ਧਿਰਾਂ ਦੇ ਜ਼ਖ਼ਮੀ ਹਸਪਤਾਲ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਬਿਹਤਰ ਇਲਾਜ ਲਈ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੈਡੀਕਲ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ ਰਿਪੋਰਟ ਦੇ ਆਧਾਰ 'ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement