ਖ਼ਬਰਾਂ |

ਤਾਜ਼ਾ |

ਸਮਰਾਲਾ: ਨਸ਼ਾ ਛੁਡਾਊ ਕੇਂਦਰ ਦੇ ਬਾਹਰ ਖੜ੍ਹੇ 25 ਤੋਂ 30 ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ
Published : Jul 10, 2026, 2:55 pm IST
Updated : Jul 10, 2026, 2:55 pm IST
SHARE ARTICLE
Samrala: Police detained 25 to 30 youths and elders standing outside the drug de-addiction center
Samrala: Police detained 25 to 30 youths and elders standing outside the drug de-addiction center

ਨਸ਼ਾ ਛੱਡਣ ਦੀ ਦਵਾਈ ਲੈਣ ਵਾਲਿਆਂ ’ਤੇ ਬਾਹਰ ਜਾ ਕੇ ਦਵਾਈ ਵੇਚਣ ਦਾ ਸ਼ੱਕ: ਪੁਲਿਸ, ਪੁਲਿਸ ਇਸ ਮਾਮਲੇ ਦੀ ਕਰ ਰਹੀ ਹੈ ਪੁੱਛ ਪੜਤਾਲ

ਸਮਰਾਲਾ: ਅੱਜ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਸਵੇਰੇ 9 ਵਜੇ ਦੇ ਕਰੀਬ ਨਸ਼ਾ ਛੱਡਣ ਦੀ ਦਵਾਈ ਲੈਣ ਆਏ 20 ਤੋਂ 25 ਮਰੀਜ਼ਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਭਾਵੇਂ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਯੁੱਧ ਸ਼ੁਰੂ ਕੀਤਾ ਹੋਇਆ ਹੈ। ਨਸ਼ਾ ਛੱਡਣ ਦੇ ਚਾਹਵਾਨ ਜਾਂ ਉਹਨਾਂ ਦੇ ਮਾਪੇ ਨਸ਼ਾ ਛਡਾਉ ਕੇਂਦਰਾਂ ਵਿੱਚ ਨਸ਼ਾ ਛਡਵਾਉਣ ਦੀ ਦਵਾਈ ਜਿਸ ਨੂੰ ਅਕਸਰ ਜੀਵ ਦੇ ਥੱਲੇ ਰੱਖਣ ਵਾਲੀ ਗੋਲੀ ਕਿਹਾ ਜਾਂਦਾ ਹੈ ਜਿਸ ਨੂੰ ਲਗਾਤਾਰ ਜਾਂ ਕਈ ਸਾਲਾਂ ਤੋਂ ਦਵਾਈ ਲੈ ਰਹੇ ਹਨ। ਪਰ ਅੱਜ ਸਵੇਰੇ ਉਸ ਸਮੇਂ ਅਜੀਬੋ ਗਰੀਬ ਸਥਿਤੀ ਪੈਦਾ ਹੋ ਗਈ। ਭਾਰੀ ਗਿਣਤੀ ’ਚ ਆਏ ਪੁਲਿਸ ਮੁਲਾਜ਼ਮਾਂ ਨੇ ਸਰਕਾਰੀ ਹਸਪਤਾਲ ਵਿੱਚ ਦਵਾਈ ਲੈਣ ਵਾਲੇ ਅਤੇ ਬਾਹਰ ਇੱਕ ਨਿੱਜੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਵਾਈ ਲੈਣ ਲਈ ਖੜੇ ਲਾਈਨਾਂ ’ਚ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ। 

ਇਸ ਘਟਨਾ ਦੀ ਖਬਰ ਇਲਾਕੇ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਬੱਚਿਆਂ ਨੂੰ ਨਸ਼ਾ ਛੱਡਣ ਦੀ ਦਵਾਈ ਲੈਣ ਵਾਲਿਆਂ ਦੇ ਮਾਪੇ ਸਾਕ ਸਬੰਧੀ ਪੁਲਿਸ  ਸਟੇਸ਼ਨ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਗਏ। ਉਹਨਾਂ ਦਾ ਦੋਸ਼ ਹੈ ਕਿ ਬੱਚੇ ਨਸ਼ਾ ਛੱਡਣ ਲਈ ਜੀਭ ਥੱਲੇ ਰੱਖਣ ਵਾਲੀ ਸਰਕਾਰੀ ਪਰਚੀ ਅਨੁਸਾਰ ਨਿਯਮਤ ਤੌਰ ’ਤੇ ਦਵਾਈ ਲੈਂਦੇ ਹਨ। ਪਰੰਤੂ ਪੁਲਿਸ ਅੱਜ ਸਾਡੇ ਬੱਚਿਆਂ ਨੂੰ ਹਿਰਾਸਤ ਵਿੱਚ ਲੈ ਗਈ ਤੇ ਜਦੋਂ ਅਸੀਂ ਥਾਣੇ ਜਾ ਕੇ ਆਪਣੇ ਬੱਚਿਆਂ ਸਬੰਧੀ ਪੁੱਛ ਪੜਤਾਲ ਕੀਤੀ ਤਾਂ ਉਹ ਕਹਿੰਦੇ ਹਨ ਕਿ ਇਹ ਸੀਆਈਏ ਸਟਾਫ ਅਗਲੀ ਪੁੱਛਗਿੱਛ ਲਈ ਭੇਜ ਦਿੱਤੇ ਹਨ ਭਾਵੇਂ ਮਾਪਿਆਂ ਨੇ ਪੁਲਿਸ ਦੇ ਕਈ ਗੰਭੀਰ ਦੋਸ਼ ਲਾਏ ਹਨ। ਪਰ ਨਸ਼ਾ ਛੁਡਾਊ ਕੇਂਦਰ ਦੀ ਇੰਚਾਰਜ ਡਾਕਟਰ ਨਵਦੀਪ ਕੌਰ ਮਾਂਗਟ ਨੇ ਕਿਹਾ ਕਿ ਉਹਨਾਂ ਨੂੰ ਵੀ ਇਹ ਅੱਜ ਅਚੰਚੇਤ ਪਤਾ ਲੱਗਿਆ ਕਿ ਬਾਹਰ ਦਵਾਈ ਲੈਣ ਲਾਇਨਾ ਵਿੱਚ ਖੜੇ ਮਰੀਜ਼ਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਹਨਾਂ ਖਦਸ਼ਾ ਪ੍ਰਗਟ ਕੀਤਾ ਕਿ ਨਸ਼ਾ ਛਡਾਉਣ ਲਈ ਜਿਹੜੇ ਸਰਕਾਰੀ ਹਸਪਤਾਲਾਂ ਵਿੱਚੋਂ ਦਵਾਈ ਲੈਂਦੇ ਹਨ ਉਹਨਾ ਵਿੱਚ ਭੈ ਪੈਦਾ ਹੋ ਜਾਵੇਗਾ ਤੇ ਕੋਈ ਦਵਾਈ ਲੈਣ ਨਹੀਂ ਆਵੇਗਾ ਜਿਸ ਨਾਲ ਨਸ਼ਾ ਛੁਡਾਉਣ ਦੀ ਮੁਹਿੰਮ ਦਮ ਤੋੜ ਜਾਵੇਗੀ।

ਉਧਰ ਸਥਾਨਿਕ ਉਪ ਪੁਲਿਸ ਕਪਤਾਨ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਹ ਨਸ਼ਾ ਛੱਡਣ ਦੀ ਦਵਾਈ ਲੈਣ ਵਾਲੇ ਬਾਹਰ ਜਾ ਕੇ ਦਵਾਈ ਵੇਚਦੇ ਹਨ। ਇਸ ਲਈ ਪੁਲਿਸ ਇਸ ਮਾਮਲੇ ਦੀ ਪੁੱਛ ਪੜਤਾਲ ਕਰ ਰਹੀ ਹੈ ਤੇ ਜੋ ਲੋਕ ਬੇਦੋਸ਼ੇ ਹੋਣਗੇ ਉਹਨਾਂ ਨੂੰ ਬਕਾਇਦਾ ਰਿਹਾਅ ਕਰ ਦਿੱਤਾ ਜਾਵੇਗਾ। ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਵਿਅਕਤੀ ਨਸ਼ਾ ਛੱਡਣ ਦੀ ਜੀਭ ਥੱਲੇ ਰੱਖਣ ਵਾਲੀ ਦਵਾਈ ਲੈਣ ਲਈ ਸਰਕਾਰੀ ਹਸਪਤਾਲ ਦੇ ਕੇਂਦਰਾਂ ਵਿੱਚ ਆਉਂਦੇ ਹਨ।

ਉਹਨਾਂ ਦਾ ਤਾਂ ਆਪ ਪੂਰੀ ਪੂਰੀ ਦਵਾਈ ਮਿਲਦੀ ਹੈ ਉਹ ਕਿੱਥੇ ਕਿਸੇ ਨੂੰ ਵੇਚਣਗੇ ਜਾਂ ਜਿਨਾਂ ਨੇ ਉਹਨਾਂ ਤੋਂ ਖਰੀਦਣੀ ਹੈ ਉਹ ਸਿੱਧੇ ਸਿਵਲ ਹਸਪਤਾਲ ਵਿੱਚ ਜਾ ਕੇ ਕਾਰਡ ਬਣਾ ਸਕਦੇ ਹਨ ਇਸ ਕਰਕੇ ਪੁਲਿਸ ਦਾ ਕਹਿਣਾ ਦਾਵਾ ਤੇ ਲੋਕਾਂ ਦੀ ਕੁਰਲਾਹਟ ਕਈ ਸਵਾਲ ਪੈਦਾ ਕਰਦੀ ਹੈ!

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement