ਖ਼ਬਰਾਂ |

ਤਾਜ਼ਾ |

ਜਲੰਧਰ 'ਚ ਪ੍ਰਾਪਰਟੀ ਡੀਲਰ ਤੋਂ ਪ੍ਰੇਸ਼ਾਨ ਵਿਅਕਤੀ ਨੇ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼ 

By : JAGDISH

Published : Jun 11, 2026, 5:18 pm IST
Updated : Jun 11, 2026, 5:18 pm IST
SHARE ARTICLE
A person upset with a property dealer in Jalandhar tried to set him on fire.
A person upset with a property dealer in Jalandhar tried to set him on fire.

ਮੌਕੇ 'ਤੇ ਮੌਜੂਦ ਟ੍ਰੈਫਿਕ ਪੁਲਿਸ ਦੀ ਚੌਕਸੀ ਕਾਰਨ ਵੱਡਾ ਹਾਦਸਾ ਟਲਿਆ

ਜਲੰਧਰ : ਜਲੰਧਰ ਦੇ ਗੁਰੂ ਰਵਿਦਾਸ ਚੌਕ ਵਿੱਚ ਪ੍ਰਾਪਰਟੀ ਵਿਵਾਦ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਟ੍ਰੈਫਿਕ ਪੁਲਿਸ ਨੇ ਚੌਕਸੀ ਵਰਤਦੇ ਹੋਏ ਸਮਾਂ ਰਹਿੰਦੇ ਉਸ 'ਤੇ ਕਾਬੂ ਪਾ ਲਿਆ ਅਤੇ ਵੱਡੀ ਘਟਨਾ ਹੋਣ ਤੋਂ ਟਾਲ ਦਿੱਤੀ। ਟ੍ਰੈਫਿਕ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਵਿਅਕਤੀ ਦੀ ਪਛਾਣ ਸੋਨੂੰ ਨਿਵਾਸੀ ਕੋਟ ਸਦੀਕ ਵਜੋਂ ਹੋਈ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ.ਆਈ. ਦਲਵੀਰ ਸਿੰਘ ਨੇ ਦੱਸਿਆ ਕਿ ਗੁਰੂ ਰਵਿਦਾਸ ਚੌਕ 'ਤੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ । ਇਸੇ ਦੌਰਾਨ ਉਨ੍ਹਾਂ ਦੇਖਿਆ ਕਿ ਇੱਕ ਵਿਅਕਤੀ ਦੇ ਹੱਥ ਵਿੱਚ ਇਕ ਡੱਬਾ ਫੜਿਆ ਹੋਇਆ ਸੀ ਅਤੇ ਉਹ ਜ਼ੋਰ-ਜ਼ੋਰ ਨਾਲ ਰੌਲਾ ਪਾ ਰਿਹਾ ਸੀ । ਸੋਨੂੰ ਨੇ ਡੱਬੇ ਵਿੱਚੋਂ ਤਰਲ ਪਦਾਰਥ ਆਪਣੇ ਸਰੀਰ 'ਤੇ ਪਾ ਕੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਰੋਕ ਲਿਆ ਅਤੇ ਉਸ ਨੂੰ ਥਾਣਾ ਭਾਰਗਵ ਕੈਂਪ ਭੇਜ ਦਿੱਤਾ ਗਿਆ ਹੈ, ਜਿੱਥੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  ਜਾਂਚ ਅਧਿਕਾਰੀ ਦੇ ਅਨੁਸਾਰ ਪ੍ਰਾਪਰਟੀ ਦੇ ਲੈਣ-ਦੇਣ ਨੂੰ ਲੈ ਕੇ ਸੋਨੂੰ ਅਤੇ ਇੱਕ ਪ੍ਰਾਪਰਟੀ ਡੀਲਰ ਵਿਚਾਲੇ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਕੇ ਆਤਮਦਾਹ ਦੀ ਕੋਸ਼ਿਸ਼ ਕਰਨ ਲੱਗਾ ਸੀ। 

ਥਾਣੇ ਵਿੱਚ ਪੁੱਛਗਿੱਛ ਦੌਰਾਨ ਸੋਨੂੰ ਨੇ ਦੱਸਿਆ ਕਿ ਉਹ ਅਸਲ ਰੂਪ ਵਿੱਚ ਕੋਟ ਸਦੀਕ ਦਾ ਰਹਿਣ ਵਾਲਾ ਹੈ। ਉਸ ਦੇ ਅਨੁਸਾਰ ਉਸ ਨੇ ਮਾਡਲ ਹਾਊਸ ਸਥਿਤ "ਰਿਪਨ ਡ੍ਰੀਮ ਹੋਮ" ਨਾਮਕ ਪ੍ਰਾਪਰਟੀ ਡੀਲਰ ਤੋਂ ਢਾਈ ਮਰਲੇ ਦਾ ਪਲਾਟ 4 ਲੱਖ ਰੁਪਏ ਵਿੱਚ ਖਰੀਦਿਆ ਸੀ ਅਤੇ ਉਹ ਪਿਛਲੇ 3 ਦਿਨਾਂ ਤੋਂ ਡੀਲਰ ਦੇ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ । ਸੋਨੂੰ ਨੇ ਦੱਸਿਆ ਕਿ ਉਸ ਨੇ ਇਹ ਪਲਾਟ ਲਗਭਗ 3 ਸਾਲ ਪਹਿਲਾਂ ਕਿਸ਼ਤਾਂ 'ਤੇ ਲਿਆ ਸੀ । ਕੁੱਲ 36 ਕਿਸ਼ਤਾਂ ਤੈਅ ਹੋਈਆਂ ਸਨ, ਜਿਨ੍ਹਾਂ ਵਿੱਚੋਂ 3 ਤੋਂ 4 ਕਿਸ਼ਤਾਂ ਅਜੇ ਬਾਕੀ ਹਨ । ਸੋਨੂੰ ਦੇ ਅਨੁਸਾਰ ਉਹ ਹੁਣ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਡੀਲਰ ਕੋਲ ਗਿਆ ਸੀ। ਉਸ ਦਾ ਕਹਿਣਾ ਹੈ ਕਿ ਬਿਆਨੇ ਦੇ ਦਸਤਾਵੇਜ਼ ਉਸ ਨੂੰ ਘਰੋਂ ਨਹੀਂ ਮਿਲ ਰਹੇ ਸਨ, ਇਸ ਲਈ ਉਹ ਡੀਲਰ ਨੂੰ ਬੇਨਤੀ ਕਰ ਰਿਹਾ ਸੀ ਕਿ ਉਹ ਉਸ ਨੂੰ ਬਿਆਨੇ ਦੇ ਦਸਤਾਵੇਜ਼ ਦੀ ਕਾਪੀ ਦੇ ਦੇਣ ਤਾਂ ਜੋ ਉਹ ਰਜਿਸਟਰੀ ਕਰਵਾ ਸਕੇ।

ਸੋਨੂੰ ਦਾ ਦੋਸ਼ ਹੈ ਕਿ ਡੀਲਰ ਬਿਆਨਾ ਦੁਬਾਰਾ ਮੰਗਣ ਲੱਗਾ ਅਤੇ ਕਿਸੇ ਮੋਹਤਬਰ ਨੂੰ ਵੀ ਫੋਨ ਕਰਵਾਇਆ। ਸੋਨੂੰ ਦੇ ਅਨੁਸਾਰ ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਲਾਟ ਦੀ ਰਜਿਸਟਰੀ ਡੀਲਰ ਨੇ ਉਸ ਦੀ ਪਤਨੀ ਦੇ ਨਾਂ ਕਰ ਦਿੱਤੀ ਹੈ ਅਤੇ ਬਾਅਦ ਵਿੱਚ ਉਸ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ । ਸੋਨੂੰ ਨੇ ਦੋਸ਼ ਲਾਇਆ ਕਿ ਡੀਲਰ ਦੀਪਕ ਨੇ ਉਸ ਨੂੰ ਦੁਬਾਰਾ ਫੋਨ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ।

ਸੋਨੂੰ ਦੇ ਅਨੁਸਾਰ ਉਸ ਨੇ ਵਿਰੋਧ ਕੀਤਾ ਕਿ ਪੈਸੇ ਉਸ ਨੇ ਦਿੱਤੇ ਹਨ ਤਾਂ ਪ੍ਰਾਪਰਟੀ ਉਸ ਦੀ ਪਤਨੀ ਦੇ ਨਾਂ ਕਿਵੇਂ ਕਰ ਦਿੱਤੀ ਗਈ, ਪਰ ਡੀਲਰ ਨੇ ਉਸ ਦੀ ਗੱਲ ਸੁਣਨ ਦੀ ਬਜਾਏ ਉਸ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ। ਸੋਨੂੰ ਦਾ ਕਹਿਣਾ ਹੈ ਕਿ ਉਹ ਲਗਭਗ 9 ਹਜ਼ਾਰ ਰੁਪਏ ਦੀਆਂ ਕਿਸ਼ਤਾਂ ਨਿਯਮਿਤ ਰੂਪ ਵਿੱਚ ਡੀਲਰ ਨੂੰ ਅਦਾ ਕਰਦਾ ਰਿਹਾ ਹੈ। ਹੁਣ ਡੀਲਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਆਵੇਗਾ, ਉਦੋਂ ਹੀ ਉਸ ਨੂੰ ਦਸਤਾਵੇਜ਼ ਦਿੱਤੇ ਜਾਣਗੇ। ਪੀੜਤ ਨੇ ਬੀਤੇ ਦਿਨ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਸੋਨੂ ਦੀ ਮੰਗ ਹੈ ਕਿ ਪ੍ਰਾਪਰਟੀ ਖਰੀਦਣ ਦੌਰਾਨ ਸਾਰੇ ਦਸਤਾਵੇਜ਼ ਉਸ ਦੇ ਨਾਂ 'ਤੇ ਲੱਗੇ ਹੋਏ ਹਨ ਅਤੇ ਕਿਸ਼ਤਾਂ ਵੀ ਉਹ ਖੁਦ ਭਰ ਰਿਹਾ ਸੀ, ਇਸ ਲਈ ਪਲਾਟ ਦਾ ਮਾਲਕਾਨਾ ਹੱਕ ਉਸ ਨੂੰ ਦਿਵਾਇਆ ਜਾਵੇ। ਪੁਲਿਸ ਥਾਣਾ ਭਾਰਗਵ ਕੈਂਪ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement