ਖ਼ਬਰਾਂ |

ਤਾਜ਼ਾ |

ਬਰਸਾਤਾਂ 'ਚ ਪੰਜਾਬੀਆਂ ਦੇ ਰਵਾਇਤੀ ਖਾਣੇ
Published : Jul 10, 2026, 11:43 am IST
Updated : Jul 10, 2026, 11:56 am IST
SHARE ARTICLE
Traditional Punjabi dishes during the rainy season
Traditional Punjabi dishes during the rainy season

ਪੰਜਾਬ ਦੀ ਧਰਤੀ ਅਪਣੀ ਖੇਤੀਬਾੜੀ, ਸਭਿਆਚਾਰ ਅਤੇ ਰਸੋਈ ਦੇ ਦੇਸੀ ਪਕਵਾਨਾਂ ਦੀ ਵਿਲੱਖਣ ਪ੍ਰੰਪਰਾ ਲਈ ਦੁਨੀਆਂ ਭਰ ਵਿਚ ਜਾਣੀ ਜਾਂਦੀ ਹੈ।

ਚੰਡੀਗੜ੍ਹ: ਪੰਜਾਬੀਆਂ ਦੇ ਸ਼ੌਕ ਅਵੱਲੇ ਹੁੰਦੇ ਹਨ, ਚਾਹੇ ਉਨ੍ਹਾਂ ਦੇ ਪਹਿਨਣ ਪਚਰਣ ਦੀ ਗੱਲ ਹੋਵੇ ਜਾਂ ਖਾਣ ਪੀਣ ਦੀ ਗੱਲ ਹੋਵੇ। ਉਹ ਅਪਣੀ ਜ਼ਿੰਦਗੀ ਖੁੱਲ੍ਹ ਕੇ ਜਿਉਣ ਦੇ ਸ਼ੌਕੀਨ ਹੁੰਦੇ ਹਨ। ਬੱਸ ਮੌਕਾ ਤੇ ਬਹਾਨਾ ਚਾਹੀਦਾ ਹੁੰਦਾ ਹੈ। ਪੰਜਾਬ ਦੀ ਧਰਤੀ ਅਪਣੀ ਖੇਤੀਬਾੜੀ, ਸਭਿਆਚਾਰ ਅਤੇ ਰਸੋਈ ਦੇ ਦੇਸੀ ਪਕਵਾਨਾਂ ਦੀ ਵਿਲੱਖਣ ਪ੍ਰੰਪਰਾ ਲਈ ਦੁਨੀਆਂ ਭਰ ਵਿਚ ਜਾਣੀ ਜਾਂਦੀ ਹੈ। ਦੁਨੀਆਂ ਦੇ ਕਿਸੇ ਕੋਨੇ ’ਚ ਜਾ ਕੇ ਦੇਖ ਲਉ, ਤੁਹਾਨੂੰ ਕਿਸੇ ਨਾ ਕਿਸੇ ਨਾਂ ਹੇਠ ‘ਪੰਜਾਬੀ ਢਾਬਾ’ ਜ਼ਰੂਰ ਮਿਲ ਹੀ  ਜਾਵੇਗਾ।

ਪੰਜਾਬ ਦੀ ਜਰਖੇਜ਼ ਜ਼ਮੀਨ ਹੋਣ ਦੇ ਨਾਲ-ਨਾਲ ਇੱਥੋਂ ਦੇ ਵੱਖ ਵੱਖ ਮੌਸਮ ਵੀ ਪੰਜਾਬੀਆਂ ਨੂੰ ਹਰ ਪੱਖੋਂ ਮਜ਼ਬੂਤ ਬਣਾਉਂਦੇ ਹਨ। ਇੱਥੋਂ ਦਾ ਹਰ ਮੌਸਮ ਅਪਣੇ ਨਾਲ ਵੱਖ-ਵੱਖ ਸੁਆਦ ਅਤੇ ਪਕਵਾਨ ਲੈ ਕੇ ਆਉਂਦਾ ਹੈ। ਜਿਵੇਂ ਸਰਦੀਆਂ ਵਿਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦੀ ਮਹਿਕ ਮਨ ਨੂੰ ਮੋਹ ਲੈਂਦੀ ਹੈ, ਉਸੇ ਤਰ੍ਹਾਂ ਬਰਸਾਤਾਂ ਦਾ ਮੌਸਮ ਵੀ ਪੰਜਾਬੀਆਂ ਦੇ ਜੀਵਨ ਨੂੰ ਨਵੇਂ ਰੰਗਾਂ ਅਤੇ ਸੁਆਦਾਂ ਨਾਲ ਭਰ ਦਿੰਦਾ ਹੈ। ਮੀਂਹ ਦੀਆਂ ਫੁਹਾਰਾਂ, ਮਿੱਟੀ ਦੀ ਖ਼ੁਸ਼ਬੂ ਅਤੇ ਪ੍ਰਵਾਰ ਨਾਲ ਬੈਠ ਕੇ ਖਾਧੇ ਜਾਣ ਵਾਲੇ ਰਵਾਇਤੀ ਪਕਵਾਨ ਪੰਜਾਬੀ ਜੀਵਨ ਦਾ ਅਟੁੱਟ ਹਿੱਸਾ ਹਨ। ਇਹ ਸਭ ਕੱੁਝ ਪੰਜਾਬੀਆਂ ਦੇ ਹਿੱਸੇ ਹੀ ਆਇਆ ਹੈ।

ਜੇਠ-ਹਾੜ ਦੀ ਅੱਤ ਦੀ ਗਰਮੀ ਤੇ ਲੂਸੀ ਹੋਈ ਧਰਤੀ ਉੱਤੇ ਬਰਸਾਤ ਸ਼ੁਰੂ ਹੁੰਦੇ ਹੀ ਸਰੀਰਕ ਠੰਢਕ ਦੇ ਨਾਲ-ਨਾਲ ਮਨ ਵਿਚ ਇਕ ਵਖਰਾ ਜਿਹਾ ਖਿੜਾਅ ਪੈਦਾ ਹੁੰਦੇ ਹੀ ਸਭ ਤੋਂ ਪਹਿਲਾਂ  ਗਰਮਾ-ਗਰਮ ਪਕੌੜੇ ਯਾਦ ਆਉਂਦੇ ਹਨ। ਪਿਆਜ਼, ਆਲੂ, ਪਾਲਕ, ਗੋਭੀ ਜਾਂ ਹਰੀਆਂ ਮਿਰਚਾਂ ਦੇ ਪਕੌੜੇ ਚਾਹ ਦੇ ਕੱਪ ਨਾਲ ਮਿਲ ਕੇ ਮੀਂਹ ਦਾ ਆਨੰਦ ਦੁੱਗੁਣਾ ਕਰ ਦਿੰਦੇ ਹਨ। ਪਿੰਡਾਂ ਵਿਚ ਘਰਾਂ ਦੀਆਂ ਰਸੋਈਆਂ ਵਿਚ ਪਕੌੜਿਆਂ ਦੀ ਖ਼ੁਸ਼ਬੂ ਪੂਰੇ ਵਿਹੜੇ ਨੂੰ ਮਹਿਕਾ ਦਿੰਦੀ ਹੈ।  ਇਸ ਤੋਂ ਇਲਾਵਾ ਕੜ੍ਹੀ-ਚਾਵਲ ਪੰਜਾਬੀਆਂ ਦਾ ਬਹੁਤ ਹੀ ਪਸੰਦੀਦਾ ਬਰਸਾਤੀ ਭੋਜਨ ਹੈ। ਖੱਟੀ ਕੜ੍ਹੀ ਵਿਚ ਨਰਮ ਪਕੌੜੇ ਅਤੇ ਗਰਮ-ਗਰਮ ਚਾਵਲ ਮੀਂਹ ਦੇ ਮੌਸਮ ਨੂੰ ਹੋਰ ਵੀ ਸੁਆਦਲਾ ਬਣਾ ਦਿੰਦੇ ਹਨ।

ਬਰਸਾਤ ਦੇ ਮੌਸਮ ਵਿਚ ਛੱਲੀਆਂ ਭੁੰਨ ਕੇ ਖਾਣ ਦੀ ਰੀਤ ਵੀ ਬਹੁਤ ਪੁਰਾਣੀ ਹੈ। ਕੋਲਿਆਂ ਉੱਤੇ ਭੁੰਨੀਆਂ ਹੋਈਆਂ ਛੱਲੀਆਂ ਉੱਤੇ ਨਿੰਬੂ ਅਤੇ ਨਮਕ-ਮਿਰਚ ਲਾ ਕੇ ਖਾਣ ਦਾ ਸੁਆਦ ਹਰ ਪੰਜਾਬੀ ਦੇ ਮਨ ਵਿਚ ਵਸਿਆ ਹੋਇਆ ਹੈ। ਇਸੇ ਤਰ੍ਹਾਂ ਉਬਲੇ ਹੋਏ ਕਾਲੇ ਛੋਲੇ ਅਤੇ ਮਸਾਲੇਦਾਰ ਚਾਟ ਵੀ ਇਸ ਮੌਸਮ ਦੀਆਂ ਮਨਪਸੰਦ ਚੀਜ਼ਾਂ ਹਨ। ਮੀਂਹ ਦੇ ਦਿਨਾਂ ਵਿਚ ਸਭ ਤੋਂ ਖ਼ਾਸ ਲਜ਼ੀਜ਼ ਪਕਵਾਨ ਜੇ ਹੈ ਤਾਂ ਉਹ ਹਨ ਖੀਰ ਤੇ ਮਾਲ੍ਹਪੂੜੇ। ਘਰਾਂ ਵਿਚ ਖੀਰ, ਮਾਲ੍ਹਪੂੜੇ, ਪੂੜੇ, ਮੀਠੇ ਚਾਵਲ ਅਤੇ ਹਲਵਾ ਵੀ ਬਣਾਏ ਜਾਂਦੇ ਹਨ। ਅੱਜਕਲ ਤਾਂ ਪੰਜਾਬੀ ਲੋਕ ਖੀਰ ਮਾਲ੍ਹ ਪੂੜਿਆਂ ਦਾ ਖ਼ਾਸ ਤੌਰ ਤੇ ਲੰਗਰ ਵੀ ਲਗਾਉਣ ਲੱਗ ਪਏ ਹਨ। ਇਹ ਬਰਸਾਤਾਂ ਦੇ ਮੌਸਮ ਦਾ ਸਭ ਤੋਂ ਖ਼ਾਸ ਤੇ ਸਵਾਦਲਾ ਪਕਵਾਨ ਹੈ। ਬਰਸਾਤ ਹੁੰਦੀ ਹੋਵੇ ਤੇ ਠੰਢੀਆਂ ਠੰਢੀਆਂ ਕਣੀਆਂ ਦਾ ਆਨੰਦ ਲੈਂਦੇ ਹੋਏ, ਅੰਬ ਨਾ ਚੂਪੇ ਜਾਣ ਤਾਂ ਮੀਂਹ ਦੀਆਂ ਠੰਢੀਆਂ ਠੰਢੀਆਂ ਬੁਛਾੜਾਂ ਦਾ ਆਨੰਦ ਅਧੂਰਾ ਰਹਿ ਜਾਂਦਾ ਹੈ।

ਬਰਸਾਤ ਸਿਰਫ਼ ਖਾਣ-ਪੀਣ ਦਾ ਹੀ ਨਹੀਂ, ਸਾਂਝ ਤੇ ਅਪਣੇਪਣ ਦਾ ਵੀ ਮੌਸਮ ਹੈ। ਪਹਿਲਾਂ ਜਦੋਂ ਮੀਂਹ ਪੈਂਦਾ ਸੀ ਤਾਂ ਪ੍ਰਵਾਰ ਦੇ ਸਾਰੇ ਮੈਂਬਰ ਇੱਕਠੇ ਬੈਠ ਕੇ ਚਾਹ ਪੀਂਦੇ, ਪਕੌੜੇ ਖਾਂਦੇ ਅਤੇ ਗੱਲਾਂ-ਬਾਤਾਂ ਦਾ ਆਨੰਦ ਮਾਣਦੇ ਸਨ। ਇਹ ਪ੍ਰੰਪਰਾ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤ ਕਰਦੀ ਸੀ। ਅੱਜ ਭਾਵੇਂ ਫਾਸਟ ਫੂਡ ਦਾ ਰੁਝਾਨ ਵੱਧ ਗਿਆ ਹੈ, ਪਰ ਰਵਾਇਤੀ ਪੰਜਾਬੀ ਪਕਵਾਨਾਂ ਦਾ ਸੁਆਦ ਅਤੇ ਮਹੱਤਵ ਅਜੇ ਵੀ ਕਾਇਮ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਅਪਣੀ ਰਵਾਇਤੀ ਭੋਜਨਾਂ ਨੂੰ ਸੰਭਾਲੀਏ ਅਤੇ ਨਵੀਂ ਪੀੜ੍ਹੀ ਨੂੰ ਵੀ ਇਸ ਨਾਲ ਜੋੜੀਏ।

ਘਰ ਵਿਚ ਬਣੇ ਤਾਜ਼ੇ ਅਤੇ ਪੌਸ਼ਟਿਕ ਭੋਜਨ ਨਾ ਸਿਰਫ਼ ਸਾਡੀ ਸਿਹਤ ਲਈ ਲਾਭਦਾਇਕ ਹਨ, ਸਗੋਂ ਇਹ ਸਾਡੀ ਸਭਿਆਚਾਰਕ ਵਿਰਾਸਤ ਨੂੰ ਵੀ ਜੀਵੰਤ ਰਖਦੇ ਹਨ। ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਬਰਸਾਤਾਂ ਵਿਚ ਪੰਜਾਬੀਆਂ ਦੇ ਰਵਾਇਤੀ ਖਾਣੇ ਕੇਵਲ ਭੁੱਖ ਮਿਟਾਉਣ ਦਾ ਸਾਧਨ ਨਹੀਂ, ਸਗੋਂ ਸਭਿਆਚਾਰ, ਪ੍ਰਵਾਰਕ ਸਾਂਝ ਅਤੇ ਕੁਦਰਤ ਨਾਲ ਜੁੜੇ ਜੀਵਨ ਦਾ ਸੁੰਦਰ ਪ੍ਰਤੀਕ ਹਨ। ਮੀਂਹ ਦੀ ਹਰ ਬੂੰਦ ਨਾਲ ਇਨ੍ਹਾਂ ਪਕਵਾਨਾਂ ਦਾ ਸੁਆਦ ਹੋਰ ਵੀ ਨਿਖਰ ਜਾਂਦਾ ਹੈ ਅਤੇ ਪੰਜਾਬੀ ਜੀਵਨ ਦੀ ਮਿਠਾਸ ਨੂੰ ਹੋਰ ਗੂੜ੍ਹਾ ਕਰ ਦਿੰਦਾ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement