ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਮਹਿਤਾ ਨੂੰ ਦਿੱਤਾ ਸਮਰਥਨ
ਬਠਿੰਡਾ : ਬਠਿੰਡਾ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਦੋ ਤਿਹਾਈ ਬਹੁਮਤ ਦਿਵਾਉਣ ਵਾਲੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਮੁੜ ਬਠਿੰਡਾ ਦੇ ਮੇਅਰ ਚੁਣੇ ਗਏ ਹਨ। ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿਘ ਮੁੰਡੀਆਂ ਦੀ ਮੌਜੂਦਗੀ ’ਚ ਨਵੇਂ ਚੁਣੇ ਗਏ ਨਗਰ ਨਿਗਮ ਕੌਂਸਲਰਾਂ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।
ਇਸ ਦੌਰਾਨ ਮੇਅਰ ਦੇ ਅਹੁਦੇ ਲਈ ਪਦਮਜੀਤ ਸਿੰਘ ਮਹਿਤਾ ਦੇ ਨਾਮ 'ਤੇ ਸਹਿਮਤੀ ਪ੍ਰਗਟ ਕੀਤੀ ਗਈ ਅਤੇ ਕੌਂਸਲਰਾਂ ਨੇ ਉਨ੍ਹਾਂ ਉੱਪਰ ਮੁੜ ਵਿਸ਼ਵਾਸ ਜਤਾਇਆ। ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਕੁੱਲ 50 ਕੌਂਸਲਰਾਂ ਵਿਚੋਂ 38 ਕੌਂਸਲਰਾਂ ਨੇ ਹੱਥ ਖੜੇ ਕਰਕੇ ਉਨ੍ਹਾਂ ਦੇ ਹੱਕ ਵਿਚ ਸਮਰਥਨ ਦਿੱਤਾ।
