ਤਾਜ਼ਾ ਖ਼ਬਰਾਂ

Advertisement

ਖਰੜ ਫਲਾਈਓਵਰ ਕੌਮੀ ਮਾਰਗ-21, 15 ਅਕਤੂਬਰ ਤੋਂ ਅਗਲੇ ਹੁਕਮਾਂ ਤੱਕ ਬੰਦ

ROZANA SPOKESMAN
Published Oct 10, 2018, 8:20 pm IST
Updated Oct 10, 2018, 8:56 pm IST
ਕੌਮੀ ਮਾਰਗ-21 ਸਥਿਤ ਗੋਪਾਲ ਸਵੀਟਸ ਚੌਕ ਤੋਂ ਖਾਨਪੁਰ ਚੌਕ ਤੱਕ ਅਤੇ ਲਾਂਡਰਾਂ ਖਰੜ ਰੋਡ ਸਥਿਤ ਸਵਰਾਜ ਫੈਕਟਰੀ ਤੋਂ ਖਾਨਪੁਰ ਚੌਕ ਤੱਕ ਭਾਰੀ ਵਾਹਨਾਂ...
Kharar Highway
 Kharar Highway

ਐਸ.ਏ.ਐਸ.ਨਗਰ (ਸਸਸ)10 ਅਕਤੂਬਰ: ਕੌਮੀ ਮਾਰਗ-21 ਸਥਿਤ ਗੋਪਾਲ ਸਵੀਟਸ ਚੌਕ ਤੋਂ ਖਾਨਪੁਰ ਚੌਕ ਤੱਕ ਅਤੇ ਲਾਂਡਰਾਂ ਖਰੜ ਰੋਡ ਸਥਿਤ ਸਵਰਾਜ ਫੈਕਟਰੀ ਤੋਂ ਖਾਨਪੁਰ ਚੌਕ ਤੱਕ ਭਾਰੀ ਵਾਹਨਾਂ ਜਿਵੇਂ ਕਿ ਕੈਂਟਰ, ਟਰੱਕ, ਟਰਾਲੇ ਅਤੇ ਟਰੈਕਟਰ-ਟਰਾਲੀ ਆਦਿ (ਸਿਵਾਏ ਸਕੂਲ, ਕਾਲਜ, ਸਵਾਰੀ ਬੱਸਾਂ ਅਤੇ ਐਂਬੂਲੈਂਸ) ਦਾ ਦਾਖਲਾ ਪੂਰਨ ਤੌਰ ਉਤੇ ਬੰਦ ਕੀਤਾ ਗਿਆ ਹੈ। ਇਸ ਸੜਕ ਉਤੇ ਛੋਟੇ ਤੇ ਹਲਕੇ ਵਾਹਨਾਂ ਦੀ ਆਮਦ ਜਾਰੀ ਰਹੇਗੀ। ਝੋਨਾ ਤੇ ਹੋਰ ਫਸਲਾਂ ਨਾਲ ਭਰੀਆਂ ਟਰਾਲੀਆਂ ਦਾਣਾ ਮੰਡੀ ਖਰੜ ਵਿਖੇ ਆਉਣ-ਜਾਣ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ।

ਇਹ ਹੁਕਮ ਜਾਰੀ ਕਰਦਿਆ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਖਰੜ ਸ਼ਹਿਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਐਲੀਵੇਟਿਡ ਰੋਡ-ਫਲਾਈਓਵਰ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਵਿੱਚ ਟਰੈਫਿਕ ਜਾਮ ਦੀ ਕਾਫੀ ਵੱਡੀ ਸਮੱਸਿਆ ਬਣੀ ਹੋਈ ਹੈ। ਸਾਉਣੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਕਿਸਾਨਾਂ ਵਲੋਂ ਦਾਣਾ ਮੰਡੀ, ਖਰੜ ਵਿਖੇ ਜਦੋਂ ਆਪਣੀ ਫਸਲ ਲਿਆਉਣ ਦਾ ਕੰਮ ਪੂਰਾ ਜ਼ੋਰਾਂ ਉਤੇ ਸ਼ੁਰੂ ਹੋਵੇਗਾ ਤਾਂ ਇਹ ਟਰੈਫਿਕ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ। ਦਸਹਿਰਾ ਅਤੇ ਦਿਵਾਲੀ ਦੇ ਤਿਉਹਾਰ ਨੇੜੇ ਆ ਰਹੇ ਹਨ। ਇਸ ਨਾਲ ਟਰੈਫਿਕ ਦੀ ਸਮੱਸਿਆ ਹੋਰ ਵਧੇਗੀ। ਇਸ ਲਈ ਆਮ ਜਨਤਾ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਜਾਣੇ ਜ਼ਰੂਰੀ ਹੈ।

Loading...

ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਖਾਨਪੁਰ ਚੌਕ ਤੋਂ ਗੋਪਾਲ ਸਵੀਟਸ ਚੌਕ ਤੱਕ ਅਤੇ ਖਰੜ ਬਸ ਸਟੈਂਡ ਚੌਕ ਤੋਂ ਖਾਨਖੁਰ ਚੌਕ ਤੱਕ ਕੌਮੀ ਮਾਰਗ ਉਤੇ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਕਿਸੇ ਵੀ ਕਿਸਮ ਦੇ ਵਾਹਨ ਦੀ ਆਵਾਜਾਈ ਪੂਰਨ ਤੌਰ ਉਤੇ ਬੰਦ ਰਹੇਗੀ ਤਾਂ ਜੋ ਉਸ ਸਮੇਂ ਦੌਰਾਨ ਫਲਾਈਓਵਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਉਤੇ ਜਲਦੀ ਤੋਂ ਜਲਦੀ ਨਿਰਵਿਘਨ ਪੂਰਾ ਕੀਤਾ ਜਾ ਸਕੇ। ਪਰ ਜਿਨ•ਾਂ ਲੋਕਾਂ ਨੇ ਖਰੜ ਸ਼ਹਿਰ ਵਿਚ ਜਾਣਾ ਹੈ, ਉਹ ਕੇਵਲ ਹਲਕੇ ਵਾਹਨਾਂ ਰਾਹੀਂ ਕੈਪਟਨ ਚੌਕ ਰਾਹੀਂ ਹਸਪਤਾਲ ਰੋਡ ਹੁੰਦੇ ਹੋਏ ਖਰੜ ਸ਼ਹਿਰ ਵਿੱਚ ਦਾਖਲ ਹੋ ਸਕਦੇ ਹਨ। ਇਸ ਤੋਂ ਇਲਾਵਾ ਲਾਂਡਰਾਂ ਰੋਡ ਅਤੇ ਚੰਡੀਗੜ• ਵਾਲੇ ਪਾਸੇ ਤੋਂ ਆ ਰਹੇ ਹਲਕੇ ਵਾਹਨ ਖਰੜ ਚੌਕ ਤੋਂ ਹਸਪਤਾਲ ਰੋਡ ਰਾਹੀਂ ਹੀ ਲੁਧਿਆਣਾ ਤੇ ਮੋਰਿੰਡਾ ਜਾ ਸਕਣਗੇ।

ਇਸ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਐਂਟਰੀ ਪੁਆਇੰਟਾਂ ਤੇ ਆਮ ਜਨਤਾ ਨੂੰ ਜਾਗਰੂਕ ਕਰਨ ਤੇ ਜਾਣਕਾਰੀ ਦੇਣ ਲਈ ਲੋੜੀਂਦੇ ਸਾਇਨ ਬੋਰਡ ਲਾਏ ਜਾਣਗੇ ਅਤੇ ਬਿਜਲੀ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਜੈਕਟ ਡਾਇਰੈਕਟਰ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਬੱਸ ਸਟੈਂਡ ਖਰੜ ਚੌਕ ਤੋਂ ਕੈਪਟਨ ਚੌਕ ਤੱਕ ਦੀ ਸੜਕ ਦੀ ਰਿਪੇਅਰ ਅਤੇ ਟਰੈਫਿਕ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਇਸ ਦੀ ਮਜ਼ਬੂਤੀ ਨੂੰ ਯਕੀਨੀ ਬਣਾਇਆ ਜਾਵੇਗਾ। ਹਸਪਤਾਲ ਰੋਡ ਨੂੰ ਸੜਕ ਦੇ ਦੋਵੇਂ ਪਾਸੇ 5-5 ਫੁਟ ਤੱਕ ਜੀ.ਐਸ.ਪੀ. ਪਾ ਕੇ ਚੌੜਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਖਰੜ ਬੱਸ ਸਟੈਂਡ ਤੋਂ ਖਾਨਪੁਰ ਚੌਕ ਤੱਕ ਸੜਕ ਨੂੰ ਦੋ ਮਾਰਗੀ ਚਲਾਉਣ ਲਈ ਪ੍ਰਬੰਧ ਕਰਨੇ ਯਕੀਨੀ ਬਣਾਉਣਗੇ ਅਤੇ ਇਹ ਕੰਮ 15 ਅਕਤੂਬਰ 2018 ਤੱਕ ਹਰ ਹਾਲ ਵਿਚ ਮੁਕੰਮਲ ਕਰਵਾਉਣਗੇ। ਇਹ ਹੁਕਮ ਮਿਤੀ 15 ਅਕਤੂਬਰ 2018 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

Advertisement
Loading...
Advertisement
Loading...
Advertisement
Loading...
Advertisement
Loading...