ਖ਼ਬਰਾਂ |

ਤਾਜ਼ਾ |

ਖਮਾਣੋਂ ਦੇ ਪਿੰਡ ਰਾਣਵਾਂ ਵਿਚ ਮਾਸੂਮ ਦੀ ਸੱਪ ਦੇ ਡੰਗਣ ਨਾਲ ਮੌਤ
Published : Jul 10, 2026, 11:38 am IST
Updated : Jul 10, 2026, 3:14 pm IST
SHARE ARTICLE
photo
photo

ਮਾਤਾ ਪਿਤਾ ਦੇ ਚਲੇ ਜਾਣ ਤੋਂ ਬਾਅਦ ਦਾਦਾ ਦਾਦੀ ਪੋਤੇ ਨੂੰ ਪਾਲਦੇ ਸਨ

ਖਮਾਣੋਂ ਦੇ ਪਿੰਡ ਰਾਣਵਾਂ ਵਿੱਚ ਇੱਕ ਪੌਣੇ ਤਿੰਨ ਸਾਲ ਦੇ ਮਾਸੂਮ ਬੱਚੇ ਭਵਨਪ੍ਰੀਤ ਸਿੰਘ ਦੀ ਸੱਪ ਦੇ ਡੰਗਣ ਕਾਰਨ ਦਰਦਨਾਕ ਮੌਤ ਹੋ ਗਈ। ​ਕਰੀਬ ਸਵਾ ਸਾਲ ਪਹਿਲਾਂ ਘਰੇਲੂ ਵਿਵਾਦ ਤੋਂ ਦੁਖੀ ਹੋ ਕੇ ਬੱਚੇ ਦੇ ਪਿਤਾ ਜਗਮੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਅਤੇ ਮਾਂ ਘਰ ਛੱਡ ਕੇ ਚਲੀ ਗਈ ਸੀ।

ਇਸ ਤੋਂ ਬਾਅਦ ਬਜ਼ੁਰਗ ਦਾਦਾ ਹਰਬੰਸ ਸਿੰਘ ਅਤੇ ਦਾਦੀ ਨੇ ਇਸ ਬੱਚੇ ਨੂੰ ਆਪਣੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਸਮਝ ਕੇ ਪਾਲਣਾ ਸ਼ੁਰੂ ਕੀਤਾ ਸੀ। ਰਾਤ ਭਵਨਪ੍ਰੀਤ ਅਚਾਨਕ ਰੋਣ ਲੱਗ ਪਿਆ ਅਤੇ ਆਪਣੀ ਬਾਂਹ ਵੱਲ ਇਸ਼ਾਰਾ ਕਰਨ ਲੱਗਾ।

ਦਾਦਾ ਨੇ ਬੱਤੀ ਜਗਾਈ ਤਾਂ ਬਾਂਹ 'ਤੇ ਨੀਲਾ ਨਿਸ਼ਾਨ ਸੀ। ਜਦੋਂ ਬਿਸਤਰਾ ਚੈੱਕ ਕੀਤਾ ਤਾਂ ਵੱਡੇ ਪੋਤੇ ਦੇ ਸਿਰਹਾਣੇ ਹੇਠਾਂ ਇੱਕ ਜ਼ਹਿਰੀਲਾ ਸੱਪ ਬੈਠਾ ਮਿਲਿਆ। ਪਰਿਵਾਰ ਤੁਰੰਤ ਬੱਚੇ ਨੂੰ ਹਸਪਤਾਲ ਲੈ ਕੇ ਰਵਾਨਾ ਹੋਇਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮਾਸੂਮ ਨੇ ਦਮ ਤੋੜ ਦਿੱਤਾ। ਪਹਿਲਾਂ ਪੁੱਤਰ ਅਤੇ ਹੁਣ ਪੋਤੇ ਦੀ ਮੌਤ ਨੇ ਬਜ਼ੁਰਗ ਦਾਦਾ-ਦਾਦੀ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement