ਖ਼ਬਰਾਂ |

ਤਾਜ਼ਾ |

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ 2026 ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਫਰੀਦਕੋਟ ਵਿਖੇ ਪ੍ਰੈਸ ਕਾਨਫਰੰਸ
Published : May 11, 2026, 5:59 pm IST
Updated : May 11, 2026, 5:59 pm IST
SHARE ARTICLE
Press conference held by Sikh organizations in Faridkot regarding Jagat Jyot Sri Guru Granth Sahib Satkar Act 2026
Press conference held by Sikh organizations in Faridkot regarding Jagat Jyot Sri Guru Granth Sahib Satkar Act 2026

ਜਥੇਦਾਰ ਕੁਲਦੀਪ ਸਿੰਘ ਗੜਗੱਜ ਸੰਗਤਾਂ ਨੂੰ ਝੂਠ ਬੋਲ ਕੇ ਕਰ ਰਹੇ ਗੁੰਮਰਾਹ: ਭਾਈ ਸੁਖਜੀਤ ਸਿੰਘ ਖੋਸੇ

ਫਰੀਦਕੋਟ: ਭਾਈ ਸੁਖਜੀਤ ਸਿੰਘ ਖੋਸੇ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਲਗਾਤਾਰ ਸਵਾਲ ਚੁੱਕ ਰਹੇ ਹਨ, ਉਹ ਬਿਲਕੁਲ ਬੇਬੁਨਿਆਦ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲੇ ਹਨ। ਸਿੱਖ ਸੰਗਤਾਂ ਨੂੰ ਜਥੇਦਾਰ ਗੜਗੱਜ ਸਾਬ੍ਹ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਹ ਵਿਵਾਦ ਖੜ੍ਹਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਰਕਾਰ ਵਿੱਚ ਟਕਰਾਅ ਪੈਦਾ ਕਰਨਾ ਚਾਹੁੰਦੇ ਹਨ। ਨਾ ਤਾਂ ਸਰਕਾਰ ਨੇ ਸਿੱਖ ਰਹਿਤ ਮਰਿਆਦਾ ’ਤੇ ਕਾਨੂੰਨ ਬਣਾਇਆ, ਨਾ ਵੈਬਸਾਈਟ ’ਤੇ ਪਾਉਣ ਦੀ ਗੱਲ। ਇਹ ਤਾਂ 2008 ’ਚ ਬਾਦਲ ਸਰਕਾਰ ਖੁਦ ਕਰ ਗਈ ਤੇ 2015 ’ਚ ਭਾਈ ਜਸਵਿੰਦਰ ਸਿੰਘ ਅਸਟ੍ਰੇਲੀਆ ਨੂੰ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪ ਸਹਿਮਤੀ ਦਿੱਤੀ। ਫਿਰ ਧਾਮੀ ਸਾਬ੍ਹ ਆਪ ਇਸ ਕਾਰਜ ਲਈ ਕਰੋੜ ਦੀ ਮਸ਼ੀਨ ਖਰੀਦ ਕੇ ਲਿਆਏ, ਤਾਂਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋ ਰਹੀ ਸਮਲਿੰਗ ਰੋਕੀ ਜਾ ਸਕੇ। ਇਹੀ ਕਾਨੂੰਨ 2008 ’ਚ ਬਾਦਲ ਸਰਕਾਰ ਨੇ ਵਿਧਾਨ ਸਭਾ ’ਚ ਪਾਸ ਕੀਤਾ, ਕਿਸੇ ਨੂੰ ਕੋਈ ਇਤਰਾਜ਼ ਨਹੀ ਹੋਇਆ। ਉਸੇ ਕਾਨੂੰਨ ’ਚ ਉਸੇ ਹੀ ਵਿਧਾਨ ਸਭਾ ਮਾਨ ਸਰਕਾਰ ਨੇ ਸੋਧ ਕਰਤੀ, ਤਾਂ ਇਹ ਪੰਥ ਦੇ ਕੰਮਾਂ ’ਚ ਦਖਲ ਕਿਵੇਂ ਹੋਇਆ?

ਸਰਕਾਰ ਨੂੰ 15 ਦਿਨ ਦਾ ਸਮਾਂ ਦੇਣਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਵਾਲੀ ਗੱਲ ਹੈ। ਇਹ ਵਾਜਬ ਨਹੀਂ ਗੜਗੱਜ ਸਾਬ੍ਹ ਆਪਣਾ ਗੈਰ-ਸੰਵਿਧਾਨਕ ਆਦੇਸ਼ ਵਾਪਸ ਲੈਣ। ਜਥੇਦਾਰ ਗੜਗੱਜ ਸਾਬ੍ਹ ਦੱਸਣ ਪੰਜ ਸਿੰਘ ਸਾਹਿਬਾਨ ਕਿਹੜੇ ਹਨ?

ਵੇਖਿਆ ਜਾਏ ਤਾਂ 1925 ਐਕਟ ਮੁਤਾਬਕ ਵੀਹ ਸਾਲ ਤੋਂ ਗੈਰ-ਸੰਵਿਧਾਨਕ ਮੈਂਬਰ ਤੇ ਤਖਤਾਂ ਤੇ ਗੈਰ ਵਿਧੀ ਵਿਧਾਨ ’ਚ ਸਰਬਰਾਹ ਲੱਗੇ ਹੋਏ ਹਨ। ਫਿਰ ਗਿ. ਟੇਕ ਸਿੰਘ ਖੁਦ ਦੋਸ਼ੀ ਹਨ, ਜਿੰਨਾ ਅੰਤ੍ਰਿੰਗ ਮੈਂਬਰ ਹੁੰਦਿਆਂ ਸਿੱਖ ਇਤਿਹਾਸ ਦੀ ਹਿੰਦੀ ਦੀ ਕਿਤਾਬ ਪਬਲਿਸ਼ ਕਰਨ ’ਚ ਗੁਰੂ ਸਾਹਿਬਾਨ ਨੂੰ ਡਾਕੂ ਚੋਰ ਲਿਖਣ ਦਾ ਦੋਸ਼ ਕੀਤਾ ਹੋਇਆ ਹੈ। ਸੋ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜਦ ਕਾਨੂੰਨ ਪਾਸ ਹੋ ਚੁੱਕਾ ਹੈ। ਵਿਧਾਨ ਸਭਾ ਪੰਜਾਬ ਰਾਜਪਾਲ ਪੰਜਾਬ ਨੇ ਮੋਹਰ ਲਾ ਦਿੱਤੀ ਹੈ। ਸਿੱਖ ਸੰਗਤ ਨੇ ਪ੍ਰਵਾਨ ਕਰ ਲਿਆ ਹੈ, ਫਿਰ ਗੜਗੱਜ ਸਾਬ੍ਹ ਨੂੰ ਆਪਤੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਾਸ ਕਾਨੂੰਨ ਕਿਸੇ ਕੀਮਤ ’ਤੇ ਰੱਦ ਨਹੀਂ ਹੋਣ ਦਿਆਂਗੇ। ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀਆਂ ਗਿੱਦੜ ਧਮਕੀਆਂ ਤੋਂ ਡਰ ਕੇ ਕਾਨੂੰਨ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement