ਖ਼ਬਰਾਂ |

ਤਾਜ਼ਾ |

ਤਪਾ ਵਿਚ ਨੌਜਵਾਨ ਨੇ ਹੋਟਲ ਵਿਚ ਵਿਆਹੁਤਾ ਮਹਿਲਾ ਦੋਸਤ ਦਾ ਕੀਤਾ ਕਤਲ

By : GAGANDEEP

Published : Oct 10, 2026, 4:46 pm IST
Updated : Oct 10, 2026, 4:49 pm IST
SHARE ARTICLE
Tapa Hotel Girl Murder News
Tapa Hotel Girl Murder News

ਇਕ ਦਿਨ ਪਹਿਲਾਂ ਹੀ ਦੋਵੇਂ ਹੋਟਲ ਵਿਚ ਰੁਕੇ ਸਨ

ਬਠਿੰਡਾ ਚੰਡੀਗੜ੍ਹ ਕੌਮੀ ਮਾਰਗ 'ਤੇ ਤਪਾ ਸਥਿਤ ਇਕ ਹੋਟਲ ਵਿਚ ਨੌਜਵਾਨ ਨੇ ਮਹਿਲਾ ਦੋਸਤ ਦਾ ਤੇਜ਼ਧਾਰ ਹਥਿਆਰ ਕਤਲ ਕਰ ਦਿੱਤਾ।  ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਬਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੀ ਦੁਪਹਿਰ ਜਸਪ੍ਰੀਤ ਕੌਰ ਅਤੇ ਅਮਨਦੀਪ ਸਿੰਘ ਤਪਾ ਹੋਟਲ ਵਿਚ ਆਏ ਸਨ।

ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ ਬਾਸੀ ਬਦਰਾ ਨੇ ਜਸਪ੍ਰੀਤ ਕੌਰ ਦਾ ਕਿਸੇ ਤੇਜ਼ਧਾਰ ਨਾਲ ਕਤਲ ਕਰ ਦਿੱਤਾ ਤੇ ਉਥੋਂ ਫਰਾਰ ਹੋ ਗਿਆ। ਜਦ ਕਾਫੀ ਦੇਰ ਤੱਕ ਅਮਨਦੀਪ ਸਿੰਘ ਵਾਪਸ ਨਾ ਆਇਆ ਤਾਂ ਹੋਟਲ ਵਾਲਿਆਂ ਨੂੰ ਸ਼ੱਕ ਪਿਆ।  ਉਨ੍ਹਾਂ ਨੇ ਚਾਬੀ ਨਾਲ ਹੋਟਲ ਦਾ ਕਮਰਾ ਖੋਲ੍ਹ ਕੇ ਵੇਖਿਆ ਤਾਂ ਔਰਤ ਦੀ ਲਾਸ਼ ਪਈ ਸੀ, ਜਿਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਔਰਤ ਜਸਪ੍ਰੀਤ ਕੌਰ ਦੇ ਪਤੀ ਮੰਗਾ ਸਿੰਘ ਦੇ ਬਿਆਨਾਂ 'ਤੇ ਅਮਨਦੀਪ ਸਿੰਘ ਬਦਰਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।  ਦੋਸ਼ੀ ਨੂੰ ਫੜਨ ਲਈ ਵੱਖ ਵੱਖ ਟੀਮਾਂ ਭੇਜੀਆਂ ਗਈਆਂ ਹਨ ਤਾਂ ਜੋ ਉਸ ਨੂੰ ਜਲਦੀ ਫੜਿਆ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement